ਸਰੂਪ ਰਾਣੀ ਸਰਕਾਰੀ ਕਾਲਜ ਵਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

0
105

ਅੰਮ੍ਰਿਤਸਰ, ਅਗਸਤ
ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ| ਸਰੂਪ ਰਾਣੀ ਸਰਕਾਰੀ ਕਾਲਜ ਇ. ਅੰਮ੍ਰਿਤਸਰ ਵਿਖ਼ੇ ਪ੍ਰਿੰਸੀਪਲ ਪ੍ਰੋ. ਡਾ. ਦਲਜੀਤ ਕੌਰ ਦੀ ਰਹਿਨੁਮਾਈ ਵਿੱਚ ਸਟਾਫ ਤੇ ਵਿਦਿਆਰਥੀਆਂ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਐੱਮ ਐੱਲ ਏ ਪ੍ਰੋ. ਬਲਜਿੰਦਰ ਕੌਰ ਨੂੰ ਨਿੱਘੀ ਜੀ ਆਇਆਂ ਕਹਿ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਵਿੱਚ ਸੱਭਿਆਚਾਰਕ ਗੀਤ , ਡਾਂਸ, ਗਿੱਧਾ ਦਾ ਸ਼ਾਨਦਾਰ ਪੇਸ਼ਕਾਰੀ ਕੀਤੀ ਅਤੇ ਸਟਾਫ ਤੇ ਬੱਚਿਆਂ ਨੇ ਹੱਥ ਰੰਗਲੀ ਮਹਿੰਦੀ ਨਾਲ ਸਜਾਏ | ਪੀਂਘਾਂ ਝੂਟ ਦੀਆਂ ਮੁਟਿਆਰਾਂ ਨੇ ਹਾਸਿਆਂ ਦੀ ਛਹਿਬਰ ਲਾਈ | ਸੱਭਿਆਚਾਰਕ ਪਹਿਰਾਵੇ ਤੇ ਗਹਿਣਿਆਂ ਵਿੱਚ ਸਟਾਫ ਮੈਂਬਰ ਤੀਆਂ ਦੇ ਤਿਉਹਾਰ ਨੂੰ ਖੁਸ਼ੀ ਤੇ ਚਾਅ ਨਾਲ ਮਨਾਉਂਦੇ ਨਜ਼ਰ ਆਏ | ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਅਤੇ ਸੱਭਿਆਚਾਰ ਨੂੰ ਸਾਂਭੀ ਰੱਖਦੇ ਹੋਏ ਅਜਿਹੇ ਦਿਨ ਮਨਾਉਂਦੇ ਰਹਿਣ ਦਾ ਸੰਦੇਸ਼ ਦਿੱਤਾ | ਪ੍ਰਿੰਸੀਪਲ ਨੇ ਇਸ ਤਿਉਹਾਰ ਦੀ ਸਭ ਨੂੰ ਵਧਾਈ ਦਿੰਦਿਆਂ ਇਹਨਾਂ ਤਿਓਹਾਰਾਂ ਨੂੰ ਮਨਾਉਂਦੇ ਰਹਿਣ ਤੇ ਸੱਭਿਆਚਾਰ ਦੇ ਵੱਡਮੁਲੇ ਖ਼ਜ਼ਾਨੇ ਤੇ ਪਹਿਰਾ ਦੇਣ ਲਈ ਕਿਹਾ | ਇਸ ਮੌਕੇ ਸਭ ਨੇ ਖੀਰ ਪੂੜਿਆਂ ਦਾ ਆਨੰਦ ਮਾਣਿਆ |

LEAVE A REPLY

Please enter your comment!
Please enter your name here