ਸ਼ੌਕਤ ਅਲੀ ਦੇ ਅੰਤਮ ਦਰਸ਼ਨ, ਸਪੁਰਦ-ਏ-ਖਾਕ ਅਤੇ ਅੰਤਮ ਅਰਦਾਸ 12 ਅਕਤੂਬਰ 2023, ਦਿਨ ਵੀਰਵਾਰ ਨੂੰ ਹੋਵੇਗੀ

0
237

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਰ ਭਾਈਚਾਰੇ ਵਿੱਚ ਆਪਣੀ ਨਿਮਰਤਾ, ਕਾਬਲੀਅਤ ਅਤੇ ਭਾਈਚਾਰਕ ਸਾਂਝ ਰੱਖਣ ਵਾਲੇ ਫਰਿਜ਼ਨੋ ਨਿਵਾਸੀ ਜਨਾਬ ਸੌਕਤ ਅਲੀ ਬੀਤੇ ਦਿਨੀ 5 ਅਕਤੂਬਰ 2023 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਹ ਬਹੁਤ ਮਿਹਨਤ ਕਰਨ ਵਾਲੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹ ਸਭ ਧਰਮਾਂ ਨੂੰ ਸਤਿਕਾਰ ਦਿੰਦੇ ਸਨ। ਜੋ ਸਮੁੱਚੇ ਭਾਈਚਾਰੇ ਵਿੱਚ ਆਪਣੀਆਂ ਸੇਵਾਵਾਂ ਖਿੱੜੇ ਮੱਥੇ ਖੁਸ਼ੀ-ਖੁਸ਼ੀ ਨਿਭਾਉਂਦੇ ਸਨ। ਜਿੰਨਾਂ ਨੇ ਆਪਣੀ ਮਿਹਨਤ ਅਤੇ ਸਿਦਕ ਨਾਲ ਵੱਖ-ਵੱਖ ਥਾਂਵਾਂ ‘ਤੇ ਕੰਮ ਕੀਤਾ। ਜਿੱਥੇ ਵੀ ਜਾਂਦੇ ਉੱਥੇ ਹਰ ਇੱਕ ਨਾਲ ਆਪਣੀ ਅਪਣੱਤ ਦੀ ਸਾਂਝ ਬਣਾ ਲੈਦੇ। ਹੁਣ ਉਹ ਪਿੱਛਲੇ ਕੁਝ ਸਾਲਾਂ ਤੋਂ ਵੱਖ- ਵੱਖ ਭਾਈਚਾਰਕ, ਧਾਰਮਿਕ ਸਮਾਗਮਾਂ ਅਤੇ ਨਿੱਜੀ ਪ੍ਰੋਗਰਾਮਾਂ ਵਿੱਚ ਪੰਜਾਬੀ ਖਾਣੇ ਦੀ ਕੈਟਰਿੰਗ ਦੀਆਂ ਸੇਵਾਵਾ ਨਿਭਾ ਰਹੇ ਸਨ। ਆਪਣੀ ਮਿਹਨਤ ਅਤੇ ਚੰਗੀਆਂ ਸੇਵਾਵਾਂ ਬਦਲੇ ਸਭ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਸਨ।

ਸ਼ੋਕਤ ਅਲੀ ਜੀ ਦੀਆਂ ਅੰਤਮ ਰਸਮਾਂ ਅਕਤੂਬਰ 12 ਨੂੰ ਹੋਣਗੀਆਂ। ਜਿਸ ਅਨੁਸਾਰ ਉਨ੍ਹਾਂ ਦੇ “ਅੰਤਮ ਦਰਸ਼ਨ” Clovis Funeral Chapel
1302 Clovis Ave, Clovis CA 93612 ਵਿਖੇ ਸਵੇਰੇ 10:00 ਤੋਂ 11:00 ਵਜ਼ੇ ਤੱਕ ਹੋਣਗੇ। ਇਸ ਉਪਰੰਤ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ “ਸਪੁਰਦ-ਏ-ਖ਼ਾਕ” Madera Islamic Cemetery
19720 Road 26. Madera CA 93638 ਵਿਖੇ ਦੁਪਿਹਰ 12 ਵਜ਼ੇ ਤੋਂ 1 ਵਜ਼ੇ ਤੱਕ ਕੀਤਾ ਜਾਵੇਗਾ। ਇਸ ਬਾਅਦ “ਅੰਤਮ ਅਰਦਾਸ” ਗੁਰਦੁਆਰਾ ਪਰਮੇਸ਼ਵਰ ਦੁਵਾਰ ਮੰਡੇਰਾ ਵਿਖੇ ਬਾਅਦ ਦੁਪਿਹਰ 1 ਵਜ਼ੇ ਤੋਂ 2 ਵਜ਼ੇ ਤੱਕ ਹੋਵੇਗੀ। ਜਿਸ ਦਾ ਪਤਾ:
Parmeshwar Duwar (Madera Sikh Temple) 23249 Avenue 14, Madera CA 93637 ਹੈ।

ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਜਾਂ ਹੋਰ ਜਾਣਕਾਰੀ ਲਈ ਪਰਿਵਾਰ ਨਾਲ ਫੋਨ ਨੰਬਰ: (559) 835-8894, (559) 577-7009 ‘ਤੇ ਗੱਲ ਕਰ ਸਕਦੇ ਹੋ।

ਇਸ ਦੁੱਖ ਦੀ ਘੜੀ ਵਿੱਚ ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਵੱਲੋਂ ਸ਼ੌਕਤ ਅਲੀ ਦੇ ਤੁਰ ਜਾਣ ‘ਤੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਉਨਾਂ ਦੀ ਪਤਨੀ ਰਾਜ ਅਲੀ, ਪੁੱਤਰ ਅਸੀਮ ਅਲੀ ਅਤੇ ਅਜ਼ੀਮ ਅਲੀ, ਉਨਾਂ ਦੇ ਬਰਦਰ-ਇਨ-ਲਾਅ ਮੁਹੰਮਦ ਸਦੀਕ ਅਤੇ ਹੋਰ ਨਜ਼ਦੀਕੀਆਂ ਨਾਲ ਹਮਦਰਦੀ ਦਾ ਪ੍ਰਗਟਾਂ ਕਰਦੇ ਹੋਏ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਸ਼ੌਕਤ ਅਲੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

LEAVE A REPLY

Please enter your comment!
Please enter your name here