ਸ਼ਾਨ-ਏ-ਪੰਜਾਬ ਸਟੋਰ ਵਾਲੇ ਸੁਖਦੇਵ ਸਿੰਘ ਨੂੰ ਬੇਟੇ ਦੇ ਅਕਾਲ ਚਲਾਣੇ ਕਾਰਨ ਸਦਮਾ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ) , 17 ਦਸੰਬਰ 2024 :
ਲੰਘੇ ਹਫਤੇ ਫਰਿਜਨੋ ਸ਼ਹਿਰ ਦੇ ਮਸ਼ਹੂਰ ਪੰਜਾਬੀ ਗਰੌਸਰੀ ਸਟੋਰ ਅਤੇ ਰੈਸਟੋਰੈਂਟ ਸ਼ਾਨ-ਏ-ਪੰਜਾਬ ਦੇ ਮਾਲਕ ਸ. ਸੁਖਦੇਵ ਸਿੰਘ ਨੂੰ ਉਸ ਵਕਤ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਜਵਾਨ ਬੇਟੇ ਨਿਰਮਲ ਸਿੰਘ (34) ਦੀ ਅਚਾਨਕ ਮੌਤ ਹੋ ਗਈ। ਸਵ. ਨਿਰਮਲ ਸਿੰਘ ਦਾ ਭਰ ਜਵਾਨੀ ਵਿੱਚ ਬੇਵਕਤ ਅਚਾਨਕ ਇਸ ਸੰਸਾਰ ਤੋਂ ਤੁਰ ਜਾਣਾ ਪਰਿਵਾਰ ਅਤੇ ਸੁਨੇਹੀਆ ਲਈ ਬਹੁਤ ਦੁੱਖਦਾਈ ਹੈ।ਸਵ. ਨਿਰਮਲ ਸਿੰਘ ਬਹੁਤ ਹੀ ਮਿੱਠ ਬੋਲੜਾ, ਨੇਕ ਸੁਭਾਅ ਅਤੇ ਸਭ ਦਾ ਸਤਿਕਾਰ ਕਰਨ ਵਾਲਾ ਇਨਸਾਨ ਸੀ। ਜਦ ਵੀ ਮਿਲਦਾ ਸੀ, ਖਿੜੇ ਮੱਥੇ ਮਿਲਦਾ ਅਤੇ ਆਪਣੇ ਕਾਰੋਬਾਰ ਅਤੇ ਪੜਾਈ ਦੀ ਗੱਲ ਜਰੂਰ ਕਰਦਾ। ਇਸ ਦੁੱਖ ਦੀ ਖ਼ਬਰ ਕਾਰਨ ਫਰਿਜਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਦੁੱਖ ਵਿੱਚ ਹੈ । ਪੀ.ਬੀ. ਨਿਊਜ਼ ਇਸ ਦੁੱਖ ਦੀ ਘੜੀ ਵਿੱਚ ਸਮੂੰਹ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ। ਸਵ. ਨਿਰਮਲ ਸਿੰਘ ਦਾ ਇਸ ਤਰਾਂ ਅਚਾਨਕ ਤੁਰ ਜਾਣਾ ਸਮੂੰਹ ਪਰਿਵਾਰ ਲਈ ਵੱਡਾ ਸਦਮਾ ਹੈ। ਸਵ. ਨਿਰਮਲ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਭਰਾ, ਪਤਨੀ ਤੇ ਛੋਟੀ ਬੱਚੀ ਛੱਡ ਗਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।