ਸ਼ਹੀਦ ਫੌਜੀ ਹਰਪਾਲ ਸਿੰਘ ਦੇ ਘਰ ਜਾ ਕੇ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਅਫਸੋਸ ਪ੍ਰਗਟ ਕੀਤਾ।

0
128

ਅੰਮ੍ਰਿਤਸਰ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਪਿਛਲੇ ਦਿਨੀਂ ਫੌਜੀ ਹਰਪਾਲ ਸਿੰਘ ਦੀ ਅਸਾਮ ਦੇ ਬਾਰਡਰ ਤੇ ਹੋਈ ਬੇਵਕਤੀ ਮੌਤ ਤੇ ਉਸਦੇ ਘਰ ਜਾ ਕੇ ਪਰਵਾਰਿਕ ਮੈਂਬਰਾਂ ਨਾਲ ਅਫਸੋਸ ਪ੍ਰਗਟ ਕੀਤਾ।ਇਥੇ ਇਹ ਦਸਣ ਯੋਗ ਹੈ ਕਿ ਹਰਪਾਲ ਸਿੰਘ ਫੌਜ ਵਿੱਚ ਲੱਗਭਗ 20 ਸਾਲ ਤੋਂ ਨੌਕਰੀ ਕਰ ਰਿਹਾ ਸੀ ਤੇ ਕੁਝ ਸਮੇ ਤੋ ਅਸਾਮ ਦੇ ਵਿੱਚ ਤੈਨਾਤ ਸੀ।ਅੱਜ ਡਾਕਟਰ ਜਸਬੀਰ ਸਿੰਘ ਸੰਧੂ ਸਾਥੀਆ ਸਮੇਤ ਸ਼ਹੀਦ ਜਵਾਨ ਦੇ ਘਰ ਅਫਸੋਸ ਕਰਨ ਗਏ । ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਜਵਾਨ ਸਾਡੀ ਦੇਸ਼ ਦੀ ਆਨ ਤੇ ਬਾਨ ਹਨ ਤੇ ਇਹਨਾਂ ਦੇ ਸਦਕਾ ਹੀ ਅੱਜ ਅਸੀ ਭਾਰਤਵਾਸੀ ਅਜਾਦੀ ਤੇ ਸੁਰੱਖਿਆ ਨੂੰ ਮਾਨ ਰਹੇ ਹਨ ।ਇਹਨਾਂ ਦੀ ਮੇਹਨਤ ਸਦਕਾ ਹੀ ਅੱਜ ਅਸੀ ਮਹਿਫੂਜ਼ ਹਾ।ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਸ਼ਹੀਦ ਜਵਾਨ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ ਤੇ ਇਹ ਓਹਨਾ ਦੀ ਜਿੰਮੇਵਾਰੀ ਬਣਦੀ ਹੈ ਕੇ ਉਹ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਕਿਉੰਕਿ ਓਹਨਾ ਦਾ ਪਰਿਵਾਰ ਓਹਨਾ ਦੇ ਆਪਣੇ ਹਲਕੇ ਅੰਮ੍ਰਿਤਸਰ ਪੱਛਮੀ ਵਿੱਚ ਹੀ ਰਹਿੰਦਾ ਹੈ ਤੇ ਓਹਨਾ ਦਾ ਇਖਲਾਕੀ ਫ਼ਰਜ਼ ਬਣਦਾ ਹੈ ਕਿ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਇਸ ਮੌਕੇ ਤੇ ਡਾਕਟਰ ਜਸਬੀਰ ਸਿੰਘ ਸੰਧੂ ਨੇ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤੇ ਤੇ ਓਹਨਾ ਨੂ ਹਰ ਸੰਭਵ ਮਦਦ ਦੇਣ ਦਾ ਆਸ਼ਵਾਸਨ ਦਿੱਤਾ।

LEAVE A REPLY

Please enter your comment!
Please enter your name here