ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਹੋਵੇਗਾ ਕਵੀ ਦਰਬਾਰ
ਸ਼ਹੀਦ ਭਗਤ ਸਿੰਘ ਦੇ ਭਾਣਜਾ ਕਰਨਗੇ ਭਗਤ ਸਿੰਘ ਦੀ ਜੀਵਨੀ ਅਤੇ ਵਿਚਾਰਧਾਰਾ ਬਾਰੇ ਗੱਲਾਂ
ਸ਼ਹੀਦ ਊਧਮ ਸਿੰਘ ਵਾਲਾ, 22 ਸਤੰਬਰ, 2023: ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 24 ਸਤੰਬਰ ਨੂੰ ਇੱਕ ਕਵੀ ਦਰਬਾਰ ਤੇ ਲੈਕਚਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਦਾ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿੱਚ ਕਰਵਾਇਆ ਜਾਵੇਗਾ।
ਮੰਚ ਆਗੂ ਪ੍ਰਿੰਸੀਪਲ ਅਨਿਲ ਨੇ ਦੱਸਿਆ ਕਿ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਦੇ ਲੜਕੇ ਪ੍ਰੋਫ਼ੈਸਰ ਜਗਮੋਹਣ ਸਿੰਘ ਭਗਤ ਸਿੰਘ ਜੀ ਦੀ ਜ਼ਿੰਦਗੀ ਬਾਰੇ ਨੇੜੇ ਤੋ ਗੱਲਾਂ ਸਾਂਝੀਆਂ ਕਰਣਗੇ।
ਮੰਚ ਦੇ ਆਗੂ ਪਦਮ ਸ਼ਰਮਾ ਨੇ ਦੱਸਿਆ ਇੱਕ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਇਲਾਕੇ ਦੇ ਮੰਨੇ ਪਰਮੰਨੇ ਕਵੀ ਆਪਣੀਆਂ ਰਚਨਾਵਾਂ ਸ਼ਹੀਦਾਂ ਬਾਰੇ ਤੇ ਸਮਾਜਿਕ ਮੁੱਦਿਆਂ ਬਾਰੇ ਸਾਂਝੀਆਂ ਕਰਣਗੇ।
ਪ੍ਰਸਿੱਧ ਲੋਕ ਪੱਖੀ ਕਵੀਤਰੀ ਤੇ ਅਲੋਚਕ ਡਾ.ਅਰਵਿੰਦਰ ਕੌਰ ਕਾਕੜਾ, ਸੱਤਪਾਲ ਭੀਖੀ, ਸੁੱਖਵਿੰਦਰ ਪੱਪੀ, ਡਾ. ਸੰਤੋਖ ਸਿੰਘ ਸੁੱਖੀ, ਰਾਜਵਿੰਦਰ ਕੌਰ ਜਟਾਣਾਂ, ਰਣਜੀਤ ਧੂਰੀ, ਸੁਖਜੀਤ ਚੀਮਾ ਸਮੇਤ ਹੋਰ ਕਵੀ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾਉਣਗੇ।
ਮੰਚ ਦੇ ਆਗੂ ਰਾਮ ਢੇਪਈ ਨੇ ਦੱਸਿਆ ਕਿ ਮੰਚ ਵੱਲੋਂ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਆਗੂਆਂ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਚ ਵੱਲੋ ਮੰਨਾਏ ਜਾ ਰਹੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਦੇ ਸਮਾਗਮ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਹਿੱਸਾ ਲੈਣ ਕਵੀਆਂ ਦੀਆਂ ਰਚਨਾਵਾਂ ਸੁਣਨ ਲਈ ਆਉਣ ਕਿਉਂਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਮੁਸ਼ਕਿਲ ਨਾਲ ਹੀ ਦੇਖਣ ਨੂੰ ਮਿਲਦੇ ਹਨ।