ਸਰੀ ਦੇ ਫ਼ਿਲਮ ਨਿਰਮਾਤਾ ਦੀ ਦੋ ਗੁਆਂਢੀਆਂ ਵਿਚਕਾਰ ਹੋਏ ਝਗੜੇ ਦੌਰਾਨ ਮੌਤ

0
202
ਨਿਊਯਾਰਕ/ ਸਰੀ, 2 ਸਤੰਬਰ (ਰਾਜ ਗੋਗਨਾ) —ਬੀਤੇਂ ਦਿਨੀ ਕੈਨੇਡਾ ਸਰੀ ਦੇ ਨਿਊਟਨ ਦੇ 14100 ਬਲਾਕ ਦੇ  61 ਐਵੇਨਿਊ ਦੇ ਨੇੜੇ, 2 ਗੁਆਂਢੀਆਂ ਦਾ ਆਪਸ ਵਿੱਚ ਝਗੜਾ ਹੋ ਜਾਣ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਜਦੋਂ ਕਿ ਦੂਸਰਾ ਵਿਅਕਤੀ ਪੁਲਿਸ ਦੀ ਹਿਰਾਸਤ ਵਿੱਚ ਹੈ। ਮਾਰੇ ਗਏ ਭਾਰਤੀ ਮੂਲ ਦੇ ਵਿਅਕਤੀ ਦੀ ਪਹਿਚਾਣ ਮਨਬੀਰ “ਮਨੀ” ਉਰਫ ਅਮਰ ਉਮਰ (40 ) ਸਾਲ ਦੇ ਵਜੋਂ ਕੀਤੀ ਗਈ ਹੈ। ਮਨਬੀਰ ਮਨੀ ਉਰਫ ਅਮਰ ਸਰੀ ਨਿਵਾਸੀ ਇਕ ਫ਼ਿਲਮ ਨਿਰਮਾਤਾ ਸੀ। ਜੋ ਦੋ ਗੁਆਂਢੀਆਂ  ਵਿਚਕਾਰ ਹੋਏ ਝਗੜੇ ਦੋਰਾਨ  ਉਹ ਮਾਰਿਆ ਗਿਆ ਇਸ ਝਗੜੇ ਦੀ ਪੁਲਿਸ ਜਾਂਚ ਕਰਨ ਵਿੱਚ ਜੁਟੀ ਹੋਈ ਹੈ। ਜੋ ਕਿ ਇਕੋਲ ਵੁਡਵਰਡ ਹਿੱਲ ਦੇ ਵਿੱਚ ਦੁਪਹਿਰ ਦੇ 2:00 ਵਜੇ ਦੇ ਕਰੀਬ ਹੋਇਆ ਸੀ।ਪੁਲਿਸ ਨੇ ਮਨਬੀਰ ਮਨੀ ਅਮਰ ਦੇ ਕਤਲ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਪ੍ਰੰਤੂ ਉਸ ਦਾ ਨਾਂ ਜਗ ਜ਼ਾਹਰ ਨਹੀਂ ਕੀਤਾ।ਆਈਐਚਆਈਟੀ ਦੇ ਮੀਡੀਆ ਰਿਲੇਸ਼ਨ ਅਫਸਰ ਟਿਮੋਥੀ ਪਿਰੋਟੀ ਨੇ ਪੁਸ਼ਟੀ ਕੀਤੀ ਕਿ ਮਾਰੇ ਗਏ ਮਨਬੀਰ ਮਨੀ ਅਮਰ ਇਕ ਫ਼ਿਲਮ ਨਿਰਮਾਤਾ ਸੀ ਜਿਸ ਨੇ ਦਸਤਾਵੇਜ਼ੀ ਬਣਾਈ ਸੀ ਅਤੇ ਉਸ ਨੂੰ ਇਕ ਕਾਰਕੁੰਨ ਵਜੋਂ ਇਸ ਵਿੱਚ ਦਰਸਾਇਆ ਗਿਆ ਸੀ। ਅਤੇ ਉਸ ਦੇ ਨਾਲ ਅਮਰ ਨੇ ਦੱਖਣੀ ਏਸ਼ੀਆਈ ਗੈਂਗਸਟਰਾਂ ਬਾਰੇ ਇਕ ਡਾਕੂਮੈਟਰੀ ਵੀ ਸੂਟ ਕੀਤੀ,ਅਤੇ ਇਕ ਕਾਲਪਨਿਕ ਫ਼ਿਲਮ ਬਣਾਈ ਉਸ ਨੇ ਆਪਣੇ ਕੰਮ ਲਈ ਅਵਾਰਡ ਵੀ ਜਿੱਤੇ,ਅਤੇ ਉਸ ਵੱਲੋ ਈਸਟਸਾਈਡ ਵਿੱਚ ਰਹਿਣ ਵਾਲੇ ਨਸ਼ੇ ਦੇ ਆਦੀ ਇਕ ਹੋਰ ਦਸਤਾਵੇਜ਼ੀ ਫ਼ਿਲਮ ਵਿੱਚ ਉਹ ਸ਼ਾਮਿਲ ਸੀ।

LEAVE A REPLY

Please enter your comment!
Please enter your name here