ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਫਰਿਜਨੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ।

0
274

(ਪੱਪੀ ਭਦੌੜ ਦਾ ਗੀਤ ਪੰਜ-ਆਬ ਰਲੀਜ਼) ਫਰਿਜਨੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ -ਸਥਾਨਿਕ ਇੰਡੀਆ ਕਬਾਬ ਰੈਸਟੋਰੈਂਟ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਉਦਮ ਸਦਕਾ ਇੱਕ ਵਿਸ਼ੇਸ਼ ਫੰਡ ਰੇਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ਸਹਾਇਤਾ ਸੰਸਥਾ ਦੀ ਝੋਲ੍ਹੀ ਪਾਏ। ਇਥੇ ਇਹ ਗੱਲ ਜਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਲੰੜਵੰਦ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ਼ ਲਈ ਉਪਰਾਲੇ ਕਰ ਰਹੀ ਹੈ। ਇਸ ਸਮਾਗਮ ਦੀ ਸ਼ੁਰੂਆਤ ਅੰਮ੍ਰਿਤ ਧਾਲੀਵਾਲ  ਨੇ ਸ਼ਭ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ ਅਤੇ ਉਹਨਾਂ ਨੇ ਸਹਾਇਤਾ ਸੰਸਥਾ ਦੇ ਕੰਮਾ ਨੂੰ ਸਲਾਹਿਆ ਅਤੇ ਸੰਸਥਾ ਦੀ ਹਰ ਤਰਾਂ ਦੀ ਮੱਦਦ ਲਈ ਵਚਨ-ਬੱਧਤਾ ਪ੍ਰਗਟਾਈ। ਡਾ. ਹਰਕੇਸ਼ ਸੰਧੂ ਨੇਂ ਸੰਸਥਾ ਦੇ ਇਤਿਹਾਸ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਦਲਜੀਤ ਸਿੰਘ ਖਹਿਰਾ ਦੀ ਜੁਬਾਨੀਂ ਅਨਾਥ ਬੱਚੇ ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣਕੇ ਹਰ ਅੱਖ ਨੰਮ ਹੋ ਗਈ। ਸਰੂਪ ਸਿੰਘ ਝੱਜ, ਜਗਦੀਪ ਸਿੰਘ ਸਹੋਤਾ ਆਦਿ ਵੀਡੀਓ ਚਲਾਕੇ ਸਹਾਇਤਾ ਦੇ ਕੰਮਾਂ ਤੇ ਪੰਛੀ ਝਾਤ ਪਵਾਈ। ਡਾਕਟਰ ਹਰਕੇਸ਼ ਸੰਧੂ ਨੇ ਦੱਸਿਆ ਕਿ ਸਹਾਇਤਾ ਸੰਸਥਾ ਜਿਹੜੀ ਕਿ 2005 ਤੋਂ ਮਨੁੱਖਤਾ ਦੀ ਸੇਵਾ ਲਈ ਨਿਰਸਵਾਰਥ ਕਾਰਜ ਕਰਦੀ ਆ ਰਹੀ ਹੈ। ਇਹ ਸੰਸਥਾ ਦਾਨੀ ਸੱਜਣਾਂ ਦੇ ਸਾਥ ਨਾਲ ਦੀਨ-ਦੁੱਖੀ ਦੀ ਮੱਦਦ ਕਰਦੀ ਆ ਰਹੀ ਹੈ। ਇਸ ਸ਼ੁੱਭ-ਕਾਰਜ ਲਈ ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜਨੋ ਦੇ ਸਮੂਹ ਮੈਬਰ ਵਧਾਈ ਦੇ ਪਾਤਰ ਨੇ। ਇਸ ਮੌਕੇ ਜਿੱਥੇ ਸਹਾਇਤਾ ਨੇ ਆਪਣੇ ਕੰਮਾਂ ਤੋਂ ਦਾਨੀ ਸੱਜਣਾਂ ਨੂੰ ਜਾਣੂ ਕਰਵਾਇਆ, ਓਥੇ ਗਾਇਕ ਬੱਬੂ ਗੁਰਪਾਲ, ਜੋਤ ਰਣਜੀਤ ਕੌਰ, ਮਿੱਕੀ ਸਰਾਂ, ਪੱਪੀ ਭਦੌੜ ਆਦਿ ਨੇ ਆਪਣੇ ਨਵੇਂ ਪੁਰਾਣੇ ਗੀਤਾ ਨਾਲ ਖ਼ੂਬ ਰੌਣਕ ਲਾਈ। ਸਾਰੇ ਗਾਇਕਾ ਦਾ ਢੋਲਕ ਤੇ ਸਾਥ ਉੱਘੇ ਕਾਰੋਬਾਰੀ ਅੰਮ੍ਰਿਤ ਧਾਲੀਵਾਲ ਨੇ ਦਿੱਤਾ। ਇਸ ਮੌਕੇ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਦੇ ਨਵੇਂ ਗੀਤ “ਪੰਜ-ਆਬ” ਦਾ ਪੋਸਟਰ ਵੀ ਪਤਵੰਤੇ ਸੱਜਣਾਂ ਨੇ ਰਲੀਜ਼ ਕੀਤਾ। ਇਹ ਗੀਤ PCA ਨੇ ਸਪਾਂਸਰ ਕੀਤਾ ਹੈ। ਗੀਤ ਦੀ ਵੀਡੀਓ ਹਰਜੋਤ ਗਿੱਲ ਅਤੇ ਅੰਮ੍ਰਿਤਬੀਰ ਸਿੰਘ ਨੇ ਬਾਖੂਬੀ ਬਣਾਈ ਹੈ। ਇਸ ਗੀਤ ਨੂੰ ਅਨੰਦ ਮਿਊਜ਼ਿਕ ਕੰਪਨੀ ਵੱਲੋ ਬਹੁਤ ਜਲਦ ਰਲੀਜ਼ ਕੀਤਾ ਜਾ ਰਿਹਾ ਹੈ। ਪੀਸੀਏ ਨੇ ਪੱਪੀ ਭਦੌੜ ਦੀ ਹਰ ਸੰਭਵ ਮੱਦਦ ਲਈ ਭਰੋਸਾ ਦਿੱਤਾ। ਅਖੀਰ ਇੰਡੀਆ ਕਬਾਬ ਰੈਸਟੋਰੈਂਟ ਦੇ ਸੁਆਦਿਸ਼ਟ ਖਾਣੇ ਨਾਲ ਅਮਿੱਟ ਪੈੜ੍ਹਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here