ਸਵ: ਅਵਤਾਰ ਸਿੰਘ ਜਵੰਦਾ ਦੀ ਯਾਦ ਨੂੰ ਸਮਰਪਿਤ ਪਹਿਲੀ ਬਰਸੀ ਮੌਕੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ

0
91

ਸਮਾਣਾ 1 ਅਕਤੂਬਰ (ਪੱਤਰ ਪ੍ਰੇਰਕ) ਦਵਿੰਦਰ ਸਿੰਘ ਜਵੰਦਾ, ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਜਵੰਦਾ ਅਤੇ ਲਖਵਿੰਦਰ ਸਿੰਘ ਕਾਕਾ ਜਵੰਦਾ ਦੇ ਸਤਿਕਾਰਯੋਗ ਪਿਤਾ ਸਵ: ਅਵਤਾਰ ਸਿੰਘ ਜਵੰਦਾ ਜੀ ਦੀ ਯਾਦ ਨੂੰ ਸਮਰਪਿਤ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਚੇਤਨ ਸਿੰਘ ਜੌੜਾਮਾਜਰਾ, ਲੋਕ ਗਾਇਕ ਹਰਜੀਤ ਹਰਮਨ ਦੀ ਟੀਮ ਨਰਿੰਦਰ ਖੇੜੀਮਾਨੀਆਂ, ਗੁਰਨੈਬ ਸਿੰਘ ਗੀਗਾਮਾਜਰਾ, ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਪੀ ਏ ਗੁਰਦੇਵ ਸਿੰਘ ਟਿਵਾਣਾ, ਸਾਬਕਾ ਡੀ ਐਸ ਪੀ ਨਾਹਰ ਸਿੰਘ ਫਤਿਹਮਾਜਰੀ, ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤਰਫੋਂ ਸੋਨੀ ਗਦਾਈਆ, ਐਸ ਸੀ ਵਿੰਗ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਦਈਆ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਆਪ ਪਾਰਟੀ ਦੇ ਯੂਥ ਪ੍ਰਧਾਨ ਪਾਰਸ ਸ਼ਰਮਾ, ਲਾਇਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ, ਗੋਪਾਲ ਕ੍ਰਿਸ਼ਨ ਗਰਗ, ਆਪ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਸੁਨੈਨਾ ਮਿੱਤਲ, ਰਮਨ ਮਹਿੰਦਰਾ, ਕਮਲ ਸ਼ਰਮਾ, ਧਰਮਪਾਲ ਨਾਹਰ, ਨਿਸ਼ਾਨ ਸਿੰਘ ਸੰਧੂ, ਮਨਜਿੰਦਰ ਸਿੰਘ ਰਾਣਾ ਸੇਖੌਂ, ਸੰਦੀਪ ਸ਼ਰਮਾ, ਆਪ ਪਾਰਟੀ ਵਪਾਰ ਵਿੰਗ ਦੇ ਪ੍ਰਧਾਨ ਸ਼ਾਮ ਲਾਲ ਦੱਤ, ਬਲਵਿੰਦਰ ਵੜੈਚ, ਜੇ ਈ ਗੁਰਮੀਤ ਸਿੰਘ ਢਿਲੋਂ ਅਤੇ ਅੰਮ੍ਰਿਤ ਤਲਵੰਡੀ ਆਦਿ ਸਮੇਤ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਵਲੋਂ ਹਾਜ਼ਰੀ ਭਰਦੇ ਹੋਏ ਸਵ: ਅਵਤਾਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

LEAVE A REPLY

Please enter your comment!
Please enter your name here