ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਬਣੀ ਫ਼ਿਲਮ ਸਰਾਭਾ ਦਾ ਟ੍ਰੇਲਰ ਫਰਿਜਨੋ ਵਿਖੇ ਰਲੀਜ਼
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸੈਂਟਰਲਵੈਲੀ ਜਿਸਨੂੰ ਗਦਰੀ ਬਾਬਿਆਂ ਦੀ ਛੋਹ ਪ੍ਰਾਪਤ ਹੈ। ਗਦਰ ਲਹਿਰ ਦੇ ਸਭਤੋਂ ਘੱਟ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੇ ਅਧਾਰਤ ਪੰਜਾਬੀ ਫਿਲਮ ਦਾ ਟ੍ਰੇਲਰ ਫਰਿਜਨੋ ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਇੰਡੀਆ ਕਬਾਬ ਵਿਖੇ ਲੰਘੇ ਐਂਤਵਾਰ ਰਲੀਜ਼ ਕੀਤਾ ਗਿਆ। ਇਹ ਫਿਲਮ 3 ਨਵੰਬਰ ਨੂੰ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ ਵਿਖਾਈ ਜਾਵੇਗੀ। ਇਹ ਫ਼ਿਲਮ ਉੱਘੇ ਫ਼ਿਲਮਸਾਜ਼ ਕਵੀ ਰਾਜ਼ ਵੱਲੋ ਲਿੱਖੀ ਤੇ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ ਗਦਰ ਲਹਿਰ ਦੇ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਜੀਵਨ ਤੇ ਅਧਾਰਤ ਹੈ। ਇਸ ਫਿਲਮ ਵਿੱਚ ਕੰਮ ਕਰ ਰਹੇ ਮੀਤ ਮਲਕੀਤ ਜਿਹੜੇ ਇਸ ਫਿਲਮ ਦੇ ਸਹਿ ਨਿਰਦੇਸ਼ਕ ਨੇ, ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਫਿਲਮ ਅਸੀ ਕਮੱਰਸ਼ੀਅਲ ਫ਼ਿਲਮਾਂ ਤੋਂ ਹਟਕੇ ਬਣਾਈ ਹੈ ਅਤੇ ਆਸ ਕਰਦੇ ਹਾਂ ਕਿ ਲੋਕ ਇੱਸ ਫਿਲਮ ਨੂੰ ਰੱਜਵਾਂ ਪਿਆਰ ਦੇਣਗੇ। ਇਸ ਮੌਕੇ ਫਿਲਮ ਨਿਰਦੇਸ਼ਕ ਕਵੀ ਰਾਜ ਨੇ ਕਿਹਾ ਕਿ ਇਹ ਫਿਲਮ ਤੁਹਾਡੀ ਆਪਣੀ ਫਿਲਮ ਹੈ ‘ਤੇ ਮੈਂ ਆਸ ਕਰਦਾਂ ਕਿ ਤੁਸੀਂ ਭਰਵਾਂ ਹੁੰਗਾਰਾ ਦੇਵੋਗੇ। ਇਸ ਮੌਕੇ ਪੀਸੀਏ ਮੈਂਬਰਾਂ ਤੋਂ ਬਿਨਾਂ ਇੰਡੋ ਅਮੈਰਕਿਨ ਹੈਰੀਟੇਜ਼ ਦੇ ਮੈਂਬਰ ਮਜੂਦ ਸਨ। ਇਸ ਮੌਕੇ ਇੰਡੋ ਯੂ ਐਸ ਹੈਰੀਟੇਜ਼ ਦੇ ਰਣਜੀਤ ਗਿੱਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸੰਸਦ ਮੁਹੰਮਦ ਸਦੀਕ ਵੀ ਮਜੂਦ ਰਹੇ ਤੇ ਉਹਨਾਂ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਮਲਕੀਤ ਸਿੰਘ ਕਿੰਗਰਾ ਨੇ ਸਭਨੂੰ ਫ਼ਿਲਮ ਵੇਖਣ ਦੀ ਬੇਨਤੀ ਕੀਤੀ। ਇਸ ਮੌਕੇ ਉੱਘੇ ਕਾਰੋਬਾਰੀ ਅਵਤਾਰ ਗਿੱਲ, ਮੋਹਨ ਚੀਮਾਂ, ਜਗਰੂਪ ਭੰਡਾਲ, ਪਰਮੋਧ ਲੋਈ, ਬਿੰਦਰ ਸਰਾਭਾ, ਮਕੈਨਿਕ ਮਨਜੀਤ, ਰਵੀ ਸਰਾਭਾ ਅਤੇ ਤਾਜ਼ ਰੰਧਾਵਾ ਆਦਿ ਸੱਜਣ ਮਜੂਦ ਰਹੇ। ਅਖੀਰ ਇੰਡੀਆ ਕਬਾਬ ਦੇ ਸੁਆਦਿੱਸ਼ਟ ਖਾਣੇ ਨਾਲ ਅਮਿੱਟ ਪੈੜਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
Boota Singh Basi
President & Chief Editor