ਸ਼ਹੀਦ ਜੁਗਰਾਜ ਸਿੰਘ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ- ਹਰਦੀਪ ਗਿੱਲ
ਰਾਕੇਸ਼ ਨਈਅਰ ਚੋਹਲਾ
ਜੰਡਿਆਲਾ ਗੁਰੂ/ਤਰਨਤਾਰਨ,14 ਜਨਵਰੀ
ਪਿੰਡ ਜੱਬੋਵਾਲ ਵਾਸੀ ਸ਼ਹੀਦ ਫੌਜੀ ਜੁਗਰਾਜ ਸਿੰਘ ਜੋ ਬੀਤੇ ਦਿਨੀਂ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ,ਨਮਿਤ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਫੌਜ ਦੇ ਉੱਚ ਅਧਿਕਾਰੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਕ ਜਵਾਨ ਦੇ ਤੁਰ ਜਾਣ ਦਾ ਦੇਸ਼ ਅਤੇ ਪਰਿਵਾਰ ਦੋਵਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਵੀ ਸ਼ਹੀਦ ਜੁਗਰਾਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਜੁਗਰਾਜ ਸਿੰਘ ਦੀ ਘਾਟ ਇਲਾਕਾ ਤੇ ਪਰਿਵਾਰ ਹਮੇਸ਼ਾ ਮਹਿਸੂਸ ਕਰੇਗਾ ਅਤੇ ਇਹ ਘਾਟ ਰੜਕਦੀ ਰਹੇਗੀ।ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਅਥਾਹ ਦੁੱਖ ਹੈ ਉੱਥੇ ਮਾਣ ਵੀ ਹੈ ਕਿ ਸਾਡੇ ਹਲਕੇ ਦਾ ਇਹ ਨੌਜਵਾਨ ਦੇਸ਼ ਲਈ ਆਪਾ ਵਾਰ ਗਿਆ ਹੈ।ਉਨਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹਨ ਅਤੇ ਆਉਣ ਵਾਲੀਆਂ ਪੀੜੀਆਂ ਸ਼ਹੀਦ ਜੁਗਰਾਜ ਸਿੰਘ ਨੂੰ ਹਮੇਸ਼ਾ ਯਾਦ ਕਰਦੀਆਂ ਰੱਖਣਗੀਆਂ।ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਭਰੋਸਾ ਵੀ ਦਿਵਾਇਆ।ਇਸ ਮੌਕੇ ‘ਤੇ ਸ਼ਹੀਦ ਦੇ ਪਿਤਾ ਨਿਰਮਲ ਸਿੰਘ ਜੋ ਕਿ ਫੌਜ ਵਿੱਚੋਂ ਸੇਵਾ ਮੁਕਤ ਹੋ ਕੇ ਆਏ ਹਨ, ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਮੋਹਤਬਰਾਂ ਦਾ ਧੰਨਵਾਦ ਕੀਤਾ।ਸਹੀਦ ਜੁਗਰਾਜ ਸਿੰਘ ਦੀ ਘਾਟ ਇਲਾਕਾ ਤੇ ਪਰਿਵਾਰ ਹਮੇਸ਼ਾ ਮਹਿਸੂਸ ਕਰੇਗਾ ਅਤੇ ਇਹ ਘਾਟ ਰੜਕਦੀ ਰਹੇਗੀ।ਇਸ ਮੌਕੇ ਗੁਲਜ਼ਾਰ ਸਿੰਘ ਸੈਕਟਰੀ,ਸਵਰਣ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ,ਗੁਰਪਾਲ ਸਿੰਘ , ਬਾਬਾ ਜੋਗਿੰਦਰ ਸਿੰਘ,ਅਵਤਾਰ ਸਿੰਘ ਪੱਖੋਕੇ,ਬਿਕਰਮਜੀਤ ਸਿੰਘ ਫੌਜੀ ਖੱਬੇ ਰਾਜਪੂਤਾਂ, ਸਰਵਨ ਦੇਵੀਦਾਸਪੁਰਾ, ਬਿਕਰਮਜੀਤ ਸਿੰਘ,ਸਰਬਜੀਤ ਸਿੰਘ ਵਡਾਲੀ,ਦੇਵੀਦਾਸਪੁਰਾ,ਗੁਰਪ੍ਰੀਤ ਸਿੰਘ ਗੋਪੀ ਜਾਣੀਆਂ ਵੀ ਹਾਜ਼ਰ ਸਨ।