ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਕਰਵਾਇਆ ਸਾਹਿਤਕ ਅਤੇ ਪੁਸਤਕ ਲੋਕ ਅਰਪਣ ਸਮਾਗਮ 

0
82
ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਕਰਵਾਇਆ ਸਾਹਿਤਕ ਅਤੇ ਪੁਸਤਕ ਲੋਕ ਅਰਪਣ ਸਮਾਗਮ
ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ.ਜੱਸੀ ਧਰੌੜ ਸਾਹਨੇਵਾਲ ਸਰਪ੍ਰਸਤ ( ਕਲਮਾਂ ਦੇ ਵਾਰ ਸਾਹਿਤਕ ਮੰਚ), ਸੰਪਾਦਕ ਸ੍ਰ ਰਣਬੀਰ ਸਿੰਘ ਪ੍ਰਿੰਸ, ਸਹਿ ਸੰਪਾਦਕ ਸ੍ਰ ਅਵਤਾਰ ਸਿੰਘ ਬਾਲੇਵਾਲ , ਸ੍ਰ ਕੁਲਦੀਪ ਸਿੰਘ ਦੀਪ (ਸਾਦਿਕ ਪਬਲੀਕੇਸ਼ਨਜ਼)  ਦੇ ਵੱਲੋਂ ਸਰਕਾਰੀ ਮਿਡਲ ਸਕੂਲ ਬੇਗੋਵਾਲ (ਮਲੇਰਕੋਟਲਾ) ਵਿਖੇ ਸਾਂਝਾ ਕਾਵਿ ਸੰਗ੍ਰਹਿ “ਪੰਜਾਬ ਬੋਲਦਾ” ਦੇ ਲੋਕ -ਅਰਪਣ ਸਮਾਗਮ ਜਿਸ ਵਿੱਚ ਮੁੱਖ ਮਹਿਮਾਨ ਸ੍ਰ ਹਰਜੀਤ ਸਿੰਘ ਸੱਧਰ, ਵਿਸ਼ੇਸ਼ ਮਹਿਮਾਨ ਡਾ.ਟਿੱਕਾ ਜੇ.ਐੱਸ.ਸਿੱਧੂ , ਜਨਾਬ ਮੁਹੰਮਦ ਅਸਗਰ ਬੀ.ਐੱਨ.ਓ.ਮਲੇਰਕੋਟਲਾ, ਸਰਪੰਚ ਸ੍ਰ ਅਵਤਾਰ ਸਿੰਘ ਤਾਰੀ,ਸ੍ਰ.ਪ੍ਰੀਤਮ ਸਿੰਘ ਜੀ ਰਾਸ਼ਟਰਪਤੀ ਐਵਾਰਡੀ, ਸਾਬਕਾ ਸਰਪੰਚ ਜੰਗਦੀਨ, ਅਤੇ ਪੰਜਾਬ ਦੇ ਨਾਮਵਰ ਲੇਖਕਾਂ ਨੇ ਪੰਜਾਬ ਦੇ ਕੋਨੇ- ਕੋਨੇ ਤੋਂ ਸ਼ਮੂਲੀਅਤ ਕੀਤੀ, ਆਪਣੀ ਪੇਸ਼ਕਾਰੀ ਕੀਤੀ, ਇਸ ਮੌਕੇ,ਸੁਰਿੰਦਰ ਕੌਰ ਸਰਾਏ, ਬਲਜੀਤ ਕੌਰ ਸਿੱਧੂ,ਡਾ ਮਨਪ੍ਰੀਤ ਕੌਰ ਸੰਗਰੂਰ,ਮਨਪ੍ਰੀਤ ਕੌਰ ਉਗਰਾਹਾਂ, ਜਸਪ੍ਰੀਤ ਕੌਰ ਜੱਸ, ਬਲਜਿੰਦਰ ਕੌਰ, ਕਿਰਨਦੀਪ ਕੌਰ, ਰੇਖਾ ਦੇਵੀ, ਰੇਨੂੰ ਦੇਵੀ ਪਠਾਨਕੋਟ , ਹਰਜਿੰਦਰ ਕੌਰ, ਬਸੰਤ ਕੌਰ, ਗਗਨਦੀਪ ਕੌਰ, ਸਤਵੀਰ ਕੌਰ,ਅਮਰਜੀਤ ਕੌਰ ਬਡਰੁੱਖਾਂ, ਪ੍ਰੋ.ਬੀਰਇੰਦਰ ਸਰਾਂ, ਲਖਵਿੰਦਰ ਸਿੰਘ, ਜਗਦੀਪ ਸਿੰਘ ਜੇਦੀਪ, ਗਗਨਦੀਪ ਸਿੰਘ ਸੰਧੂ ਫਾਜ਼ਿਲਕਾ,ਆਸਿਫ਼ ਅਲੀ ਮਹਿੰਦਰੂ, ਪੱਤਰਕਾਰ ਮੱਖਣ ਸਿੰਘ ਮੈਂਬਰ ਸ਼ਾਹਪੁਰ ਕਲਾਂ, ਕੁਲਵਿੰਦਰ ਸਿੰਘ ਨਾੜੂ, ਰੁਪਿੰਦਰ ਸਿੰਘ ਨਿਵਾਹੂ , ਦਵਿੰਦਰ ਮਾਹਲ , ਲਖਵਿੰਦਰ ਸਿੰਘ, ਸੁਰੇਸ਼ ਜੈਨ, ਨਰੇਸ਼ ਕੁਮਾਰ, ਗੁਰਦੀਪ ਸਿੰਘ ਮੁੱਲਾਂਪੁਰ, ਗਗਨ ਫੂਲ, ਰਜਿੰਦਰ ਸਿੰਘ ਸਰਾਂਵਾਂ, ਰਾਮਫਲ ਸਿੰਘ, ਪਰਮਿੰਦਰ ਸਿੰਘ,ਬਾਲ ਕਵੀ, ਅਮਰਪ੍ਰੀਤ ਕੌਰ,ਰੀਤਾ, ਮਨਵੀਰ ਕੌਰ, ਹਰਸ਼ਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਹਰਨੂਰ ਸਿੰਘ ਸੁਖਮਨਜੋਤ ਸਿੰਘ, ਆਦਿ ਸ਼ਾਮਿਲ ਹੋਏ। ਇਸ ਦੇ ਨਾਲ ਹੀ ਸ੍ਰ ਜਗਵੀਰ ਸਿੰਘ ਗਾਗਾ ਦਾ ਨਾਵਲ “ਅਣਸਮਝੀ ਔਰਤ”, ਸ੍ਰੀਮਤੀ ਗੁਰਬਖਸ਼ ਕੌਰ ਕਨੇਡਾ ਦੀ “ਵੀਰਾਨ ਦੁਨੀਆਂ” ਸ੍ਰ ਕੁਲਦੀਪ ਸਿੰਘ ਦੀਪ ਦੀ ਪਲੇਠੀ ਕਿਤਾਬ”ਗੁਆਚੀ ਧਰਤ” ਲੋਕ ਅਰਪਣ ਕੀਤੀਆਂ। ਇਸ ਦੇ ਨਾਲ ਹੀ ਕਵੀ ਦਰਬਾਰ, ਬਾਲ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸ਼ਮੂਲੀਅਤ ਕਰਨ ਵਾਲੇ ਕਵੀਆਂ ਦਾ ਸਨਮਾਨ ਕੀਤਾ ਗਿਆ l ਸਮਾਗਮ ਪੂਰੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ।ਇਹ ਪਹਿਲੀ ਵਾਰ ਹੈ ਕਿ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਇੱਕੋ ਸਮੇਂ ਚਾਰ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ।ਜੋ ਕਿ ਮੰਚ ਲਈ ਬੜੇ ਮਾਣ ਵਾਲੀ ਗੱਲ ਹੈ।
ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ ਸੰਗਰੂਰ
9872299613

LEAVE A REPLY

Please enter your comment!
Please enter your name here