ਸ਼ਾਂਤੀ ਤੇ ਵਿਕਾਸ ਪੈਨਲ ਵਿਚ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਭਾਈ ਸਤਪਾਲ ਸਿੰਘ ਅਮਰੀਕਨ ਸਿੱਖ ਨੇ ਵਿਚਾਰ ਪ੍ਰਗਟਾਏ।

0
335

ਵਿਕਾਸ ਤੇ ਸ਼ਾਂਤੀ ਪੈਨਲ ਵਿਚ ਅੱਠ ਦੇਸ਼ਾਂ ਦੇ ਨੁੰਮਾਇਦਿਆ ਨੇ ਸ਼ਮੂਲੀਅਤ ਕੀਤੀ।
ਸਿਉਲ/ਸਾਊਥ ਕੋਰੀਆ-( ਸਰਬਜੀਤ ਗਿੱਲ ) ਵੱਲਡ ਪੀਸ ਕਾਨਫ੍ਰੰਸ ਵਿੱਚ ਸੱਤਰ ਮੁਲਕਾਂ ਤੋਂ ਸੱਤ ਸੋ ਤੋਂ ਉੱਪਰ ਡੈਲੀਗੇਟਾ ਨੇ ਹਿੱਸਾ ਲਿਆ।ਇਸ ਕਾਨਫ੍ਰੰਸ ਦਾ ਉਦਘਾਟਨ ਫਾਊਡਰ ਚੇਅਰ ਯੂਨੀਵਰਸਲ ਪੀਸ ਫੈਡਰੇਸ਼ਨ ਨੇ ਕੀਤਾ।ਜਿੱਥੇ ਕੁੰਜੀਵਾਦ ਭਾਸ਼ਨਾਂ ਰਾਹੀਂ ਸ਼ਾਂਤੀ ਦੇ ਸੰਦੇਸ਼ ਨੂੰ ਪੂਰੇ ਸੰਸਾਰ ਵਿੱਚ ਪ੍ਰਚਾਰਿਆ ਗਿਆ।
ਦੂਜੇ ਸ਼ੈਸਨ ਵਿਚ ਵੱਖ ਵੱਖ ਵਿਸ਼ਿਆਂ ਨੂੰ ਛੂਹਿਆ ਗਿਆ। ਜਿਸ ਵਿਚ “ਸ਼ਾਂਤੀ ਤੇ ਵਿਕਾਸ”, ਮੀਡੀਏ ਦਾ ਸ਼ਾਂਤੀ ਪ੍ਰਤੀ ਰੋਲ,ਸ਼ਾਂਤੀ ਤੇ ਸਤਿਕਾਰ ਤੋਂ ਇਲਾਵਾ ਏਕਤਾ ਤੇ ਵਿਭਿੰਨਤਾ ਸਨ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਸ਼ਾਂਤੀ ਤੇ ਵਿਕਾਸ ਦੋ ਪਹੀਏ ਹਨ। ਜਿੰਨਾ ਤੋ ਬਗੈਰ ਮੁਲਕ,ਮਾਨਵਤਾ ਤੇ ਵਪਾਰ ਅੱਗੇ ਨਹੀਂ ਤੁਰ ਸਕਦਾ। ਜਿਵੇ ਨੈਤਿਕਤਾ ਹਰ ਧਰਮ ਦੀ ਨੀਂਹ ਹੈ। ਉਸੇ ਤਰਾਂ ਸ਼ਾਂਤੀ ਵਿਕਾਸ ਦੀ ਜੜ ਹੈ। ਜਿਸ ਨੂੰ ਮਜ਼ਬੂਤ ਕਰਨ ਲਈ ਮਾਨਵਤਾ ਦਾ ਯੋਗਦਾਨ ਜ਼ਰੂਰੀ ਹੈ। ਜਿਸ ਲਈ ਵੱਲਡ ਪੀਸ ਸ਼ਾਂਤੀ ਕਾਨਫ੍ਰੰਸ ਅਹਿਮ ਰੋਲ ਅਦਾ ਕਰੇਗੀ।ਹਰ ਹਾਜ਼ਰੀਨ ਨੂੰ ਇਹ ਸੰਦੇਸ਼ ਅਪਨੇ ਮੁਲਕ ਲੈ ਕੇ ਜਾਣਾ ਹੋਵੇਗਾ ਤਾਂ ਜੋ ਵਿਕਾਸ ਵਿੱਚ ਬਿਹਤਰੀ ਤੇ ਮਾਨਵਤਾ ਵਿੱਚ ਪਿਆਰ ਬਣ ਸਕੇ।
ਭਾਈ ਸਤਪਾਲ ਸਿੰਘ ਅਮਰੀਕਨ ਸਿੱਖ ਨੇ ਗੁਰੂ ਨਾਨਕ ਦੇ ਫਲਸਫੇ ਪ੍ਰਤੀ ਪਹਿਰਾ ਦਿੰਦੇ ਕਿਹਾ ਕਿ (God is one. Preaching ways are different but destination is same. He emphasized on three Sikh values,Share food,knowledge, Preach Almighty and honest labour ) ਪ੍ਰਮਾਤਮਾ ਇਕ ਹੈ। ਉਸ ਨੂੰ ਪਾਉਣ ਤੇ ਧਿਆਉਣ ਦੇ ਢੰਗ ਵੱਖਰੇ ਵੱਖਰੇ ਹਨ। ਪਰ ਸਿੱਖ ਧਰਮ ਦੀਆਂ ਤਿੰਨ ਸਿੱਖਿਆਵਾਂ ਹਰ ਵਿਅਕਤੀ ਲਈ ਜਰੂਰੀ ਹਨ। ਨਾਮ ਜਪਣਾ , ਵੰਡ ਛਕਣਾ ਤੇ ਕਿਰਤ ਕਰਨਾ।ਇਹਨਾਂ ਸਿੱਖਿਆਵਾਂ ਸਦਕਾ ਹੀ ਮਾਨਵਤਾ ਦੀ ਮਜ਼ਬੂਤੀ ਤੇ ਸ਼ਾਂਤੀ ਬਣ ਸਕਦੀ ਹੈ।
ਡਾਕਟਰ ਟੇਗਲਦੀਨ ਹੱਮਦ ਉਪ ਪ੍ਰਧਾਨ ਯੂਨਾਇਟਿਡ ਪੀਸ ਫੈਡਰੇਸ਼ਨ
ਅੰਤਰ-ਰਾਸ਼ਟਰੀ ਕੁਆਰਡੀਨੇਟਰ ਇਸ ਪੈਨਲ ਦੇ ਸੰਚਾਲਕ ਸਨ। ਜਿੰਨਾ ਨੇ ਵੱਖ ਵੱਖ ਬੁਲਾਰਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਤੇ ਬੋਲਣ ਦਾ ਸਮਾਂ ਦਿੱਤਾ। ਦੂਜੇ ਮੁਲਕਾਂ ਦੇ ਬੁਲਾਰਿਆਂ ਵਿੱਚ ਹਾਜੀ ਐਡਮਨਡ ਅਲਬਾਨਾ, ਮਿਸਟਰ ਗੁਸਤਵ ਗੁਲੀਅਰਮੀ ਅਰਜਨਟਾਈਨਾ, ਪਾਸਟਰ ਜੁਆਨ ਕਾਰਲੋਸ ਸੈਲਵਡੋਰ,ਮਿਸਟਰ ਇੰਮਬੋਨੀ ਰਡੀਬੀ ਸਾਊਥ ਅਫਰੀਕਾ,ਡਾਕਟਰ ਮੁਹੰਮਦ ਹਬਸ ਡੁਬਈ,ਜਾਰਜ ਸਟਾਲਿਗ ਅਮਰੀਕਾ,ਬਿਸ਼ਪ ਨੋਇਲ ਕੈਲੀਫੋਰਨੀਆ ਸਨ।
ਟੋਮੀਕੋ ਦੁਰਗਾਨ ਜਪਾਨ ਉਪ ਪ੍ਰਧਾਨ ਯੂਨੀਵਰਸਲ ਪੀਸ ਫੈਡਰੇਸ਼ਨ ਯੂ ਐਸ ਏ, ਕਰੀਨਾ ਹੂ ਅਮਰੀਕਾ, ਡਾਕਟਰ ਐਸ ਪੀ ਉਬਰਾਏ ਡੁਬਾਈ ਤੋ ਇਲਾਵਾ ਸ਼ੋ ਤੋਂ ਉੱਪਰ ਵੱਖ ਵੱਖ ਨੁੰਮਾਇਦਿਆ ਵੱਲੋਂ ਇਸ ਸ਼ਾਂਤੀ ਤੇ ਵਿਕਾਸ ਸ਼ੈਸਨ ਵਿਚ ਹਿੱਸਾ ਲਿਆ ਗਿਆ ਹੈ। ਜਿੰਨਾ ਨੇ ਬੁਲਾਰਿਆਂ ਦੇ ਸੰਦੇਸ਼ ਨੂੰ ਅਪਨੇ ਅਪਨੇ ਮੁਲਕਾਂ ਵਿੱਚ ਸੁਨੇਹੇ ਵਜੋਂ ਲਿਜਾਣ ਦਾ ਕਾਰਜ ਕੀਤਾ ਹੈ।ਬਹੁਤ ਹੀ ਪ੍ਰਭਾਵੀ ਤੇ ਮੁਲਵਾਨ ਇਹ ਸ਼ੈਸਨ ਰਿਹਾ ਹੈ।

LEAVE A REPLY

Please enter your comment!
Please enter your name here