ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਯਾਦਗਾਰੀ ਸਮਾਗਮ ਦਾ ਰੰਗਦਾਰ ਪੋਸਟਰ ਜਾਰੀ

0
247

ਸ਼ਹੀਦ ਕਿਰਨਜੀਤ ਕੌਰ ਦਾ 26ਵਾਂ ਯਾਦਗਾਰੀ ਸਮਾਗਮ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਹੋਵੇਗਾ

ਮਹਿਲਕਲਾਂ,
ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੀ ਵਧਵੀਂ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਹੋਈ। ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਦੀ ਇਤਿਹਾਸਕ ਮਹੱਤਤਾ, ਘੋਲ ਦਾ ਵਿਗਿਆਨ, ਮੌਜੂਦਾ ਦੌਰ ‘ਚ ਔਰਤਾਂ ਨੂੰ ਦਰਪੇਸ਼ ਵੰਗਾਰਾਂ ਅਤੇ ਟਾਕਰੇ ਦੇ ਵਿਗਿਆਨ ਨੂੰ ਸਮਝਣ ਲਈ ਕਰਵਾਈ ਗਈ। ਮੀਟਿੰਗ ਦੌਰਾਨ ਹਰ ਸਾਲ ਦੀ ਤਰ੍ਹਾਂ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ 12 ਅਗਸਤ ਯਾਦਗਾਰ ਸਮਾਗਮ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਛਪਿਆ “ਵੱਡ ਅਕਾਰੀ ਰੰਗਦਾਰ ਪੋਸਟਰ “ਯਾਦਗਾਰ ਕਮੇਟੀ ਦੇ ਕਨਵੀਨਰ ਪੋਸਟਰ ਨਰਾਇਣ ਦੱਤ , ਮੈਂਬਰਾਨ ਮਨਜੀਤ ਧਨੇਰ, ਪ੍ਰੇਮ ਕੁਮਾਰ, ਗੁਰਮੀਤ ਸਿੰਘ ਸੁਖਪੁਰਾ, ਮਲਕੀਤ ਸਿੰਘ ਵਜੀਦਕੇ, ਅਮਰਜੀਤ ਸਿੰਘ ਕੁੱਕੂ, ਗੁਰਦੇਵ ਸਿੰਘ ਮਹਿਲ ਖੁਰਦ ਆਦਿ ਆਗੂਆਂ ਨੇ ਸੈਂਕੜੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ।

ਇਸ ਸਮੇਂ ਆਗੂਆਂ ਨੇ ਕਿਹਾ ਕਿ ਮਹਿਲਕਲਾਂ ਲੋਕ ਘੋਲ ਦੀ ਅਗਵਾਈ ਕਰਨ ਵਾਲੀ ਟੀਮ 26 ਲਈ ਸਾਲ ਦੇ ਲੰਬੇ ਅਰਸੇ ਦੌਰਾਨ ਮਿਹਨਤਕਸ਼ ਲੋਕਾਈ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣਕੇ ਚਟਾਨ ਵਾਂਗ ਖੜ੍ਹੀ ਹੈ। ਔਰਤਾਂ ਉੱਪਰ ਹਰ ਆਏ ਦਿਨ ਵਧ ਰਹੇ ਜ਼ਬਰ ਜ਼ੁਲਮ ਦੀ ਵੱਡੀ ਚੁਣੌਤੀ ਦਰਪੇਸ਼ ਹੈ। ਮਨੀਪੁਰ ਦੀਆਂ ਦੋ ਔਰਤਾਂ ਨੂੰ ਨਿਰਵਸਤਰ ਕਰਕੇ ਹਜੂਮੀ ਭੀੜ ਵੱਲੋਂ ਸ਼ਰੇਆਮ ਘੁਮਾਉਣਾ ਅਤੇ ਕਤਲ ਕਰਨਾ ਮਨੂੰ ਸਿਮਰਤੀ ਸੋਚ ਵਿੱਚੋਂ ਪੈਦਾ ਹੋਈ ਔਰਤ ਵਿਰੋਧੀ ਮਾਨਸਿਕਤਾ ਦਾ ਇਸ ਜਾਬਰ ਪ੍ਰਬੰਧ ਦਾ ਜੱਗ ਜਾਹਰਾ ਸਬੂਤ ਹੈ। ਔਰਤਾਂ ਉੱਤੇ ਜੁਲਮਾਂ ਦੀ ਮੁਕੰਮਲ ਮੁਕਤੀ ਦਾ ਕਾਰਜ ਇਸ ਲੁਟੇਰੇ ਤੇ ਜਾਬਰ ਢਾਂਚੇ ਦੀ ਤਬਦੀਲੀ ਨਾਲ ਜੁੜਿਆ ਹੋਇਆ ਹੈ। ਮਹਿਲਕਲਾਂ ਲੋਕ ਘੋਲ ਨੂੰ ਇਸੇ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਵਿਗਿਆਨ ਕੰਮ ਕਰ ਰਿਹਾ ਹੈ। ਸ਼ਹੀਦ ਕਿਰਨਜੀਤ ਕੌਰ ਦਾ 26 ਵਾਂ ਯਾਦਗਾਰੀ ਸਮਾਗਮ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਅਸਲ ਜੜ੍ਹ ਇਸ ਲੁਟੇਰੇ ਜਾਬਰ ਪ੍ਰਬੰਧ ਨੂੰ ਸਮਝਦਿਆਂ “ਯਾਦਗਾਰੀ ਸਮਾਗਮ” ਔਰਤ ਮੁਕਤੀ ਦੇ ਚਿੰਨ ਦੇ ਰੂਪ ‘ਚ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਇਆ ਜਾਵੇਗਾ।

ਇਸ ਮੌਕੇ ਹਾਜ਼ਰ ਆਗੂਆਂ ਨੇ 26 ਸਾਲ ਦੇ ਵੱਖਰੇ ਇਤਿਹਾਸਕ ਜਿੱਤਾਂ ਵਾਲੇ ਲੋਕ ਘੋਲ ਦੇ ਅਮੀਰ ਤਜਰਬੇ ਸਾਂਝੇ ਕੀਤੇ ਅਤੇ ਬਹੁਤ ਸਾਰੇ ਸੁਝਾਅ ਵੀ ਦਿੱਤੇ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮਹਿਲਕਲਾਂ ਲੋਕ ਘੋਲ ਦੇ ‘ਜਬਰ ਤੇ ਟਾਕਰੇ’ ਦੇ ਸੰਗਰਾਮੀ ਵਿਰਸੇ ਦਾ ਪ੍ਰਚਾਰ ਪੂਰੇ ਤਹੱਮਲ ਨਾਲ ਹਰ ਤਬਕੇ ਤੱਕ ਲੈਕੇ ਜਾਣਾ ਚਾਹੀਦਾ ਹੈ। ਦਸ ਰੋਜ਼ਾ ਮੁਹਿੰਮ ਦੀ ਤਿਆਰੀ ਵਜੋਂ ਹਰ ਪਿੰਡ ਵਿੱਚ ਮਰਦ-ਔਰਤਾਂ ਦੀਆਂ ਸਾਂਝੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਜਾਣ। ਮਹਿਲਕਲਾਂ ਇਲਾਕੇ ਦੀ ਠੋਸ ਵਿਉਂਤਬੰਦੀ ਤਹਿਤ 1 ਅਗਸਤ ਤੋਂ 10 ਅਗਸਤ ਤੱਕ ਮੁਹਿੰਮ ਜਾਰੀ ਰਹੇਗੀ। 5 ਅਤੇ 6 ਅਗਸਤ ਨੂੰ ਪਿੰਡਾਂ ਵਿੱਚ ਮਾਰਚ ਕੀਤਾ ਜਾਵੇਗਾ। ਬੁੱਧੀਜੀਵੀ ਬੁਲਾਰੇ ਇਸ ਲੋਕ ਘੋਲ ਦੀ ਇਤਿਹਾਸਕ ਮਹੱਤਤਾ, ਮੌਜੂਦਾ ਚੁਣੌਤੀਆਂ ਸਬੰਧੀ ਜਲਦ ਹੀ ਲਾਈਵ ਚਰਚਾ ਸ਼ੁਰੂ ਕਰ ਦੇਣਗੇ।

ਇਸ ਸਮੇਂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਰਾਮ ਸਿੰਘ ਸ਼ਹਿਣਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਕਾਲਾ ਜੈਦ ਭਦੌੜ, ਅਮਨਦੀਪ ਸਿੰਘ ਰਾਏਸਰ, ਅਮਰਜੀਤ ਕੌਰ, ਕੇਲਵਜੀਤ ਕੌਰ, ਸੁਖਵਿੰਦਰ ਕੌਰ ਧਨੇਰ, ਨੀਲਮ ਰਾਣੀ, ਪਰਮਜੀਤ ਕੌਰ ਠੁੱਲੀਵਾਲ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੀਰ ਸਿੰਘ ਠੀਕਰੀਵਾਲਾ, ਰਜਿੰਦਰ ਸਿੰਘ ਖਿਆਲੀ, ਅਮਨਦੀਪ ਸਿੰਘ ਭਦੌੜ, ਡਾ ਨਿਰਭੈ ਸਿੰਘ, ਡਾ ਬਾਰੂ ਮੁਹੰਮਦ, ਡਾ ਬਲਵਿੰਦਰ ਸਿੰਘ ਧਨੇਰ, ਡਾ ਮੇਜਰ ਸਿੰਘ ਛਾਪਾ, ਸੁਰਿੰਦਰ ਸ਼ਰਮਾਂ, ਰਾਜਪਤੀ, ਰੁਲਦੂ ਸਿੰਘ, ਪਰਮਜੀਤ ਸਿੰਘ ਗਾਂਧੀ, ਗੁਰਚਰਨ ਸਿੰਘ ਪ੍ਰੀਤ, ਨਿਰਪਾਲ ਸਿੰਘ ਪਾਲੀ, ਜੱਗਾ ਸਿੰਘ ਮਹਿਲਕਲਾਂ, ਸੁਰਜੀਤ ਸਿੰਘ ਮਹਿਲਕਲਾਂ, ਨਿਰਮਲ ਸਿੰਘ ਚੁਹਾਣਕੇ, ਪਲਵਿੰਦਰ ਸਿੰਘ ਠੀਕਰੀਵਾਲਾ, ਲਖਵੀਰ ਸਿੰਘ ਠੁੱਲੀਵਾਲ, ਗੁਰਮੇਲ ਸਿੰਘ ਠੁੱਲੀਵਾਲ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ ਅਤੇ ਯਾਦਗਾਰ ਕਮੇਟੀ ਮਹਿਲਕਲਾਂ ਨੂੰ ਵਿਸ਼ਵਾਸ ਦਿਵਾਇਆ ਕਿ ਔਰਤਾਂ ਹੱਕਾਂ ਲਈ 26 ਸਾਲ ਤੋਂ ਚੱਲ ਰਹੇ “ਮਹਿਲਕਲਾਂ ਲੋਕ ਘੋਲ” ਦਾ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਦੇ ਜਾਇਆ ਜਾਵੇਗਾ। ਸਟੇਜ ਸਕੱਤਰ ਦੇ ਫਰਜ ਯਾਦਗਾਰ ਕਮੇਟੀ ਦੇ ਮੈਂਬਰ ਜਰਨੈਲ ਸਿੰਘ ਚੰਨਣਵਾਲ ਨੇ ਬਾਖ਼ੂਬੀ ਨਿਭਾਏ।

LEAVE A REPLY

Please enter your comment!
Please enter your name here