ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ 5 ਵਾਂ ਕਬੱਡੀ ਕੱਪ ਟੂਰਨਾਮੈਂਟ 17,18 ਨਵੰਬਰ ਨੂੰ ਰਿਪੂਦਮਨ ਕਾਲਜ ਸਟੇਡੀਅਮ ਚ ਕਰਵਾਇਆ ਜਾਂ ਰਿਹਾਂ: ਪ੍ਰਧਾਨ ਪਰਮਜੀਤ ਥੂਹੀ
ਨਾਭਾ 27 ਨਵੰਬਰ (ਤਰੁਣ ਮਹਿਤਾ)
ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ 5 ਵਾਂ ਕਬੱਡੀ ਕੱਪ ਟੂਰਨਾਮੈਂਟ ਨਾਭਾ ਦੇ ਰਿਪੂਦਮਨ ਕਾਲਜ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦਾ ਕਿ ਪੋਸਟਰ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਾਰੀ ਕੀਤਾ। ਇਸ ਮੌਕੇ ਤੇ ਸ਼ੋਮਣੀ ਅਕਾਲੀ ਦਲ ਦੇ ਨਾਭਾ ਤੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੀ ਮੌਜ਼ੂਦ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਵੈਲਫੇਅਰ ਪੂਰੀ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਥੂਹੀ ਨੇ ਦੱਸਿਆ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਇਹ 5 ਵਾਂ ਕਬੱਡੀ ਕੱਪ ਨਾਭੇ ਦਾ ਰਿਪੂਦਮਨ ਕਾਲਜ ਸਟੇਡੀਅਮ ਵਿਖੇ 17 ,18 ਨਵੰਬਰ 2023 ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਾਲਜ ਸਟੇਡੀਅਮ ਵਿਖੇ ਖੇਡ ਪ੍ਰੇਮੀਆਂ ਨੂੰ ਪਹੁੰਚਣ ਲਈ ਨਿੱਘਾ ਸਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਨਾਭਾ ਦੇ ਪ੍ਰਧਾਨ ਪਰਮਜੀਤ ਸਿਘ ਥੂਹੀ,ਮੀਤ ਪ੍ਰਧਾਨ ਅਵਤਾਰ ਸਿੰਘ ਇਛੈਵਾਲ ,ਸਨਦੀਪ ਸੋਹੀ ਬੋੜਾ ਕਲਾਂ ,ਜਿਦਰ ਸਿੰਘ ਭੜੋ ,ਰਣਵੀਰ ਸਿੰਘ ਥੂਹੀ ,ਜਸਪਾਲ ਸਿੰਘ ਦੁਲੱਦੀ ,ਕੁਲਵੰਤ ਸਿੰਘ ਹਿਆਣਾ ਖ਼ੁਰਦ , ਭਿਦੀ ਟਰਾਂਸਪੋਟਰ , ਪ੍ਰਿੰਸ ਤੁੰਗ ਨਾਭਾ,ਸਬੀਰ ਖਾਨ ਨਾਭਾ,ਹਰਪ੍ਰੀਤ ਸਿੰਘ ਚੋਧਰੀਮਾਜਰਾ,ਗੁਰਧਿਆਨ ਸਿੰਘ ਰੋਹਟੀ ਬਸਤਾ ,ਚਮਕੌਰ ਸਿੰਘ ਚੌਧਰੀਮਾਜਰਾ,ਨਰਿੰਦਰ ਸਿੰਘ ਬਿਸਨਪੁਰਾ,ਗੁਰਸਰਨਜੀਤ ਸਿੰਘ ਨਾਭਾ ,ਜਿਦਰ ਸਿੰਘ ਥੂਹੀ ਆਦਿ ਹਾਜ਼ਰ ਸਨ।