ਸ਼੍ਰੀ ਅਨਾਥ ਗਊਸ਼ਾਲਾ ਵਿਖੇ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ ਗੋਪਾ ਅਸ਼ਟਮੀ ਦਾ ਤਿਉਹਾਰ
ਸਮਾਣਾ 10 ਨਵੰਬਰ ( ਹਰਜਿੰਦਰ ਸਿੰਘ ਜਵੰਦਾ)
ਸ਼੍ਰੀ ਅਨਾਥ ਗਊਸ਼ਾਲਾ ਅਤੇ ਗੋਪਾਲ ਭਵਨ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਬਾ ਨਰਾਇਣ ਪੁਰੀ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਗਿਆਨ ਚੰਦ ਕਟਾਰੀਆ ਅਤੇ ਸੰਜੇ ਮੰਤਰੀ ਦੀ ਦੇਖ ਰੇਖ ਹੇਠ ਸਥਾਨਕ ਸ਼੍ਰੀ ਅਨਾਥ ਗਊਸ਼ਾਲਾ ਵਿਖੇ ਤਿੰਨ ਰੋਜ਼ਾ ਗੋਪਾ ਅਸ਼ਟਮੀ ਦੇ ਪਵਿੱਤਰ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਜਿੱਥੇ ਸੰਤ ਬਾਬਾ ਮੋਨੀ ਜੀ ਮਹਾਰਾਜ ਦੇ ਚਰਨ ਸੇਵਕ ਸੰਤ ਬਾਬਾ ਨਰਾਇਣ ਪੁਰੀ ਜੀ ਸੰਗਤਾਂ ਨੂੰ ਆਸ਼ੀਰਵਾਦ ਦੇਣ ਪਹੁੰਚੇ, ਉੱਥੇ ਹੀ ਸਵਾਮੀ ਰਾਮ ਤੀਰਥ ਜੀ ਦੇ ਪਰਮ ਸੇਵਕ ਅਤੇ ਕਥਾ ਵਾਚਕ ਸਾਧਿਕਾ ਦੇਵੀ ਸ੍ਰੀ ਗੋਰੰਗੀ ਪ੍ਰੀਆ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਗਊ ਕਥਾ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਉਨ੍ਹਾਂ ਵਲੋਂ ਗਊਆਂ ਦੀ ਪੂਜਾ ਅਰਚਨਾ ਦੀ ਰਸਮ ਅਦਾ ਕੀਤੀ ਅਤੇ ਆਪਣੇ ਹੱਥੀਂ ਗਊਆਂ ਨੂੰ ਗੁੜ ਵੀ ਖਵਾਇਆ ਗਿਆ। ਇਸ ਮੌਕੇ ਸਰਦਾਰ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਬਹਾਵਲਪੁਰ ਮਹਾਂਸੰਘ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਸਚਦੇਵਾ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਅਰੋੜਾ ਬਿਰਾਦਰੀ ਦੇ ਪ੍ਰਧਾਨ ਹੈਪੀ ਢੀਂਗੜਾ, ਸ਼੍ਰੀ ਗੋਪਾਲ ਕ੍ਰਿਸ਼ਨ ਗਰਗ, ਰਾਜੀਵ ਸਿੰਗਲਾ ਮੋਨੂੰ, ਹੇਮੰਤ ਸੰਧੂ, ਅਸ਼ੋਕ ਵਧਵਾ ਪ੍ਰਧਾਨ ਸਤਸੰਗ ਭਵਨ, ਮਦਨ ਡੂਡੇਜਾ, ਸੰਜੇ ਥਰੇਜਾ, ਜਤਿੰਦਰ ਜਿੰਦੂ, ਧਰਮਪਾਲ ਜੋਸ਼ੀ ਪ੍ਰਧਾਨ ਬ੍ਰਾਹਮਣ ਸਭਾ ਸਮਾਣਾ, ਪ੍ਰੀਕਸ਼ਤ ਪਾਠਕ ਯੂਥ ਪ੍ਰਧਾਨ ਬ੍ਰਾਹਮਣ ਸਭਾ ਸਮਾਣਾ ਅਤੇ ਗਊ ਸੇਵਾ ਸੰਮਤੀ ਦੀ ਸਮੁੱਚੀ ਟੀਮ ਨੇ ਹਾਜ਼ਰੀ ਭਰੀ ਅਤੇ ਗਊ ਕਥਾ ਸੁਣ ਅਸ਼ੀਰਵਾਦ ਲਿਆ। ਇਸ ਮੌਕੇ ਸ਼੍ਰੀ ਅਨਾਥ ਗਾਊਸ਼ਾਲਾ ਅਤੇ ਗੋਪਾਲ ਭਵਨ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ਼੍ਰੀ ਗਿਆਨ ਚੰਦ ਕਟਾਰੀਆ ਅਤੇ ਸੈਕਟਰੀ ਸੰਜੈ ਮੰਤਰੀ ਨੇ ਸੰਗਤਾਂ ਨੂੰ ਗੋਪਾ ਅਸ਼ਟਮੀ ਦੀ ਵਧਾਈ ਦਿੱਤੀ । ਇਸ ਮੌਕੇ ਸੰਗਤਾਂ ਲਈ ਕੜੀ ਚਾਵਲ ਅਤੇ ਹਲਵੇ ਦੇ ਲੰਗਰ ਦਾ ਭੰਡਾਰਾ ਵੀ ਲਗਾਇਆ ਗਿਆ ਜਿਸ ਨੂੰ ਵਰਤਾਉਣ ਦੀ ਸੇਵਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੀ ਸਮੁੱਚੀ ਟੀਮ ਵਲੋਂ ਨਿਭਾਈ ਗਈ।ਇਸ ਮੌਕੇ ਸੰਸਥਾ ਦੇ ਜੁਆਇੰਟ ਸੈਕਟਰੀ ਅਸ਼ੋਕ ਢੀਂਗੜਾ, ਦਰਸ਼ਨ ਵਧਵਾ,ਓਮ ਪ੍ਰਕਾਸ਼ ਜੈਸਿੰਘ, ਨਹਿਰੂ, ਪ੍ਰਵੀਨ ਅਨੇਜਾ, ਧਰਮਪਾਲ ਬਜਾਜ,ਰਾਜੂ ਢੀਂਗੜਾ,ਗੌਰਵ ਅਰੋੜਾ,ਸੋਮਨਾਥ,ਦੇਵ ਰਾਜ, ਵਿਪਨ ਛੰਨਾਂ,ਬੰਟੀ ਬਜ਼ਾਜ ਗਿਆਨ ਪੁਸ਼ੀਆ ਅਤੇ ਮਿੰਟੂ ਆਦਿ ਵੀ ਮੌਜੂਦ ਰਹੇ।