ਬੰਗਾ , 09 ਜੂਨ 2025
ਪਿੰਡ ਗੁਣਾਚੌਰ ਦੇ ਵਾਸੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਦੂਜੀ ਬਰਸੀ ਮੌਕੇ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਗੁਣਾਚੌਰ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਡਾਕਟਰ ਸਾਹਿਬਾਨ ਵੱਲੋਂ 208 ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕਰਕੇ ਉਹਨਾਂ ਨੂੰ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਮੁਫਤ ਪ੍ਰਦਾਨ ਕਰਨ ਦਾ ਸਮਾਚਾਰ ਹੈ । ਇਸ ਮੌਕੇ ਸਭ ਤੋਂ ਪਹਿਲਾ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਪੁੱਜੇ ਸ੍ਰੀ ਨੱਛਤਰਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ. ਐਸ.ਐਚ. ਉ. ਮਹਿੰਦਰ ਸਿੰਘ ਤੇ ਬਸਪਾ ਆਗੂ ਸ੍ਰੀ ਪ੍ਰਵੀਨ ਬੰਗਾ ਨੇ ਉਹਨਾਂ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ ਸਮੂਹ ਪਰਿਵਾਰ ਵੱਲੋਂ ਇਲਾਕੇ ਦੇ ਲੋੜਵੰਦਾਂ ਲਈ ਅੱਖਾਂ ਦੀ ਜਾਂਚ ਕਰਵਾਉਣ ਅਤੇ ਫਰੀ ਐਨਕਾਂ ਪ੍ਰਦਾਨ ਕਰਨ ਦੇ ਨਿਸ਼ਕਾਮ ਸੇਵਾ ਕਾਰਜ ਦੀ ਭਾਰੀ ਸ਼ਲਾਘਾ ਕੀਤੀ । ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮਾਹਿਰ ਉਪਟੋਮੀਟੀਰੀਅਸ ਮੈਡਮ ਦਲਜੀਤ ਕੌਰ ਦੀ ਅਗਵਾਈ ਹੇਠਾਂ ਹਸਪਤਾਲ ਦੀ ਮੈਡੀਕਲ ਟੀਮ ਨੇ ਕੈਂਪ ਵਿਚ ਆਏ 208 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਫਰੀ ਚੈੱਕਅੱਪ ਕੀਤਾ, ਮੁਫਤ ਐਨਕਾਂ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈ । ਇਸ ਦੌਰਾਨ ਲੋੜਵੰਦ 56 ਮਰੀਜ਼ਾਂ ਦਾ ਸ਼ੂਗਰ ਟੈਸਟ ਵੀ ਫਰੀ ਕੀਤਾ ਗਿਆ । ਇਸ ਮੌਕੇ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ ਸ਼ਹੀਦ ਥਾਣੇਦਾਰ ਕੁਲਦੀਪ ਸਿੰਘ) ਨੇ ਸਮੂਹ ਸਹਿਯੋਗੀਆਂ ਦਾ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਪ੍ਰਬੰਧਕਾਂ ਦਾ, ਸਮੂਹ ਮੈਡੀਕਲ ਟੀਮ, ਸਟਾਫ਼ ਅਤੇ ਪਿੰਡ ਗੁਣਾਚੌਰ ਦੇ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਕੀਤਾ।
ਇਸ ਮੌਕੇ ਸਰਵ ਸ੍ਰੀ ਅਜੀਤ ਰਾਮ ਸਾਬਕਾ ਸਰਪੰਚ (ਪਿਤਾ ਜੀ), ਸ੍ਰੀਮਤੀ ਵਿਦਿਆ ਕੁਮਾਰੀ (ਮਾਤਾ ਜੀ) ਸ੍ਰੀਮਤੀ ਜਸਵਿੰਦਰ ਕੌਰ (ਪਤਨੀ) ਭੁਪਿੰਦਰ ਸਿੰਘ (ਬੇਟਾ), ਵਿਜੈ ਕੁਮਾਰ ਗੁਣਾਚੌਰ (ਵੱਡਾ ਭਰਾ), ਸ. ਮਨਧੀਰ ਸਿੰਘ ਚੱਠਾ, ਸਰਪੰਚ ਤਲਵਿੰਦਰ ਸਿੰਘ, ਖੁਸ਼ੀ ਰਾਮ, ਦੇਬ ਰਾਮ, ਗੁਰਦੇਬ ਰਾਮ, ਸਤਨਾਮ ਸਿੰਘ, ਇੰਸਪੈਕਟਰ ਜਿੰਦਰ ਸਿੰਘ ਬਲਾਕੀਪੁਰ, ਹਰਬਲਾਸ ਬਸਰਾ, ਮਨੋਹਰ ਕਮਾਮ, ਸੋਮ ਨਾਥ ਰਟੈਂਡਾ, ਸੁਰਿੰਦਰ ਕਰਨਾਣਾ, ਸਤਪਾਲ ਰਟੈਂਡਾ, ਸਰਪੰਚ ਅਸ਼ੋਕ ਖੋਥੜਾ, ਹਰਜਿੰਦਰ ਜੰਡਾਲੀ, ਸਰਬਜੀਤ ਜਾਫਰਪੁਰ, ਸੋਨੂੰ ਲੱਧੜ, ਚਰਨਜੀਤ ਸੱਲਾਂ, ਜਗਦੀਸ਼ ਗੁਰੂ, ਕੁਲਦੀਪ ਵਿਰਦੀ, ਫ਼ਕੀਰ ਚੰਦ, ਭੁਪਿੰਦਰ ਕੁਮਾਰ, ਹਰਜਿੰਦਰ ਕੁਮਾਰ, ਸਤਵਿੰਦਰ ਬਿੱਲਾ, ਲੈਕਚਰਾਰ ਰਵੀ ਬਸਰਾ, ਸਮੂਹ ਪੰਚਾਇਤ ਮੈਂਬਰਾਨ ਅਤੇ ਇਲਾਕੇ ਦੇ ਸਮਾਜ ਸੇਵੀ ਮਰੀਜ਼ਾਂ ਦੀ ਸੇਵਾ ਸੰਭਾਲ ਲਈ ਹਾਜ਼ਰ ਸਨ । ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਾਤਾਵਰਣ ਦੀ ਰਾਖੀ ਲਈ ਛਾਂ-ਦਾਰ ਅਤੇ ਫਲਦਾਰ ਪੌਦੇ ਵੀ ਫਰੀ ਵੰਡੇ ਗਏ ।