ਸਰਵੋਤਮ ਖਿਡਾਰੀ ਨੇ ਕੇ. ਕੇ. ਸਿੱਧੂ ਦੇ ਡਨਕਨ ਦਾ ਦੌਰਾ ਕੀਤਾ

0
216

ਮੈਰੀਲੈਡ ( ਗਿੱਲ ) -ਕੇ ਕੇ ਸਿੱਧੂ ਡਨਕਨ ਕਾਰੋਬਾਰੀ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ। ਜਿਨਾ ਨੇ ਚੈਰਟੀ ਦੇ ਖੇਤਰ ਵਿੱਚ ਅਥਾਹ ਯੋਗਦਾਨ ਪਾਇਆ ਹੈ। ਜਿੱਥੇ ਕੇ ਕੇ ਸਿਧੂ ਪੰਜਾਬੀ ਵਿਰਾਸਤ ਨੂੰ ਪ੍ਰਮੋਟ ਕਰਨ ਵਿੱਚ ਭੂਮਿਕਾ ਨਿਭਾ ਰਹੇ ਹਨ। ਉੱਥੇ ਖੇਡਾਂ ਤੇ ਖਿਡਾਰੀਆਂ ਨੂੰ ਵੀ ਮਾਣ ਸਨਮਾਨ ਦੇ ਰਹੇ ਹਨ। ਬੂਟ ਆਲ ਲੀਗ ਵਿੱਚ ਜਸਟਿਨ ਟਕਰ ਦੀ ਅਹਿਮ ਭੂਮਿਕਾ ਸ਼ਲਾਘਾ ਯੋਗ ਹੈ। ਉਹਨਾਂ ਮੈਰੀਲੈਡ ਦੇ ਬਿਹਤਰ ਡਨਕਨ ਦਾ ਦੋਰਾ ਕੀਤਾ । ਜਿੱਥੇ ਡਨਕਨ ਮਾਲਕ ਕੇ ਕੇ ਸਿੱਧੂ ਨਾਲ ਮੁਲਾਕਾਤ ਕੀਤੀ।

ਜਸਟਿਨ ਟੱਕਰ ਉੱਘੇ ਖਿਡਾਰੀ ਨੇ ਡਨਕਨ ਕਰਮਚਾਰੀਆਂ ਦੀ ਬਿਹਤਰ ਗਾਹਕਾ ਨਾਲ  ਲੈਣ ਦੇਣ ਦਾ ਵਿਹਾਰ ਬਹੁਤ ਪਸੰਦ ਆਇਆ।ਉਹਨਾਂ ਕਿਹਾ ਕਿ ਇਹ ਡਨਕਨ ਮੇਰਾ ਪੰਸੀਦਾ ਦਾ ਹੈ। ਜਿੱਥੇ ਅਕਸਰ ਮੈ ਆਉਂਦਾ ਜਾਂਦਾ ਹਾਂ। ਅੱਜ ਸਪੈਸ਼ਲ ਦੋਰਾ ਕਰਨ ਦਾ ਮੇਰਾ ਮਕਸਦ ਸੀ, ਕਿ ਮੈ ਇਸ ਡਨਕਨ ਦੇ ਮਾਲਕ ਕੇ ਕੇ ਸਿਧੂ ਨਾਲ ਮੁਲਾਕਾਤ ਕਰਾਂ।ਕਰਮਚਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਤੇ ਕਸਟਮਰ ਸਰਵਿਸ ਸੰਬੰਧੀ ਸਨਮਾਨਿਤ ਕਰਾਂ, ਤਾਂ ਜੋ ਬਾਕੀ ਡਨਕਨ ਬਿਜ਼ਨਸ ਵਾਲੇ ਇਸ ਤੋ ਸੇਧ ਲੈ ਸਕਣਾ। ਇਸ ਮੋਕੇ ਜਸਟਿਨ ਨੇ ਸਾਰੇ ਕਰਮਚਾਰੀਆਂ ਨੂੰ ਇਸ ਇਕ ਬੈਗ ਦੇਕੇ ਸਨਮਾਨਿਤ ਕੀਤਾ ਤੇ ਕਰਮਚਾਰੀਆਂ ਦੀ ਹੋਸਲਾ ਅਫਜਾਈ ਵੀ ਕੀਤੀ।

ਕੇ ਕੇ ਸਿਧੂ ਮਾਲਕ ਨੂੰ ਜਸਟਿਨ ਟੱਕਰ ਕਿਕਰ ਦੁਆਰਾ ਦਸਤਖਤ ਕੀਤੇ ਗਏ ਫੁੱਟਬਾਲ ਨੂੰ ਸਨਮਾਨ ਵਜੋ ਸੋਪਿਆ। ਉਹਨਾਂ ਕਿਹਾ ਕੇ ਕੇ ਸਿਧੂ ਕਰਮਚਾਰੀਆ ਨਾਲ ਪ੍ਰੀਵਾਰ ਵਾਂਗ ਵਿਹਾਰ ਕਰਦੇ ਹਨ। ਜਿਸ ਕਰਕੇ ਉਹ ਜਾਨ ਲਾਕੇ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਕੇ ਕੇ ਸਿਧੂ ਵਧੀਆ ਇਨਸਾਨ ਹਨ। ਜੋ ਚੈਰਟੀ ਕਰਕੇ ਮਾਨਵਤਾ ਦੀ ਸੇਵਾ ਕਰਦੇ ਹਨ। ਮੇਰੇ ਲਈ ਇਹ ਸੁਭਾਗਾ ਦਿਨ ਹੈ ਕਿ ਮੈ ਇਹਨਾਂ ਦੇ ਕਾਰੋਬਾਰ ਤੇ ਆ ਕੇ ਕਰਮਚਾਰੀਆਂ ਨਾਲ ਯਾਦਗਰ ਵਜੋ ਦਿਨ ਮਨਾਇਆ ਹੈ। ਜਸਟਿਨ ਟੱਕਰ ਨੇ ਖ਼ੂਬ ਵਿਚਾਰਾ ਦੀ ਸਾਂਝ ਪਾਈ। ਕੇ ਕੇ ਸਿਧੂ ਨੇ ਧੰਨਵਾਦ ਕਰਦੇ ਕਿਹਾ ਕਿ ਉਹ ਅਕਸਰ ਹੀ ਆਉਂਦੇ ਜਾਂਦੇ ਰਹਿਣ ਤਾਂ ਜੋ ਕਰਮਚਾਰੀ ਇਹਨਾਂ ਦਾ ਲਾਹਾ ਲੈ ਸਕਣ।

LEAVE A REPLY

Please enter your comment!
Please enter your name here