ਚੋਹਲਾ ਸਾਹਿਬ/ਤਰਨਤਾਰਨ,5 ਦਸੰਬਰ -ਇਲਾਕੇ ਦੀ ਨਾਮਵਰ ਵਿਦਿਆਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ ਸਕੂਲ ਦਾ ਸਲਾਨਾ ਪ੍ਰੋਗਰਾਮ ‘ਲੋਕ ਰੰਗ’ ਕਰਵਾਇਆ ਗਿਆ,ਜਿਸ ਵਿੱਚ ਵਿਰਾਸਤ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਵੰਨਗੀਆਂ ਦੇਖਣ ਨੂੰ ਮਿਲੀਆਂ।ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਬੱਚਿਆਂ ਵਲੋਂ ਸ਼ਬਦ ਕੀ਼ਰਤਨ ਕੀਤਾ ਗਿਆ। ਉਪਰੰਤ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਪੇਸ਼ਕਾਰੀ ਪੇਸ਼ ਕੀਤੀ ਅਤੇ ਨਿੱਕੇ ਨਿੱਕੇ ਬੱਚਿਆਂ ਵਲੋਂ ਪੰਜਾਬੀ,ਰਾਜਸਥਾਨੀ, ਗੁਜਰਾਤੀ ਲੋਕ ਰੰਗ ਦੀਆਂ ਵੰਨਗੀਆਂ ਵਿੱਚ ਐਜ਼ੂਕੇਸ਼ਨ,ਸੋਸ਼ਲ ਮੀਡੀਆ,ਦਸਤਾਰ,ਪਲੇ ਵਿਤਕਰਾ,ਮਾਂ ਬੋਲੀ ਅਤੇ ਫੈਂਸੀ ਡਰੈੱਸ ਵਰਗੀਆਂ ਖੂਬਸੂਰਤ ਪੇਸ਼ਕਾਰੀਆਂ ਨਾਲ ਜਿੱਥੇ ਆਏ ਮਹਿਮਾਨਾਂ ਨੂੰ ਆਪਣੀਆਂ ਨੰਨ੍ਹੀਆਂ ਪੇਸ਼ਕਾਰੀਆਂ ਨਾਲ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ ਉਥੇ ਬੱਚਿਆਂ ਵਲੋਂ ਆਰਮੀ ਤੇ ਵਾਤਾਵਰਣ ਵਿਸ਼ਿਆਂ ‘ਤੇ ਬਖੂਬੀ ਢੰਗ ਨਾਲ ਪੇਸ਼ਕਾਰੀ ਕੀਤੀ ਗਈ।ਇਸ ਤੋਂ ਉਪਰੰਤ ਹਰ ਪੱਖੋਂ ਵਿਰਾਸਤ ਨਾਲ ਰੰਗੇ ਰੰਗ ਲੋਕ ਗੀਤ,ਸੰਮੀ,ਲੁੱਡੀ, ਭੰਗੜਾ,ਗਿੱਧਾ,ਝੂੰਮਰ ਅਤੇ ਖਾਲਸਾ ਰਾਜ ਦੀ ਗੁਰੀਲਾ ਯੁੱਧ ਦੀ ਖਾਲਸਾਈ ਖੇਡ ਗੱਤਕਾ ਵਰਗੀਆਂ ਖੂਬਸੂਰਤ ਪੇਸ਼ਕਾਰੀਆਂ ਨੇ ਆਏ ਮਾਪਿਆਂ,ਮਹਿਮਾਨਾਂ ਅਤੇ ਮੁੱਖ ਮਹਿਮਾਨਾਂ ਨੂੰ ਸਾਰਾ ਦਿਨ ਬੰਨ੍ਹੀਂ ਰੱਖਿਆ।ਇਸ ਪ੍ਰੋਗਰਾਮ ਵਿੱਚ ਸਕੂਲ ਦੇ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਹਰ ਵਿਦਿਆਰਥੀ ਵਲੋਂ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਰੰਗ ਦੇ ਉਹ ਜ਼ਖੀਰਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਬਾਰੇ ਹੁਣ ਕਲਪਨਾ ਹੀ ਕੀਤੀ ਜਾ ਸਕਦੀ ਹੈ।ਇਸ ਪ੍ਰੋਗਰਾਮ ਵਿੱਚ ਪਹੁੰਚੀਆਂ ਪ੍ਰਮੁੱਖ ਸਖਸੀਅਤਾਂ ਵਿੱਚ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਵਧਾਈ ਭੇਜਦਿਆਂ ਅਮਰਿੰਦਰ ਸਿੰਘ ਐਮੀ ਅਤੇ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਨਈਅਰ ਨੇ ਹਾਜ਼ਰੀ ਭਰੀ।ਇਸ ਤੋਂ ਇਲਾਵਾ ਸੁਬੇਗ ਸਿੰਘ ਧੁੰਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ,ਡੀਈਓ ਦਫ਼ਤਰ ਤਰਨ ਤਾਰਨ ਤੋਂ ਤਰਸੇਮ ਸਿੰਘ,ਸਰਬਜੀਤ ਸਿੰਘ ਬਿੱਟੂ,ਬਾਬਾ ਜਗਤਾਰ ਸਿੰਘ ਬਾਬੇ ਸ਼ਹੀਦਾਂ ਵਾਲੇ,ਬਾਬਾ ਪ੍ਰੀਤ ਗੋਬਿੰਦਗੜ੍ਹ,ਪ੍ਰਿੰਸੀਪਲ ਮਦਨ ਪਠਾਣੀਆਂ,ਪ੍ਰਦੀਪ ਕੁਮਾਰ ਢਿਲੋਂ,ਅਮਰੀਕ ਸਿੰਘ ਗਲਾਲੀਪੁਰ,ਤਰਸੇਮ ਸਿੰਘ,ਜਗਜੀਤ ਸਿੰਘ ਜੱਗੀ ਸਰਪੰਚ ਚੋਹਲਾ ਖ਼ੁਰਦ,ਪ੍ਰਤਾਪ ਸਿੰਘ,ਡਾ ਇੰਦਰਜੀਤ ਸਿੰਘ ਚੋਹਲਾ,ਸਰਪੰਚ ਸਵਿੰਦਰ ਸਿੰਘ ਚੰਬਾ, ਹਰਜੀਤ ਸਿੰਘ ਸੋਨੂੰ,ਜਗਤਾਰ ਸਿੰਘ,ਸੁਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਗੁਰੂ ਅਮਰਦਾਸ ਸਕੂਲ ਫਤਿਹਾਬਾਦ,ਲੈਕਚਰਾਰ ਬਲਦੇਵ ਸਿੰਘ,ਰਣਜੀਤ ਸਿੰਘ ਡੇਹਰਾ ਸਾਹਿਬ ਸਕੂਲ ਮੇਹਰ ਸਿੰਘ ਚੁਤਾਲਾ,ਪ੍ਰਿੰਸੀਪਲ ਅਮਨਦੀਪ ਸਿੰਘ,ਅਸ਼ੀਸ਼ ਕੁਮਾਰ ਅਮਨਦੀਪ ਸਿੰਘ,ਹਰਵਿੰਦਰ ਸਿੰਘ,ਰੋਬਿਨ ਸਿੰਘ ਸਰਕਾਰੀ ਸਕੂਲ ਬ੍ਰਹਮਪੁਰਾ,ਸਰਪੰਚ ਦਲਬੀਰ ਸਿੰਘ ਵਰਿਆਂ,ਸਰਪੰਚ ਸੁਰਜੀਤ ਸਿੰਘ ਚਾਹਲ,ਸਰਪੰਚ ਗੁਰਭੇਜ ਸਿੰਘ ਬ੍ਰਹਮਪੁਰਾ,ਸਰਪੰਚ ਬਲਦੇਵ ਸਿੰਘ ਛਾਪੜੀ, ਸਰਪੰਚ ਮੰਗਲ ਸਿੰਘ ਮੋਹਨਪੁਰ,ਸਰਪੰਚ ਮਨਜਿੰਦਰ ਸਿੰਘ ਗੁਜਰਪੁਰ ਪੰਚਾਇਤ, ਸਰਪੰਚ ਪ੍ਰਿਥੀਪਾਲ ਮੁੰਡਾ,ਸਾਬਕਾ ਸਰਪੰਚ ਬਲਦੇਵ ਸਿੰਘ ਮੁੰਡਾ ਪਿੰਡ,ਸਰਪੰਚ ਸੁਖਦੇਵ ਸਿੰਘ ਬਿਲਿਆਂਵਾਲਾ,ਸਰਵਣ ਸਿੰਘ ਫੌਜੀ,ਕੁਲਬੀਰ ਸਿੰਘ ਫੌਜੀ,ਗੁਰਮੇਲ ਸਿੰਘ ਫ਼ੌਜੀ,ਸਾਬਕਾ ਸਰਪੰਚ ਨਰਿੰਦਰ ਸਿੰਘ ਭੱਟੀ,ਜਸਵਿੰਦਰ ਨੰਬਰਦਾਰ,ਰਣਜੀਤ ਸਿੰਘ ਸੰਧੂ ਚੋਹਲਾ ਖ਼ੁਰਦ, ਅਤੇ ਬੱਚਿਆਂ ਦੇ ਮਾਪਿਆਂ ਅਤੇ ਹੋਰਨਾਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਪ੍ਰੋਗਰਾਮ ਦਾ ਮਾਣ ਵਧਾਇਆ।ਇਸ ਦੌਰਾਨ
ਅਮਰਿੰਦਰ ਸਿੰਘ ਐਮੀ,ਤਰਸੇਮ ਸਿੰਘ ਡੀਈਓ ਦਫ਼ਤਰ,ਚੇਅਰਮੈਨ ਸੁਬੇਗ ਸਿੰਘ ਧੁੰਨ ਅਤੇ ਸਰਪੰਚ ਕੇਵਲ ਚੋਹਲਾ ਵਲੋਂ ਸਕੂਲ ਦੀਆਂ ਗਤੀਵਿਧੀਆਂ ਅਤੇ ਵਿਦਿਅਕ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਸਮੂਚੀ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਪਿਛਲੇ ਵਿੱਦਿਅਕ ਸਾਲ 2023-24 ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਅਤੇ ਇਸ ਸਾਲ ਪੜ੍ਹਾਈ ਦੇ ਨਾਲ ਨਾਲ ਹੋਈਆਂ ਹੋਰ ਗਤੀਵਿਧੀਆਂ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨਲ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਕਨੂੰਨੀ ਸਲਾਹਕਾਰ ਐਡਵੋਕੇਟ ਸਰਤਾਜ ਸਿੰਘ ਸੰਧੂ,ਡਾਇਰੈਕਟਰ ਡਾ.ਹਰਕੀਰਤ ਕੌਰ ਸੰਧੂ ਅਤੇ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਵਲੋਂ ਆਏ ਮਾਪਿਆਂ,ਮਹਿਮਾਨਾਂ ਅਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ।ਉਨ੍ਹਾਂ ਦੱਸਿਆਂ ਕਿ ਅਸੀਂ ਹਰ ਸਾਲ ਪੜ੍ਹਾਈ ਦੇ ਨਾਲ ਨਾਲ ਕਈ ਅਜਿਹੇ ਪ੍ਰੋਗਰਾਮ ਉਲੀਕਦੇ ਹਾਂ ਜੋ ਵਿਦਿਆਰਥੀਆਂ ਦੇ ਸਰੀਰਕ,ਸਮਾਜਿਕ ਅਤੇ ਮਾਨਸਿਕ ਵਿਕਾਸ ਵਿੱਚ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਣ।ਉਨ੍ਹਾਂ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰਨ ਅਤੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਾਰੇ ਸਕੂਲ ਦੇ ਸਟਾਫ ਬੱਚਿਆਂ,ਬੱਚਿਆਂ ਦੇ ਮਾਪਿਆਂ ਦੀ ਸ਼ਲਾਘਾ ਕੀਤੀ ਕਿਉਂਕਿ ਅਜਿਹੇ ਪ੍ਰੋਗਰਾਮ ਸਾਰਿਆਂ ਦੇ ਤਾਲਮੇਲ ਨਾਲ ਹੀ ਸਫ਼ਲਤਾਪੂਰਵਕ ਨੇਪਰੇ ਚੜ੍ਹਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਮਾਪਿਆਂ ਤੋਂ ਇਲਾਵਾ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ, ਮੋਹਤਬਰ ਸ਼ਖ਼ਸੀਅਤਾ ਦਾ ਵੀ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਯਾਦਗਾਰੀ ਬਣਾਉਣ ਵਿੱਚ ਪੂਰਾ ਸਹਿਯੋਗ ਰਿਹਾ।