ਮੈਰੀਲੈਡ, (ਗਿੱਲ)-ਇੰਟਰਫੇਥ ਆਲ ਨੇਬਰ ਡੈਲੀਗੇਟ ਨੇ ਸਵਾਮੀ ਨਰਾਇਣ ਮੰਦਰ ਮੈਰੀਲੈਂਡ ਦਾ ਦੌਰਾ ਰਾਜ ਰਾਠੌਰ ਚੇਅਰਮੈਨ ਹਿੰਦੂ ਫਾਉਡੇਸ਼ਨ ਅਮਰੀਕਾ ਦੀ ਅਗਵਾਈ ਵਿੱਚ ਕੀਤਾ। ਜਿੱਥੇ ਸ਼ੁਨੀਲਾ ਰੁਥ ਪਾਰਲੀਮੈਂਟ ਸੈਕਟਰੀ ਘੱਟ ਗਿਣਤੀਆਂ ਦੀ ਮਸੀਹਾ ਤੇ ਧਾਰਮਿਕ ਮਸਲਿਆਂ ਦੀ ਰਖਵਾਲੀ,ਬਤੋਰ ਮੁੱਖ ਮਹਿਮਾਨ ਹਾਜਰ ਹੋਏ। ਪ੍ਰਬੰਧਕਾਂ ਵੱਲੋਂ ਪਾਕਿਸਤਾਨ ਵਿੱਚ ਬੰਦ ਮੰਦਰਾਂ ਨੂੰ ਖੁਲਵਾਉਣ ਤੇ ਹਿੰਦੂ ਕਮਿਊਨਿਟੀ ਦੀ ਜਾਨ ਮਾਲ ਦੀ ਰਾਖੀ ਦੀ ਗੁਹਾਰ ਲਗਾਈ। ਉਪਰੰਤ ਸਵਾਮੀ ਨਰਾਇਣ ਤੇ ਹੋਰ ਗੁਰੂਜਨਾਂ ਦੀਆਂ ਮੂਰਤੀਆਂ ਦੇ ਦਰਸ਼ਨ ਕੀਤੇ। ਰਾਜ ਰਾਠੋਰ ਨੇ ਇਸ ਦੌਰੇ ਸਮੇ ਮੰਦਰ ਪ੍ਰਬੰਧਕਾਂ ਨੂੰ ਸ਼ੁਨੀਲਾ ਰੂਥ ਦੇ ਰੂਬਰੂ ਕਰਵਾਇਆ । ਚਾਹ ਉਪਰੰਤ ਸਮੁੱਚੀ ਟੀਮ ਵਿੱਚ ਸ਼ਾਮਲ ਸ਼ੁਨੀਲਾ ਰੁਥ,ਇਲਾਇਸ ਮਸੀਹ,ਅਨਵਰ ਕਾਜ਼ਮੀ ,ਆਇਸ਼ਾ ਖਾਨ,ਡਾਕਟਰ ਸੁਰਿੰਦਰ ਗਿੱਲ, ਓੁਮਾਰ ਅਜ਼ੀਜ਼ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਜੂ ਰਾਠੋਰ,ਰਾਜਿੰਦਰ ਕੋਰ ਗਿੱਲ ,ਮਿਸਜ ਓੁਮਾਰ ਅਜ਼ੀਜ਼ ਤੇ ਮੰਦਰ ਦੀਆਂ ਪ੍ਰਮੁਖ ਸ਼ਖ਼ਸੀਅਤਾ ਵੀ ਹਾਜ਼ਰ ਸਨ। ਸ਼ੁਨੀਲਾ ਰੁਥ ਨੇ ਕਿਹਾ ਕਿ ਅਸੀਂ ਟੂਰਿਜਮ ਨੂੰ ਬੜਾਵਾ ਦੇ ਰਹੇ ਹਾਂ। ਬੰਦ ਮੰਦਰਾਂ ਨੂੰ ਖੋਲਣ ਲਈ ਜੱਦੋ-ਜਹਿਦ ਕਰ ਰਹੇ ਹਾਂ। ਘੱਟ ਗਿਣਤੀਆਂ ਦੀ ਸੁਰੱਖਿਆ ਲਈ ਅਸੀਂ ਵਚਨਬੱਧ ਹਾਂ
Boota Singh Basi
President & Chief Editor