30 ਜਨਵਰੀ ਖੇਮਕਰਨ ਮਨਜੀਤ ਸ਼ਰਮਾ
ਸਰਹੱਦ ਦੇ ਨੇੜੇ ਸਥਿਤ ਬੀ ਓ ਪੀ ਐਮਪੀ ਬੇਸ ਵਿਖੇ 101 ਬਟਾਲੀਅਨ ਸੀਮਾ ਸੁਰੱਖਿਆ ਬਲ ਦੁਆਰਾ ਸਿਵਿਕ ਐਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸਮਾਗਮ ਦੌਰਾਨ ਬਟਾਲੀਅਨ ਕਮਾਂਡੈਂਟ ਅਲਕੇਸ਼ ਕੁਮਾਰ ਸਿਨਹਾ ਨੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਵਾਈਬਰੀਅਨ ਤਹਿਤ ਲੋਕਾਂ ਦੀ ਲੋੜ ਅਨੁਸਾਰ ਖੇਡਾਂ ਦਾ ਸਮਾਨ, ਜਿੰਮ ਦਾ ਸਮਾਨ, ਇਮਾਰਤ ਦੀ ਮੁਰੰਮਤ ਦਾ ਸਮਾਨ ਆਦਿ ਵੰਡਿਆ ਗਿਆ
ਸਮਾਗਮ ਦੌਰਾਨ ਵਾਹਿਨੀ ਕਮਾਂਡੈਂਟ ਨੇ ਆਏ ਹੋਏ ਸਾਰੇ ਸਰਪੰਚਾਂ ਆਦਿ ਦਾ ਸਵਾਗਤ ਕੀਤਾ।ਵਾਹਿਨੀ ਕਮਾਂਡੈਂਟ ਨੇ ਸਰਹੱਦ ਦੀ ਸੁਰੱਖਿਆ ਅਤੇ ਆਸ-ਪਾਸ ਰਹਿੰਦੇ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
ਸਰ ਨੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਸੱਦਾ ਦਿੱਤਾ
ਇਸ ਮੌਕੇ ਵਾਹਿਨੀ ਕਮਾਂਡੈਂਟ ਤੋਂ ਇਲਾਵਾ ਪਾਰਸ ਕੁਮਾਰ ਖੁੱਲਰ ਬੀ ਡੀ ਪੀ ਓ (ਬਲਾਕ ਵਲਟੋਹਾ) ਅਤੇ ਇਲਾਕਾ ਸਰਪੰਚ ਸਾਹਿਬ ਸਿੰਘ ਪਿੰਡ ਮੇਹਦੀਪੁਰ, ਸਰਪੰਚ ਪ੍ਰਤਾਪ ਸਿੰਘ ਪਿੰਡ ਮਾਛੀਕੇ, ਸਰਪੰਚ ਰਣਜੀਤ ਸਿੰਘ ਪਿੰਡ ਗ਼ਜ਼ਲ ਸਮੇਤ ਅਧਿਕਾਰੀ, ਪਿੰਡ ਵਾਸੀ ਅਤੇ ਪਤਵੰਤੇ ਹਾਜਰ ਸਨ