ਸਰਹੱਦੀ ਖੇਤਰ ਦੇ ਮਸਲੇ ਹੱਲ ਹੋਣਗੇ, ਖੁੱਲ੍ਹੇਆਮ ਵਪਾਰ ਵੀ ਹੋਵੇਗਾ -ਤਰਨਜੀਤ ਸਿੰਘ ਸੰਧੂ

0
80

ਸਰਹੱਦੀ ਖੇਤਰ ਦੇ ਮਸਲੇ ਹੱਲ ਹੋਣਗੇ, ਖੁੱਲ੍ਹੇਆਮ ਵਪਾਰ ਵੀ ਹੋਵੇਗਾ -ਤਰਨਜੀਤ ਸਿੰਘ ਸੰਧੂ

ਸਰਹੱਦੀ ਖੇਤਰ ਦੇ ਮਸਲੇ ਹੱਲ ਹੋਣਗੇ, ਖੁੱਲ੍ਹੇਆਮ ਵਪਾਰ ਵੀ ਹੋਵੇਗਾ -ਤਰਨਜੀਤ ਸਿੰਘ ਸੰਧੂ
ਬਲਵਿੰਦਰ ਕੌਰ ਹਲਕਾ ਕਨਵੀਨਰ ਅਤੇ ਸੁਸ਼ੀਲ ਦੇਵਗਨ ਵੱਲੋਂ ਆਯੋਜਿਤ ਹਲਕਾ ਅਟਾਰੀ ਦੇ ਭਾਜਪਾ ਬੂਥ ਸੰਮੇਲਨ ਨੂੰ ਕੀਤਾ ਸੰਬੋਧਨ।
ਇਸ ਵਾਰ ਅੰਮ੍ਰਿਤਸਰ ਦੀ ਸ਼ੀਟ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਲੀ ਪਾਉਣੀ ਹੈ ਅਤੇ ਉਨ੍ਹਾਂ ਤੋਂ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲਿਆ ਦਾ ਜਾਵੇਗਾ।
ਬਿਹਤਰ ਵਰਤਮਾਨ ਅਤੇ ਭਵਿੱਖ ਲਈ ਅੰਮ੍ਰਿਤਸਰ ਦੇ ਹਰ ਇਕ ਬਾਸ਼ਿੰਦੇ ਨੂੰ ਸਰਦਾਰ ਸੰਧੂ ਦੀ ਜਿੱਤ ਲਈ ਹੁਣ ਤੋਂ ਕਮਰਕੱਸਾ ਕਰ ਲੈਣ ਦੀ ਅਪੀਲ ਕੀਤੀ।
ਵਿਕਾਸ ਅਤੇ ਖ਼ੁਸ਼ਹਾਲੀ ਦੇ ਚਾਹਵਾਨ ਅੰਮ੍ਰਿਤਸਰ ਦੇ ਲੋਕ ਇਸ ਵਾਰ ਭਾਜਪਾ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਤੇ ਕਿਸੇ ਵੀ ਹੋਰ ਸ਼ਖ਼ਸ ਨੂੰ ਕੋਈ ਮੌਕਾ ਨਹੀਂ ਦੇਣਗੇ।
ਅੰਮ੍ਰਿਤਸਰ 31 ਮਾਰਚ (      )
ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਨੇ ਹਲਕਾ ਅਟਾਰੀ ਦੇ ਭਾਜਪਾ ਦੇ ਬੂਥ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਅੰਮ੍ਰਿਤਸਰ ਦੀ ਸ਼ੀਟ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਲੀ ਪਾਉਣੀ ਹੈ ਅਤੇ ਉਨ੍ਹਾਂ ਤੋਂ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲਿਆ ਦਾ ਜਾਵੇਗਾ। ਇਸ ’ਤੇ ਸਟੇਜ ’ਤੇ ਮੌਜੂਦ ਸੀਨੀਅਰ ਆਗੂਆਂ, ਮੰਡਲ ਪ੍ਰਧਾਨਾਂ ਅਤੇ ਬੂਥਾਂ ਦੇ ਇੰਚਾਰਜ ਤੇ ਸਰਗਰਮ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਟਾਰੀ ਹਲਕਾ ਵੱਡੀ ਲੀਡ ਨਾਲ ਜਿੱਤਿਆ ਜਾਵੇਗਾ।
ਸਰਦਾਰ ਤਰਨਜੀਤ ਸਿੰਘ ਸੰਧੂ ਪਾਰਟੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਥਾਨਕ ਪੈਲੇਸ ਵਿਖੇ ਰੈਲੀ ਦਾ ਰੂਪ ਧਾਰਨ ਕਰ ਗਈ ਇਸ ਪਲੇਠੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿਸ ਦਾ ਆਯੋਜਨ ਬਲਵਿੰਦਰ ਕੌਰ ਹਲਕਾ ਕਨਵੀਨਰ ਅਤੇ ਸੁਸ਼ੀਲ ਦੇਵਗਨ ਵੱਲੋਂ ਕੀਤਾ ਗਿਆ ਅਤੇ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਨਜੀਤ ਸਿੰਘ ਮੰਨਾਂ ਨੇ ਕੀਤੀ।  ਇਸ ਵਿਚ ਡਾ. ਜਗਮੋਹਨ ਸਿੰਘ ਰਾਜੂ, ਸ਼ਵੇਤ ਮਲਿਕ, ਸੂਰਜ ਭਾਰਦਵਾਜ, ਗੁਰਪ੍ਰਤਾਪ ਸਿੰਘ ਟਿਕਾ ਅਤੇ ਰਾਜਬੀਰ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ।
ਸਰਦਾਰ ਸੰਧੂ ਜੋਸ਼ੀਲੇ ਵਰਕਰਾਂ ਦੇ ਠਾਠਾ ਮਰਦੇ ਇਕੱਠ ਦੇਖ ਗੱਦ ਗੱਦ ਹੁੰਦਿਆਂ ਕਿਹਾ ਕਿ ਅੱਜ ਜਿਹੜਾ ਜੋਸ਼ ਭਾਜਪਾ ਦੇ ਬੂਥ ਇੰਚਾਰਜਾਂ ਅਤੇ ਵਰਕਰਾਂ ਵਿਚ ਦੇਖਣ ਮਿਲਿਆ ਹੈ, ਉਸ ਨੇ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਇਹ ਸ਼ੀਟ ਭਾਜਪਾ ਜ਼ਰੂਰ ਜਿੱਤੇਗੀ। ਸੁਸ਼ੀਲ ਦੇਵਗਨ ਵੱਲੋਂ ਸਰਹੱਦੀ ਖੇਤਰ ਦੀਆਂ ਚੁਨੌਤੀਆਂ ਬਾਰੇ ਮਾਮਲਾ ਉਠਾਏ ਜਾਣ ’ਤੇ ਸਰਦਾਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਰਹੱਦੀ ਖੇਤਰ ਦੀਆਂ ਮੁਸ਼ਕਲਾਂ ਬਾਰੇ ਇਲਮ ਹੈ ਅਤੇ ਇਸ ਖੇਤਰ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਕੇਂਦਰੀ ਰੱਖਿਆ ਮੰਤਰੀ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਤਮਾਮ ਮਾਮਲਿਆਂ ’ਤੇ ਵਿਚਾਰਾਂ ਕੀਤੀਆਂ ਹਨ, ਕੇਂਦਰੀ ਮੰਤਰੀਆਂ ਨੇ ਭਰੋਸਾ ਦਿੱਤਾ ਹੈ ਕਿ ਸਰਹੱਦੀ ਮਸਲੇ ਹੱਲ ਜਲਦ ਕੀਤੇ ਜਾਣਗੇ। ਜਿਸ ਵਿਚ ਅਟਾਰੀ ਬਾਡਰ ਰਾਹੀਂ ਵਪਾਰ ਖੋਲ੍ਹਣਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਨਵੀਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਇਆ ਜਾ ਸਕਦਾ ਹੈ, ਇਸ ਕਾਰਜ ਲਈ ਅੰਮ੍ਰਿਤਸਰ ਤੋਂ ਕਾਰਗੋ ਫਲਾਈਟਾਂ ਚਲਾਉਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ’ਚ ਕਾਬਲੀਅਤ ਦੀ ਕਮੀ ਨਹੀਂ ਪਰ ਅਵਸਰ ਦੀ ਕਮੀ ਜ਼ਰੂਰ ਹੈ। ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਅਵਸਰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ  ਕੁਝ ਦਹਾਕੇ ਪਹਿਲਾਂ ਅੰਮ੍ਰਿਤਸਰ ਉਦਯੋਗ ਦਾ ਕੇਂਦਰ ਹੋਇਆ ਕਰਦਾ ਸੀ ਹੁਣ ਵੀ ਇਥੇ ਉਦਯੋਗ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਤੋਂ ਮਦਦ ਅਤੇ ਵਿਦੇਸ਼ਾਂ ਖ਼ਾਸ ਕਰ ਕੇ ਅਮਰੀਕੀ ਕੰਪਨੀਆਂ ਤੋਂ ਪੂੰਜੀ ਨਿਵੇਸ਼ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ।
ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਭਾਜਪਾ ਨੇ ਅੰਮ੍ਰਿਤਸਰ ਵਿੱਚ ਸਾਨੂੰ ਇੱਕ ਐਸਾ ਉਮੀਦਵਾਰ ਦਿੱਤਾ ਹੈ, ਜਿਸ ਨੇ ਅੰਮ੍ਰਿਤਸਰ ਦੇ ਸਾਰੇ ਲੋਕਾਂ ਵਿੱਚ ਉਮੀਦ ਅਤੇ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਖ਼ੁਸ਼ਹਾਲੀ ਦੇ ਚਾਹਵਾਨ ਅੰਮ੍ਰਿਤਸਰ ਦੇ ਲੋਕ ਇਸ ਵਾਰ ਭਾਜਪਾ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਤੇ ਕਿਸੇ ਵੀ ਹੋਰ ਸ਼ਖ਼ਸ ਨੂੰ ਕੋਈ ਮੌਕਾ ਨਹੀਂ ਦੇਣਗੇ।
ਭਾਜਪਾ ਦੇ ਜਨਰਲ ਸਕੱਤਰ ਅਤੇ ਅੰਮ੍ਰਿਤਸਰ ਲੋਕ ਸਭਾ ਦੇ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਅੰਮ੍ਰਿਤਸਰ ਨਿਵਾਸੀ ਸਰਦਾਰ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਦੌਰਾਨ ਭਾਰਤ ਅਤੇ ਅਮਰੀਕੀ ਸਰਕਾਰਾਂ ਅਤੇ ਉਦਯੋਗਾਂ ਵਿੱਚ ਚੰਗੇ ਸਬੰਧ ਸਥਾਪਿਤ ਕਰ ਕੇ ਆਪਣੀ ਕਾਬਲੀਅਤ ਸਿੱਧ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ  ਅੰਮ੍ਰਿਤਸਰ ਨੂੰ ਇਕ ਦੂਰ ਅੰਦੇਸ਼ ਆਗੂ ਦੀ ਜ਼ਰੂਰਤ ਸੀ ਜੋ ਸਾਨੂੰ ਤਰਨਜੀਤ ਸਿੰਘ ਸੰਧੂ ਦੇ ਰੂਪ ਵਿਚ ਮਿਲ ਗਿਆ ਹੈ।
ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾਂ ਨੇ ਕਿਹਾ ਕਿ  ਸਾਨੂੰ ਸਰਦਾਰ ਤਰਨਜੀਤ ਸਿੰਘ ਸੰਧੂ ਦਾ ਅੱਗੇ ਵਧ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਚੁਣੇ ਹੋਏ ਸੰਸਦ ਮੈਂਬਰ ਵਜੋਂ ਪਾਰਲੀਮੈਂਟ ਵਿੱਚ ਭੇਜਣਾ ਹੈ ਤਾਂ ਜੋ ਉਹਨਾਂ ਦੇ ਸ਼ਹਿਰੀ ਅਤੇ ਪੇਂਡੂ ਦ੍ਰਿਸ਼ਟੀਕੋਣ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਇੱਕ ਬਿਹਤਰ ਵਰਤਮਾਨ ਅਤੇ ਭਵਿੱਖ ਲਈ ਅੰਮ੍ਰਿਤਸਰ ਦੇ ਹਰ ਇਕ ਬਾਸ਼ਿੰਦੇ ਨੂੰ ਸਰਦਾਰ ਸੰਧੂ ਦੀ ਜਿੱਤ ਲਈ ਹੁਣ ਤੋਂ ਕਮਰਕੱਸਾ ਕਰ ਲੈਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here