ਸ਼ਹੀਦ ਮਾਤਾ ਗੁਰਦੇਵ ਕੌਰ ਦੀ ਸੱਤਵੀ ਬਰਸੀ ਨੂੰ ਸਮਰਪਿਤ ਹੋਵੇਗੀ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਲਈ ਸਾਦੀਹਰੀ ‘ਚ ਵਿਸ਼ਾਲ ਕਾਨਫਰੰਸ

0
159

ਸ਼ਹੀਦ ਮਾਤਾ ਗੁਰਦੇਵ ਕੌਰ ਦੀ ਸੱਤਵੀ ਬਰਸੀ ਨੂੰ ਸਮਰਪਿਤ ਹੋਵੇਗੀ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਲਈ ਸਾਦੀਹਰੀ ‘ਚ ਵਿਸ਼ਾਲ ਕਾਨਫਰੰਸ

ਲਹਿਰਾਗਾਗਾ, 20 ਸਤੰਬਰ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋ ਲਹਿਰਾਗਾਗਾ ਦੇ ਦਰਜਨਾਂ ਪਿੰਡਾਂ ਜਿਵੇਂ ਝਲੂਰ, ਰੈਧਰਾਣਾ, ਘੋੜੇਨਾਬ, ਭੁਟਾਲ ਕਲਾਂ ਆਦਿ ਪਿੰਡਾਂ ਚ ਮੀਟਿੰਗਾਂ ਤੇ ਰੈਲੀਆ ਕੀਤੀਆਂ ਗਈਆਂ ਜਿਸ ਨੂੰ ਸੰਬੋਧਨ ਕਰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਲਾਕਾ ਲਹਿਰਾਗਾਗਾ ਦੇ ਪ੍ਰਧਾਨ ਗੁਰਦਾਸ ਝਲੂਰ, ਸਕੱਤਰ ਰਾਮਪਾਲ ਘੋੜੇਨਾਬ ਅਤੇ ਮੀਤ ਪ੍ਰਧਾਨ ਦਰਸ਼ਨ ਸਿੰਘ ਭੁਟਾਲ ਕਲਾਂ ਨੇ ਦਸਿਆ ਕਿ ਜ਼ਮੀਨੀ ਘੋਲ ਨੂੰ ਅੱਗੇ ਤੋਰਦੇ ਹੋਏ ਲੈੰਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਸਾਦੀਹਰੀ ਚ ਵਿਸ਼ਾਲ ਕਾਨਫਰੰਸ ਕੀਤੀ ਜਾ ਰਾਹੀਂ ਹੈ ਜੋ ਕਿ ਜ਼ਮੀਨੀ ਘੋਲ ਦੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਸੱਤਵੀ ਬਰਸੀ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨੀ ਘੋਲ ਨੂੰ ਅੱਗੇ ਤੋਰਨਾ ਹੀ ਮਾਤਾ ਗੁਰਦੇਵ ਕੌਰ ਨੂੰ ਸੱਚੀ ਸਰਧਾਜਲੀ ਹੋਵੇਗੀ ਅਤੇ ਇਸ ਘੋਲ ਨੂੰ ਅੱਗੇ ਤੌਰ ਕੇ ਹੀ ਸਮੁਚੇ ਦਲਿਤਾਂ ਦਾ ਭਲਾ ਹੋ ਸਕਦਾ ਹੈ। ਕਾਨਫਰੰਸ ਨੂੰ ਲੈ ਕੇ ਹਜਾਰਾਂ ਦੀ ਗਿਣਤੀ ਚ ਪੋਸਟਰ ਵੀਂ ਲਾਇਆ ਗਿਆ ਅਤੇ ਤੇ ਕਾਨਫਰੰਸ ਲਈ ਲੋਕਾਂ ਚ ਭਾਰੀ ਉਤਸਾਹ ਹੈ ਇਸ ਮੌਕੇ ਸਤਿਗੁਰ ਸਿੰਘ, ਮੱਖਣ ਸਿੰਘ ਝਲੂਰ, ਲੀਲਾ ਸਿੰਘ, ਚਾਨਣ ਸਿੰਘ ਘੋੜੇਨਾਬ ਆਦਿ ਹਾਜਰ ਸਨ

LEAVE A REPLY

Please enter your comment!
Please enter your name here