ਸ਼ਿਪਸ ਗਰੁੱਪ ਆਫ ਇੰਸਟੀਚਿਊਟ ਰਾਣੀਵਲਾਹ ਵਿਖੇ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ

0
164
ਸ਼ਿਪਸ ਗਰੁੱਪ ਆਫ ਇੰਸਟੀਚਿਊਟ ਰਾਣੀਵਲਾਹ ਵਿਖੇ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ
ਚੰਗੀ ਪੜ੍ਹਾਈ ਦੇ ਨਾਲ ਸਰੀਰਕ ਤੰਦਰੁਸਤੀ ਲਈ ਖੇਡਾਂ ਵੀ ਜ਼ਰੂਰੀ -ਪ੍ਰਿੰ.ਡਾ.ਸੁਮਨ ਡਡਵਾਲ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਅਪ੍ਰੈਲ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਿਪਸ ਗਰੁੱਪ ਆਫ ਇੰਸਟਚਿਊਟ ਰਾਣੀਵਲਾਹ ਵਿਖੇ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਪੈਦਾ ਕਰਨ ਲਈ ਸਕੂਲ ਦੀ ਗਰਾਊਂਡ ਵਿੱਚ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਇਸ ਟੂਰਨਾਮੈਂਟ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਸ.ਗੁਲਵਿੰਦਰ ਸਿੰਘ ਸੰਧੂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਬੱਚਿਆਂ ਨਾਲ ਜਾਣ ਪਹਿਚਾਣ ਕਰਦਿਆਂ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ।ਇਸ ਕ੍ਰਿਕਟ ਟੂਰਨਾਂਮੈਂਟ ਦੇ ਪਹਿਲੇ ਦਿਨ ਹਾਊਸ ਏ ਅਤੇ ਬੀ ਦੀ ਟੀਮ ਦਾ ਮੈਚ ਹੋਇਆ ਜਿਸ ਵਿੱਚ ਹਾਊਸ ਏ ਨੇ ਟਾਸ ਜਿੱਤਦੇ ਹੋਏ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।ਹਾਊਸ ਬੀ ਨੇ 41 ਦੌੜਾਂ ਬਣਾਈਆਂ ਤੇ ਏ ਹਾਊਸ ਨੂੰ  42 ਦੌੜਾਂ ਦਾ ਟਾਰਗੇਟ ਦਿੱਤਾ ਪਰ ਹਾਊਸ ਏ ਟੀਮ 21 ‘ਤੇ ਆਲ ਆਊਟ ਹੋ ਗਈ। ਦੂਸਰੇ ਦਿਨ ਮੁਕਾਬਲਾ ਹਾਊਸ ਸੀ ਅਤੇ ਹਾਊਸ ਡੀ ਵਿੱਚ ਹੋਇਆ। ਡੀ ਹਾਊਸ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਡੀ ਟੀਮ ਜੇਤੂ ਰਹੀ ਅਤੇ ਫਾਈਨਲ ਵਿੱਚ ਪਹੁੰਚੀ।ਤੀਸਰੇ ਦਿਨ ਫਾਈਨਲ ਦੇ ਵਿੱਚ ਬੀ ਅਤੇ ਡੀ ਟੀਮਾਂ ਪਹੁੰਚੀਆਂ।ਫਾਈਨਲ ਮੁਕਾਬਲੇ ਵਿੱਚ ਹਾਊਸ ਡੀ ਨੇ ਟਾਸ ਜਿੱਤ ਕੇ  ਗੇਂਦਬਾਜ਼ੀ ਦਾ ਫੈਸਲਾ ਲਿਆ ਅਤੇ 46 ਦੌੜਾਂ ਬਣਾ ਕੇ ਹਾਊਸ ਬੀ ਨੂੰ 47 ਦੌੜ ਦਾ ਟਾਰਗੇਟ ਦਿੱਤਾ।ਫਾਈਨਲ ਮੁਕਾਬਲੇ ਵਿੱਚ ਬੀ ਟੀਮ ਜੇਤੂ ਰਹੀ। ਸੱਤ ਵਿਕਟ ਤੇ 6 ਓਵਰਾ ਤੇ ਹੀ ਟੀਮ ਬੀ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਅਤੇ ਇਸ ਮੈਚ ਦੇ ਮੈਨ ਆਫ ਦੀ ਮੈਚ ਗੁਰਕੀਰਤ ਸਿੰਘ ਰਿਹਾ। ਕੁੜੀਆਂ ਦੇ ਹੋਏ ਫਾਈਨਲ ਮੁਕਾਬਲੇ ਵਿੱਚ ਟੀਮ ਏ ਤੇ ਡੀ ਟੀਮ ਨੇ 43 ਦੌੜਾਂ ਦਾ ਟਾਰਗੇਟ ਦਿੱਤਾ ਜਿਸਨੂ ਟੀਮ ਬੀ ਤੇ ਸੀ ਨੇ ਆਪਣੀ ਟੀਮ ਦੀ ਸੂਝ ਬੂਝ ਨਾਲ ਜਿੱਤ ਲਿਆ। ਵੋਮੈਨ ਆਫ ਦਾ ਮੈਚ ਪ੍ਰਭਜੋਤ ਕੌਰ ਰਹੀ ਉਸਨੇ ਅਪਣੀ ਟੀਮ ਲਈ 4 ਵਿਕਟਾਂ ਅਤੇ ਤੇਰਾਂ ਦੌੜਾਂ ਬਣਾਈਆਂ।ਇਸ ਟੂਰਨਾਮੈਂਟ ਦੌਰਾਨ ਬੱਚਿਆਂ ਦਾ ਉਤਸਾਹ ਦੇਖਣ ਵਾਲਾ ਸੀ।ਇਸ ਮੌਕੇ ਤੇ ਐੱਸ ਹਰਬੰਸ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਡਾ.ਸੁਮਨ ਡਡਵਾਲ ਨੇ ਕਿਹਾ ਕਿ ਇੰਨਾ ਖੇਡਾਂ ਦਾ ਮਕਸਦ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦੀ ਫਿਜੀਕਲ ਫਿਟਨੈਸ,ਨਸ਼ਿਆਂ ਤੋਂ ਦੂਰ ਰੱਖਣਾ ਅਤੇ ਬੱਚਿਆ ਦਾ ਰੁਝਾਨ ਖੇਡਾਂ  ਵੱਲ ਵਧਾਉਣਾ ਹੈ।ਇਸ ਮੌਕੇ ‘ਤੇ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਨੇ ਦੱਸਿਆ ਕਿ ਬੱਚਿਆਂ ਨੇ ਉਤਸਾਹ ਨਾਲ ਇਸ ਖੇਡ ਟੂਰਨਾਮੈਂਟ ਵਿੱਚ ਹਿੱਸਾ ਲਿਆ ਹੈ ਇਸ ਮੌਕੇ ‘ਤੇ ਸਕੂਲ ਦੇ ਐਜੂਕੇਸ਼ਨਲ ਡਾਇਰੈਕਟਰ ਸ਼੍ਰੀਮਤੀ ਨਵਦੀਪ ਕੌਰ ਸੰਧੂ,ਮੈਡੀਕਲ ਸਲਾਹਕਾਰ ਡਾ.ਹਰਕੀਰਤ ਕੌਰ ਸੰਧੂ,ਕਾਨੂੰਨੀ ਸਲਾਹਕਾਰ ਸਰਤਾਜ ਸਿੰਘ ਸੰਧੂ ਨੇ ਬੱਚਿਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਅੱਗੇ ਤੋਂ ਵੀ ਅਜਿਹੇ ਟੂਰਨਾਮੈਂਟ ਕਰਵਾਉਂਦੇ ਰਹਾਂਗੇ ਤਾਂ ਜ਼ੋ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦਾ ਖੇਡਾਂ ਪ੍ਰਤੀ ਵੀ ਉਤਸ਼ਾਹ ਬਣਿਆ ਰਹੇ ‌ਅਤੇ ਉਹ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕਣ।

LEAVE A REPLY

Please enter your comment!
Please enter your name here