ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚਿਆ ਸਦਭਾਵਨਾ-ਕਾਫ਼ਲਾ

0
103
ਸ਼ਾਂਤੀ ਅਤੇ ਮਾਨਵਤਾ ਦਾ ਸੰਦੇਸ਼ ਦੇਣ ਲਈ ਜੁੜੇ ਸੈਂਕੜੇ ਬੱਚੇ
ਦੇਸ਼ ਵਿੱਚ ਫੈਲੀ ਨਫਰਤ ਅਤੇ ਹਿੰਸਾ ਨੂੰ ਠੱਲ੍ਹ ਪਾਉਣ ਲਈ ਉਪਰਾਲਾ
ਸੁਨਾਮ
ਦੇਸ਼ ਦੇ 20 ਸੂਬਿਆਂ ਤੋਂ ਕਰੀਬ 500 ਬੱਚੇ ਸ਼ਹੀਦ ਊਧਮ ਸਿੰਘ ਦੀ ਜਨਮਭੂਮੀ ਸੁਨਾਮ ਵਿਖੇ ਸ਼ਰਧਾਂਜਲੀ ਦੇਣ ਪਹੁੰਚੇ। ਦੇਸ਼ ਦੀ ਏਕਤਾ ਅਤੇ ਅਖੰਡਤਾ ਬਰਕਰਾਰ ਰੱਖਣ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੇ ਮੰਤਵ ਇਹ ਬੱਚੇ ਨੈਸ਼ਨਲ ਯੂਥ ਪ੍ਰੋਜੈਕਟ ਦੇ ਰਾਸ਼ਟਰੀ ਬਾਲ ਆਨੰਦ ਮਹਾਂਉਤਸਵ-2023 ਦਾ ਹਿੱਸਾ ਬਣਨ ਪੰਜਾਬ ਆਏ ਹੋਏ ਹਨ।
ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਬੱਚਿਆਂ ਨੇ ਨੈਸ਼ਨਲ ਯੂਥ ਪ੍ਰੋਜੈਕਟ ਦੇ ਫਾਊਂਡਰ ਟਰੱਸਟੀ ਰਣ ਸਿੰਘ ਪਰਮਾਰ ਅਤੇ ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸ਼ਹਿਰ ‘ਚ ਸਦਭਾਵਨਾ ਰੈਲੀ ਕੱਢੀ। ਇਹ ਸਦਭਾਵਨਾ-ਰੈਲੀ ਬੱਸ ਸਟੈਂਡ ਤੋੰ ਸ਼ੁਰੂ ਹੋ ਕੇ, ਨਵਾਂ ਬਜ਼ਾਰ,ਪੁਰਾਣੀ ਅਨਾਜ ਮੰਡੀ, ਪੀਰਾਂ ਵਾਲਾ ਗੇਟ ਹੁੰਦੀ ਹੋਈ ਰੋਜ-ਗਾਰਡਨ ‘ਚ ਸਮਾਪਤ ਹੋਈ, ਜਿੱਥੇ ਸ਼ਾਮ ਨੂੰ ਸਰਵ-ਧਰਮ ਪ੍ਰਾਰਥਨਾ ਹੋਈ।
ਨਰਿੰਦਰ ਵਾਂਗਾਓਕਰ ਨਿਰਦੇਸ਼ਨਾ ਹੇਠ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 18 ਭਾਸ਼ਾਵਾਂ ਦੀ ਪ੍ਰਤੀਨਿਧਤਾ ਕਰ ਰਹੇ ਬੱਚਿਆਂ ਨੇ ‘ਭਾਰਤ ਕੀ ਸੰਤਾਨ’ ਪ੍ਰੋਗਰਾਮ ਵਿਸ਼ੇਸ਼ ਕੀਤਾ। ਰੈਲੀ ਦੌਰਾਨ ਵੱਖ-ਵੱਖ ਬੱਚਿਆਂ ਨੇ ਭਾਰਤ-ਜੋੜੋ, ਹਮ ਸਭ ਬੱਚੋ ਕੀ ਕਾਮਨਾ ਸਦਭਾਵਨਾ-ਸਦਭਾਵਨਾ, ਸੁਨਾਮ ਹੋ ਜਾਂ ਗੁਹਾਟੀ-ਆਪਣਾ ਦੇਸ਼ ਆਪਣੀ ਮਾਟੀ ਅਤੇ ਕਸ਼ਮੀਰ ਹੋ ਜਾਂ ਕੰਨਿਆ ਕੁਮਾਰੀ-ਭਾਰਤ ਮਾਤਾ ਏਕ ਹਮਾਰੀ ਜਿਹੇ ਨਾਅਰੇ ਲਾਉਂਦਿਆਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।
ਇਸ ਤੋਂ ਪਹਿਲਾਂ ਇਹ ਬੱਚੇ ਸ਼ਹੀਦ ਊਧਮ ਸਿੰਘ ਦੇ ਸਮਾਰਕ ਵਿਖੇ ਪਹੁੰਚੇ ਅਤੇ ਊਧਮ ਸਿੰਘ ਬਾਰੇ ਜਾਣਕਾਰੀ ਹਾਸਲ ਕੀਤੀ। ਉਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਇਸ ਦੇਸ਼ ਪੱਧਰੀ ਕੈਂਪ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਦੇਸ਼ ਦੀ ਇੱਕਜੁੱਟਤਾ ਲਈ ਪ੍ਰੇਰਿਤ ਕਰਦੇ ਹਨ।
ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੇਸ਼ ਵਿੱਚ ਫੈਲੀ ਨਫਰਤ ਅਤੇ ਹਿੰਸਾ ਨੂੰ ਠੱਲ੍ਹ ਪਾਉਣ ਲਈ ਇੱਕ ਉਪਰਾਲਾ ਹੈ, ਜਿਸ ਨਾਲ ਬੱਚਿਆਂ ਅੰਦਰ ਮਨੁੱਖਤਾ ਕੁਦਰਤ ਅਤੇ ਕਲਾ ਵਿੱਚ ਰੁਚੀ ਜਾਗੇਗੀ ਅਤੇ ਉਹ ਵਧੀਆ ਇਨਸਾਨ ਬਣਨਗੇ। ਇਸ ਮੌਕੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਗੁਰਵਿੰਦਰ ਸਿੰਘ ਗਰੇਵਾਲ, ਅਵਤਾਰ ਸਿੰਘ, ਦੇਵ ਸਿੰਘ, ਅਮਰਿੰਦਰ ਸਿੰਘ ਮੋਨੀ, ਆਸ਼ਾ ਸਿੰਘ ਮਹਿਰੋਕ, ਰਣਇੰਦਰ ਸਿੰਘ ਧਾਲੀਵਾਲ, ਧਰਮਿੰਦਰ ਕੁਮਾਰ, ਸ਼ੀਤਲ ਜੈਨ ਸਮੇਤ ਵੱਖ-ਵੱਖ ਰਾਜਾਂ ਦੇ ਪ੍ਰਤੀਨਿਧ ਹਾਜ਼ਿਰ ਸਨ।
1- ਸਰਵ ਧਰਮ ਪ੍ਰਾਰਥਨਾ
2- ਨਰਿੰਦਰ ਭਾਈ ਦੀ ਨਿਰਦੇਸ਼ਨਾ ‘ਚ ‘ਭਾਰਤ ਕੀ ਸੰਤਾਨ’ ਪ੍ਰੋਗਰਾਮ ਪੇਸ਼ ਕਰਦੇ ਬੱਚੇ
3- ਸ਼ਹਿਰ ‘ਚ ਸਦਭਾਵਨਾ ਰੈਲੀ ਕੱਢਦੇ ਬੱਚੇ
4- ਸ਼ਹੀਦ ਊਧਮ ਸਿੰਘ ਦੇ ਸਮਾਰਕ ‘ਤੇ ਪਹੁੰਚੇ ਬੱਚੇ

LEAVE A REPLY

Please enter your comment!
Please enter your name here