ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

0
323
ਚੋਹਲਾ ਸਾਹਿਬ,20 ਅਗਸਤ (ਨਈਅਰ) -ਸ਼ਿਵ ਮੰਦਿਰ ਚੋਹਲਾ ਸਾਹਿਬ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਮੰਦਿਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਮੰਦਿਰ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਬਹੁਤ ਹੀ ਸੋਹਣੇ ਢੰਗ ਨਾਲ ਸਜਾਇਆ ਗਿਆ। ਮੰਦਿਰ ਦੇ ਪੁਜਾਰੀ ਪੰਡਿਤ ਕੁੰਦਨ ਜੀ ਅਤੇ ਸੰਗਤਾਂ ਵਲੋਂ ਪੂਜਾ ਅਰਚਨਾ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲਿਆ ਗਿਆ।ਪੰਡਿਤ ਕੁੰਦਨ ਜੀ ਨੇ ਦੱਸਿਆ ਕਿ ਹਰ ਸਾਲ ਮੰਦਿਰ ਵਿਖੇ ਇਹ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਸੰਗਤ ਵੱਡੀ ਗਿਣਤੀ ਵਿੱਚ ਸ਼ਰਧਾ ਭਾਵਨਾ ਨਾਲ ਮੰਦਿਰ ਵਿੱਚ ਨਤਮਸਤਕ ਹੁੰਦੀ ਹੈ।ਰਾਤ ਨੂੰ ਮਸ਼ਹੂਰ ਭਜਨ ਮੰਡਲੀ ਰਾਹੁਲ ਸ਼ਰਮਾ ਐਂਡ ਪਾਰਟੀ ਅਤੇ ਰਜਿੰਦਰ ਹੰਸ ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਸਾਰਾ ਦਿਨ ਅਤੇ ਸਾਰੀ ਰਾਤ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ।ਇਸ ਮੌਕੇ ਭਗਤ ਵਿਜੇ ਕੁਮਾਰ ਕੁੰਦਰਾ,ਪਰਮਜੀਤ ਜੋਸ਼ੀ,ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ, ਤਰਸੇਮ ਨਈਅਰ,ਅਨਿਲ ਕੁਮਾਰ ਬੱਬਲੀ ਸ਼ਾਹ,ਪ੍ਰਦੀਪ ਕੁਮਾਰ ਹੈਪੀ, ਰਜਨੀਸ਼ ਕੁਮਾਰ ਲਾਲੀ,ਧਰੁੱਵ,ਦਕਸ਼,ਰਕੇਸ਼ ਆਨੰਦ ,ਰਮਨ ਕੁਮਾਰ ਧੀਰ, ਸੁਰਿੰਦਰ ਕੁੰਦਰਾ,ਅਸ਼ਵਨੀ ਕੁਮਾਰ ਰਾਜੂ, ਨਰੇਸ਼ ਕੁਮਾਰ,ਪ੍ਰਵੀਨ ਕੁਮਾਰ ਕੁੰਦਰਾ,ਭਾਰਤ ਭੂਸ਼ਨ ਵੀਰੂ ਰਕੇਸ਼ ਕੁਮਾਰ ਬਿੱਲਾ,ਰੇਸ਼ਮ ਸਿੰਘ, ਬੱਬੂ, ਕੰਵਲਜੀਤ ਸ਼ਾਹ,ਮੱਧੂ, ਸੁਰਿੰਦਰ ਭਗਤ, ਬਲਦੇਵ ਰਾਜ,ਸੀਤਲ ਸੋਨੀ,ਪ੍ਰਿਆਂਸੂ,ਅਮਿਤ ਕੁਮਾਰ ਨਈਅਰ,ਬੱਬਲੂ ਮੁਨੀਮ,ਸੋਨੂੰ ਚਾਵਲਾ,ਕ੍ਰਿਸ਼ਨ ਕੁਮਾਰ ਆਦਿ ਵਲੋਂ ਹਾਜਰੀ ਭਰਦੇ ਹੋਏ ਸੇਵਾ ਨਿਭਾਈ ਗਈ।

LEAVE A REPLY

Please enter your comment!
Please enter your name here