ਸ਼ਹੀਦ ਕਿਰਨਜੀਤ ਦੇ 12 ਅਗਸਤ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੀ ਹਰਦਾਸਪੁਰਾ ਤੋਂ ਸੁਰੂਆਤ

0
55
ਸ਼ਹੀਦ ਕਿਰਨਜੀਤ ਦੇ 12 ਅਗਸਤ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਦੀ ਹਰਦਾਸਪੁਰਾ ਤੋਂ ਸੁਰੂਆਤ

ਸ਼ਹੀਦ ਕਿਰਨਜੀਤ ਦੇ 12 ਅਗਸਤ  27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ  ਦੀ ਹਰਦਾਸਪੁਰਾ ਤੋਂ ਸੁਰੂਆਤ
ਦਲਜੀਤ ਕੌਰ
ਮਹਿਲਕਲਾਂ, 1 ਅਗਸਤ, 2024: ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ 27ਵਾਂ ਯਾਦਗਾਰੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲ ਕਲਾਂ ਵਿਖੇ ਮਨਾਈ ਜਾ ਰਿਹਾ ਹੈ। ਮੌਜੂਦਾ ਚੁਣੌਤੀਆਂ ਦੇ ਪ੍ਰਸੰਗ ਵਿੱਚ ਇਸ ‘ਜ਼ਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੇ ਲੋਕ ਘੋਲ ਦੀ ਪ੍ਰਸੰਗਕਤਾ ਦੇ ਵਿਸ਼ੇ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਉਲੀਕੀ ਮੁਹਿੰਮ ਦੇ ਪਹਿਲੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਬਰਨਾਲਾ ਜਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਪਿੰਡ ਹਰਦਾਸਪੁਰਾ ਵਿਖੇ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਪਿੰਡ ਵਿੱਚ ਘਰ ਘਰ ਜਾ ਕੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਕਾਫ਼ਲੇ ਬੰਨ੍ਹ ਕੇ ਪੁੱਜਣ ਦਾ ਟੀਮ ਦੁਆਰਾ ਹੱਥ ਪਰਚਾ ਵੰਡਿਆ ਗਿਆ। ਪਰਚਾ ਵੰਡਣ ਉਪਰੰਤ ਕੀਤੀ ਗਈ ਮੀਟਿੰਗ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਇਨਕਲਾਬੀ ਕੇਂਦਰ ਦੇ ਜਿਲ੍ਹਾ ਆਗੂ ਸੁਖਵਿੰਦਰ ਠੀਕਰੀਵਾਲਾ ਦੁਆਰਾ ਬਾਖ਼ੂਬੀ ਨਿਭਾਈ ਗਈ।
ਇਸ ਮੌਕੇ ਇਨਕਲਾਬੀ ਕੇਂਦਰ ਦੇ ਨੌਜਵਾਨ ਬੁਲਾਰੇ ਹਰਪ੍ਰੀਤ ਨੇ ਸਾਡੇ ਮੁਲਕ ਸਮੇਤ ਪੂਰੀ ਦੁਨੀਆਂ ਵਿੱਚ ਸਮਾਜੀ, ਆਰਥਿਕ, ਰਾਜਨੀਤਕ ਤੇ ਸੱਭਿਆਚਰਕ ਗਿਰਾਵਟ ਤੇ ਚਿੰਤਾ ਪਰਗਟ ਕਰਦੇ ਹੋਏ ਅਨੇਕਾਂ ਉਦਾਹਰਣਾਂ ਸਮੇਤ ਲੋਕਾਂ ਨਾਲ ਵਿਚਾਰ ਚਰਚਾ ਕੀਤੀ। ਇਨ੍ਹਾਂ ਇਸ ਗਿਰਾਵਟ ਦਾ ਕਾਰਨ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਦੱਸਿਆ ਤੇ  ਕਿਹਾ ਕਿ ਸਾਨੂੰ ਹਰ ਕਿਸਮ ਦੀ ਲੁੱਟ-ਖਸੁੱਟ ਤੇ ਜ਼ਬਰ ਤੋਂ ਮੁਕਤ ਇੱਕ ਨਵਾਂ ਨਰੋਆ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਮਹਿਲ ਕਲਾਂ ਦੇ ਇਸ  ਲੋਕ ਘੋਲ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਨਕਲਾਬੀ ਕੇਂਦਰ ਦੇ ਇੱਕ ਹੋਰ ਨੌਜਵਾਨ ਬੁਲਾਰੇ ਜਗਮੀਤ ਨੇ ਕਿਹਾ ਕਿ ਸਾਨੂੰ ‘ਮਹਿਲ ਕਲਾਂ ਲੋਕ ਘੋਲ ਦਾ ਪੈਗ਼ਾਮ ਜਾਰੀ ਰੱਖਣਾ ਹੈ ਸੰਗਰਾਮ’ ਦੇ ਨਾਹਰੇ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨਾ ਚਾਹੀਦਾ ਹੈ।‌ ਇਸ ਘੋਲ ਨੇ ਜ਼ਬਰ ਦੇ ਵਿਰੁੱਧ ਸਾਂਝੇ ਸੰਘਰਸ਼ ਰਾਹੀਂ ਵਿਸ਼ਾਲ ਏਕਤਾ ਉਸਾਰਦੇ ਹੋਏ ਟਾਕਰਾ ਕਰਦੇ ਹੋਏ ਅਣਗਾਹੇ ਰਸਤਿਆਂ ਦੇ ਪੈੜਾਂ ਪਾ ਕੇ ਇੱਕ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਮਹਿਲ ਕਲਾਂ ਘੋਲ ਹੁਣ ‘ਔਰਤ ਮੁਕਤੀ ਦਾ ਚਿੰਨ’ ਬਣ ਚੁੱਕਾ ਹੈ ਤੇ ਹੋਰ ਭਵਿੱਖ ਵਿੱਚ ਲੜੇ ਜਾਣ ਵਾਲੇ ਹੋਰਨਾਂ ਸੰਘਰਸ਼ਾਂ ਲਈ ਵੀ ਰਾਹ ਦਸੇਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਅੱਜ ਮੋਦੀ ਦੀ ਫ਼ਾਸ਼ੀ ਹਕੂਮਤ ਬਹੁਤ ਵਿਦਵਾਨ ਅਤੇ ਲੋਕ ਹਿੱਤਾਂ ਨੂੰ ਪ੍ਰਣਾਈ ਬੁੱਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰਾਏ ਵਾਂਗ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੀਆਂ ਔਰਤਾਂ ਨੂੰ ਜੇਲ੍ਹੀਂ ਡੱਕ ਕੇ ਆਪਣਾ ਮਨੂ-ਸਮ੍ਰਿਤੀ ਰਾਜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰ ਰਹੀਆਂ ਹਨ। ਨਵੇਂ ਫੌਜ਼ਦਾਰੀ ਕਾਨੂੰਨ ਲੋਕ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਲਈ ਗਲੇ ਦਾ ਫੰਦਾ ਸਾਬਤ ਹੋਣਗੇ। ਲੋਕਾਂ ਨੂੰ ਇਸ ਘੋਲ ਤੋਂ ਪ੍ਰੇਰਨਾ ਲੈਂਦੇ ਹੋਏ ਅਜਿਹੇ ਕਾਲੇ ਕਾਨੂੰਨਾਂ ਖਿਲਾਫ਼ ਵਿਸ਼ਾਲ ਲਾਮਬੰਦੀ ਕਰਨ ਤੇ ਮਨਜੀਤ ਧਨੇਰ ਦੀ ਝੂਠੀ ਸਜ਼ਾ ਰੱਦ ਕਰਨ ਵਾਂਗ ਸਾਂਝੇ ਘੋਲਾਂ ਦੀ ਸਿਆਸੀ ਸੂਝ ਹਾਸਿਲ ਕਰਨੀ ਚਾਹੀਦੀ ਹੈ।
ਅਖੀਰ ਵਿੱਚ ਪਹੁੰਚੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਕਿਸਾਨ ਆਗੂ ਜਗਰਾਜ ਹਰਦਾਸਪੁਰਾ ਨੇ ਕਰਦੇ ਹੋਏ ਅਪੀਲ ਕੀਤੀ ਕਿ ਜਥੇਬੰਦੀਆਂ ਵੱਲੋਂ ਲੜੇ ਜਾਨ ਵਾਲੇ ਆਰਥਿਕ ਮੰਗਾਂ ਮਸਲਿਆਂ ਦੇ ਸੰਘਰਸ਼ ਦੇ ਨਾਲੋਂ ਨਾਲ ਲੋਕਾਈ ਨੂੰ ਹੋਰਨਾਂ ਸਮਾਜਿਕ ਤੇ ਰਜਨੀਤਕ ਸ਼ੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਾਨੂੰ ਸਾਮਰਾਜ ਦੇ ਖ਼ਿਲਾਫ਼ ਲੋਕਾਂ ਦੀ ਪੁੱਗਤ ਵਾਲਾ ਇੱਕ ਨਵੀਂ ਕਿਸਮ ਦੀ ਜਮਹੂਰੀਅਤ ਵਾਲਾ ਸਮਾਜ ਸਿਰਜਣ ਦੀ ਜੱਦੋ-ਜਹਿਦ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ। ਇਸ ਮੌਕੇ ਯਾਦਗਾਰ  ਕਮੇਟੀ ਦੇ ਨਾਮ ਥੱਲੇ ਬਣੇ ਫਲੈਕਸ ‘ਦੁਨੀਆਂ ਪੱਧਰ ਦੀਆਂ ਮਹਾਨ ਔਰਤਾਂ’ ਅਤੇ ‘ਔਰਤਾਂ ਉੱਪਰ ਜ਼ਬਰ ਦੇ ਅੰਕੜੇ’ ਖਿੱਚ ਦਾ ਵਿਸ਼ੇਸ ਕੇਂਦਰ ਬਣੇ ਰਹੇ।
ਇਸ ਮੌਕੇ ਮੁਕੰਦ ਸਿੰਘ, ਜਗਤਾਰ ਸਿੰਘ, ਪਾਲਾ ਸਿੰਘ ਆਦਿ ਆਗੂਆਂ ਸਮੇਤ ਭਵਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਹਰਜੀਤ ਸਿੰਘ, ਜਸਵੰਤ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here