ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ

0
118

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ

ਲੋਕ ਚੇਤਨਾ ਮੰਚ ਦੀ ਅਹਿਮ ਮੀਟਿੰਗ

‘ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਮੌਜੂਦਾ ਸਮੇਂ ‘ਚ ਅਹਿਮੀਅਤ’ ਵਿਸ਼ੇ ‘ਤੇ ਹੋਵੇਗਾ ਸੈਮੀਨਾਰ

ਲਹਿਰਾਗਾਗਾ, 15 ਸਤੰਬਰ, 2023: ਲੋਕ ਚੇਤਨਾ ਮੰਚ, ਲਹਿਰਾਗਾਗਾ ਦੀ ਅਹਿਮ ਮੀਟਿੰਗ ਵਾਟਰ ਵਰਕਸ ਪਾਰਕ, ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਨਾਮਦੇਵ ਸਿੰਘ ਭੁਟਾਲ ਦੀ ਅਗਵਾਈ ਹੇਠ ਹੋਈ।

ਮੀਟਿੰਗ ਦੌਰਾਨ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮਦਿਹਾੜੇ ‘ਤੇ ਸੈਮੀਨਾਰ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਸੈਮੀਨਾਰ ਦੌਰਾਨ ‘ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਮੌਜੂਦਾ ਸਮੇਂ ‘ਚ ਅਹਿਮੀਅਤ’ ਵਿਸ਼ੇ ‘ਤੇ ਉੱਘੇ ਚਿੰਤਕ ਮਾਸਟਰ ਬਲਬੀਰ ਚੰਦ ਲੌਂਗੋਵਾਲ ਸੰਬੋਧਨ ਕਰਨਗੇ। ਮੀਟਿੰਗ ਦੌਰਾਨ ਦੇਸ਼ ਅਤੇ ਸੂਬੇ ਦੀਆਂ ਸਮਕਾਲੀ ਘਟਨਾਵਾਂ ‘ਤੇ ਵੀ ਚਰਚਾ ਕੀਤੀ ਗਈ।

ਇਸ ਮੀਟਿੰਗ ਦੌਰਾਨ ਲੋਕ ਚੇਤਨਾ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਮਾਸਟਰ ਰਘਬੀਰ ਸਿੰਘ ਭੁਟਾਲ, ਗੁਰਚਰਨ ਸਿੰਘ, ਮਾਸਟਰ ਪਿਆਰਾ ਲਾਲ, ਹਰੀ ਸਿੰਘ ਅੜਕਵਾਸ, ਮਹਿੰਦਰ ਸਿੰਘ, ਰਾਮ ਖਾਈ, ਪੂਰਨ ਖਾਈ, ਲਛਮਣ ਸਿੰਘ ਅਲੀਸ਼ੇਰ, ਭੀਮ ਸਿੰਘ, ਡਾਕਟਰ ਸੁਖਜਿੰਦਰ ਲਾਲੀ, ਮਾਸਟਰ ਕੁਲਦੀਪ ਸਿੰਘ, ਬਰਿੰਦਰ ਸਿੰਘ, ਬਲਦੇਵ ਸਿੰਘ ਚੀਮਾ ਅਤੇ ਰਣਦੀਪ ਸੰਗਤਪੁਰਾ ਮੌਜੂਦ ਸਨ।

LEAVE A REPLY

Please enter your comment!
Please enter your name here