ਸ਼ੇਲਿੰਦਰਜੀਤ ਸਿੰਘ ਰਾਜਨ ਡੀ.ਡੀ. ਪੰਜਾਬੀ ਤੋਂ ਹੋਣਗੇ ਦਰਸ਼ਕਾਂ ਦੇ ਰੂ-ਬ-ਰੂ

0
139

ਰਈਆ, ਕਾਰਤਿਕ ਰਿਖੀ
ਪੰਜਾਬੀ ਜ਼ੁਬਾਨ ਦੇ ਨਾਮਵਰ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਮਿਤੀ 24 ਜੂਨ, ਸ਼ਨੀਵਾਰ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਸਰੋਤਿਆਂ ਦੇ ਰੂ-ਬ-ਰੂ ਹੋਣਗੇ। ਸਭਾ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਭੈਣੀਵਾਲਾ ਅਤੇ ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ ਦੀ ਸੂਚਨਾ ਅਨੁਸਾਰ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਰੋਜ਼ਾਨਾ ਸਵੇਰੇ 8 ਵੱਜ ਕੇ 30 ਮਿੰਟ ‘ਤੇ ਸਿੱਧੇ ਪ੍ਰਸਾਰਣ ਰਾਹੀਂ ਪੇਸ਼ ਹੁੰਦੇ ਪ੍ਰੋਗਰਾਮ “ਗੱਲਾਂ ਅਤੇ ਗੀਤ” ਦੇ ਅੰਤਰਗਤ ਸ਼ੇਲਿੰਦਰਜੀਤ ਸਿੰਘ ਰਾਜਨ 24 ਜੂਨ, ਦਿਨ ਸ਼ਨੀਵਾਰ ਨੂੰ ਸਵੇਰੇ ਇਸ ਪਰੋਗਰਾਮ ਵਿੱਚ ਹਾਜਰ ਹੋਣਗੇ । ਨਾਮਵਰ ਡਾਇਰੈਕਟਰ ਦਿਲਬਾਗ ਸਿੰਘ ਦੀ ਨਿਰਦੇਸ਼ਨਾ ਹੇਠ ਹੋਣ ਵਾਲੇ ਇਸ ਪਰੋਗਰਾਮ ਵਿੱਚ “ਪੰਜਾਬੀ ਸਾਹਿਤ ਵਿੱਚ ਹਾਸ-ਵਿਅੰਗ ਦਾ ਸਥਾਨ ਅਤੇ ਸਾਹਿਤ ਸਭਾਵਾਂ ਦਾ ਸਾਹਿਤ ਵਿੱਚ ਰੋਲ” ਵਿਸ਼ੇ ਤਹਿਤ ਰਾਜਨ ਸੰਵਾਦ ਰਚਾਉਣਗੇ।

LEAVE A REPLY

Please enter your comment!
Please enter your name here