ਸ਼ਮਾਜ ਸੇਵਕ ਸਭਾ ਰਈਆ ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

0
227

ਬਿਆਸ, 3 ਅਪਰੈਲ (ਬਲਰਾਜ ਸਿੰਘ ਰਾਜਾ)-ਸਮਾਜ ਸੇਵਕ ਸਭਾ ਰਈਆ ਵੱਲੋਂ ਅਪਨਾਏ
ਸਰਕਾਰੀ ਐਲ਼ੀਮੈਂਟਰੀ ਸਕੂਲ ਬਸਤੀ ਰਈਆ ਵਿਖੇ ਸੰਸਥਾ ਵੱਲੋਂ ਸਲਾਨਾ ਇਨਾਮ
ਵੰਡ ਸਮਾਰੋਹ ਕਰਵਾਇਆ ਗਿਆਜਿਸ ਵਿੱਚ ਮੈਡਮ ਸੁਹਿੰਦਰ ਕੌਰ ਧਰਮ ਪਤਨੀ ਕੈਬਨਿਟ
ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੁੱਖ ਮਹਿਮਾਨ ਅਤੇ ਹਲਕਾ ਵਿਧਾਇਕ ਦਲਬੀਰ
ਸਿੰਘ ਟੋਂਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਇਸ ਮੌਕੇ ਮੈਡਮ ਸੁਹਿੰਦਰ
ਕੌਰ ਵੱਲੋਂ ਇਸ ਸਕੂਲ ਵਿੱਚ ਬਤੌਰ ਅਧਿਆਪਕ ਨਿਭਾਏ ਸਮੇਂ ਨੂੰ ਯਾਦ ਕੀਤਾ ਅਤੇ
ਬੱਚਿਆਂ ਨੂੰ ਪੜ੍ਹ ਲਿਖ ਕੇ ਚੰਗਾ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ| ਵਿਧਾਇਕ ਦਲਬੀਰ
ਸਿੰਘ ਟੌਂਗ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਸਕੂਲ
ਵਿੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹਨ| ਸਰਕਾਰ ਵੱਲੋਂ ਸਕੂਲ ਦੇ ਕਮਰਿਆਂ
ਵਿੱਚ ਪੱਥਰ ਲਗਾਉਣ ਅਤੇ ਕੱਚੇ ਵਿਹੜੇ ਵਿੱਚ ਟਾਈਲਾਂ ਅਤੇ ਹੋਰ ਕੰਮ ਕਰਵਾ ਕੇ
ਦਿੱਤਾ ਗਿਆ ਹੈ|ਵਿਧਾਇਕ ਦਲਬੀਰ ਸਿੰਘ ਟੌਂਗ ਤੇ ਮੈਡਮ ਸੁਹਿੰਦਰ ਕੌਰ ਵੱਲੋਂ
ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ ਦੀ ਸੰਸਥਾ ਦੀ ਭਰਪੂਰ ਸ਼ਲਾਘਾ ਕੀਤੀ ਗਈ ਜੋ
ਕਿ ਵਿਦਿਆਰਥੀਆਂ ਦੀਆਂ ਲੋੜਾਂ ਦਾ ਧਿਆਨ ਕਰਦੇ ਹਨ|ਮੈਡਮ ਸਰਿੰਦਰ ਕੌਰ ਤੇ
ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਸਲਾਨਾ ਪ੍ਰੀਖਿਆਵਾਂ ਵਿੱਚ ਅਵੱਲ ਰਹਿਣ ਵਾਲੇ
ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਰਈਆ
ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੰਗ, ਬਲਦੇਵ ਸਿੰਘ ਬੋਦੇਵਾਲ, ਰਾਜੇਸ਼ ਕੁਮਾਰ ਜ਼ਿਲ੍ਹਾ
ਸਿੱਖਿਆ ਅਫਸਰ, ਬਲਾਕ ਸਿੱਖਿਆ ਅਫਸਰ ਦਿਲਬਾਗ ਸਿੰਘ, ਪ੍ਰਤਾਪ ਸਿੰਘ ਫੇਰੂਮਾਨ,
ਰਾਜਿੰਦਰ ਸਿੰਘ ਜ਼ਿਲ੍ਹਾ ਕੋਆਡੀਨੇਟਰ, ਸੁਖਦੇਵ ਪੱਡਾ ਬਲਾਕ ਪ੍ਰਧਾਨ, ਗੁਰਦੀਪ ਸਿੰਘ
ਸਾਬਕਾ ਕੌਂਸਲਰ, ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗੋਲਡੀ, ਮਨੀਸ਼ ਸ਼ਰਮਾ, ਜੱਸਾ ਸਿੰਘ,
ਸੰਦੀਪ ਕੁਮਾਰ ਬੌਬੀ, ਇੰਦਰ ਮੋਹਨ ਸ਼ਰਮਾ, ਅਜੀਤ ਸਿੰਘ ਮਾਹਲਾ, ਮੰਗਲ ਸਿੰਘ, ਬੀਬੀ
ਹਰਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਸੋਨੀਆ ਰੈਗਰ ਕਲੋਨੀ, ਲੈਕਚਰਾਰ ਰਾਕੇਸ਼
ਕੁਮਾਰ, ਬਲਦੇਵ ਸਿੰਘ ਔਜਲਾ, ਅਧਿਆਪਕ ਕਰਨਦੀਪ ਸਿੰਘ, ਦਲਜੀਤ ਕੌਰ, ਮੈਡਮ ਪੂਜਾ
ਅਰੋੜਾ, ਮੈਡਮ ਰਚਨਾ, ਬਲਦੇਵ ਸਿੰਘ ਰੰਧਾਵਾ ਆਦਿ ਹਾਜ਼ਰ ਸਨ|

LEAVE A REPLY

Please enter your comment!
Please enter your name here