ਸ਼੍ਰੀ ਖਾਟੂ ਸ਼ਿਆਮ ਮੰਦਿਰ ਦੇ ਨਿਰਮਾਣ ਦਾ ਧਾਰਮਿਕ ਰੀਤੀ-ਰਿਵਾਜ ਅਨੁਸਾਰ ਹੋਇਆ ਭੂਮੀ ਪੂਜਨ

0
75
ਮਹਾਂਮਡਲੇਸ਼ਵਰ  ਸਵਾਮੀ ਵਿਸ਼ਵਆਤਮਾਨੰਦ ਸਰਸਵਤੀ ਜੀ ਮਹਾਰਾਜ ਨੇ ਕਰਵਇਆ ਭੂਮੀ ਪੂਜਨ ‘ਤੇ ਕੈਬਨਿਟ ਮੰਤਰੀ ਸ. ਜੌੜਾਮਾਜਰਾ ਹੋਏ ਨਤਮਸਤਕ
ਸਮਾਣਾ 8 ਦਸੰਬਰ (ਹਰਜਿੰਦਰ ਸਿੰਘ ਜਵੰਦਾ) ਸ਼੍ਰੀ ਸ਼ਿਆਮ ਸੰਕੀਰਤਨ ਮੰਡਲ ਰਜਿ ਸਮਾਣਾ ਵਲੋਂ ਮੰਡਲ ਦੇ ਸਰਪ੍ਰਸਤ ਅਮਿਤ ਸਿੰਗਲਾ ਅਤੇ ਪ੍ਰਧਾਨ ਸੰਜੀਵ ਸਿੰਗਲਾ ਦੀ ਦੇਖ ਰੇਖ ਹੇਠ ਸਥਾਨਕ ਸ਼ਹਿਰ ਵਿਖੇ ਬਣਾਏ ਜਾ ਰਹੇ  ਸ੍ਰੀ ਖਾਟੂ ਸ਼ਿਆਮ ਜੀ ਮੰਦਿਰ ਦਾ ਭੂਮੀ ਪੂਜਨ ਮਹਾਂਮਡਲੇਸ਼ਵਰ  ਸਵਾਮੀ ਵਿਸ਼ਵਆਤਮਾਨੰਦ ਸਰਸਵਤੀ ਜੀ ਮਹਾਰਾਜ ਵਲੋਂ ਧਾਰਮਿਕ ਰੀਤੀ-ਰਿਵਾਜ ਅਨੁਸਾਰ ਕੀਤਾ ਗਿਆ।ਇਸ ਮੌਕੇ ਇਲਾਕੇ ਦੀਆਂ ਸ਼ਿਆਮ ਪ੍ਰੇਮੀ ਸੰਗਤਾਂ ਅਤੇ ਧਰਮ ਪ੍ਰੇਮੀਆਂ ਵਲੋਂ ਵਿਸ਼ਾਲ ਸ਼੍ਰੀ ਸ਼ਿਆਮ ਨਿਸ਼ਾਨ ਯਾਤਰਾ ਕੱਢੀ ਗਈ ਜੋ ਵੱਖ ਵੱਖ ਬਜ਼ਾਰਾਂ ਚੋਂ ਹੁੰਦੀ ਹੋਈ ਮੰਦਿਰ ਸਥਾਨ (ਪਟਿਆਲਾ ਰੋਡ) ‘ਤੇ ਪਹੁੰਚੀ।ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸ਼ਿਰਕਤ ਕਰਦਿਆਂ ਪਹਿਲਾਂ ਸ਼੍ਰੀ ਸ਼ਿਆਮ ਨਿਸ਼ਾਨ ਯਾਤਰਾ ਨੂੰ ਹਰੀ ਝੰਡੀ ਦਿੱਤੀ, ਉਪਰੰਤ ਭੂਮੀ ਪੂਜਨ ਸਥਾਨ ਤੇ ਨਤਮਸਤਕ ਹੋ ਕੇ ਸ਼੍ਰੀ ਖਾਟੂ ਸ਼ਿਆਮ ਜੀ ਤੋਂ ਆਸ਼ੀਰਵਾਦ ਪ੍ਰਪਾਤ ਕੀਤਾ ਅਤੇ ਸੰਗਤਾਂ ਨੂੰ ਇਸ ਸ਼ੁਭ ਕਾਰਜ ਲਈ ਵਧਾਈ ਦਿੱਤੀ।ਇਸ ਮੌਕੇ ਭਜਨ ਗਾਇਕ ਕਮਲ ਨਾਇਕ, ਸ਼ਵੇਤਾ ਅਗਰਵਾਲ, ਅਮਰੀਕ ਜੀ, ਰਾਜੂ ਛਾਵੜਾ, ਵਿੱਕੀ ਡਾਂਗ ਅਤੇ ਨੀਰਜ ਸਿੰਗਲਾ ਨੇ ਭਜਨ ਬੰਦਗੀ ਨਾਲ ਸ਼੍ਰੀ ਖਾਟੂ ਸ਼ਿਆਮ ਦੇ ਭਗਤਾਂ ਨੂੰ ਧਾਰਮਿਕ ਭੇਟਾ ਨਾਲ ਮੰਤਰ ਮੁਗਧ ਕੀਤਾ।ਇਸ ਭੂਮੀ ਪੂਜਨ ਸਮਾਗਮ  ਮੌਕੇ ਸ਼੍ਰੀ ਗਿਆਨ ਚੰਦ ਕਟਾਰੀਆ, ਅਗਰਵਾਲ ਧਰਮਸ਼ਾਲਾ ਪ੍ਰਧਾਨ ਮਦਨ ਮਿੱਤਲ, ਹਰਜਿੰਦਰ ਸਿੰਘ ਬੇਦੀ, ਲਾਇਨਜ਼ ਕਲੱਬ ਰਾਇਲ ਦੇ ਪ੍ਰਧਾਨ ਜੀਵਨ ਗਰਗ, ਰਾਜ ਕੁਮਾਰ ਸੱਚਦੇਵਾ, ਹਰਿੰਦਰ ਬੁਟੇਜਾ, ਗੋਪਾਲ ਕ੍ਰਿਸ਼ਨ ਗਰਗ, ਕੁਲਬੀਰ ਸਿੰਗਲਾ, ਬਿਨੈ ਸਿੰਘ ਠਾਕੁਰ, ਅਜੇ ਸਿੰਗਲਾ, ਤਨੂ ਗਰਗ, ਕੇਵਲ ਗਰਗ, ਸੁਨੈਨਾ ਮਿੱਤਲ, ਪਵਨ ਬਾਂਸਲ,ਸਤਪਾਲ ਗੋਇਲ, ਵਿਜੇ ਅਗਰਵਾਲ, ਸੰਦੀਪ ਗੋਇਲ ਲੱਕੀ, ਸੰਜੇ ਸਿੰਗਲਾ ਅਤੇ ਦਰਸ਼ਨ ਮਿੱਤਲ ਆਦਿ ਤੋਂ ਇਲਾਵਾ ਮੰਦਿਰ ਦੇ ਸਮੂਹ ਟਰੱਸਟੀ ਮੌਜੂਦ ਰਹੇ।ਸਮਾਗਮ ਦੌਰਾਨ ਮੰਡਲ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਪੰਕਜ ਗੋਇਲ, ਪੁਨੀਤ ਗਰਗ, ਪ੍ਰਿੰਸ ਸਿੰਗਲਾ, ਗਗਨ ਗਰਗ, ਪ੍ਰਿੰਸ ਮਿੱਤਲ, ਰੋਬਿਨ ਗਰਗ, ਅਸ਼ਵਨੀ ਕੁਮਾਰ, ਵਰੁਨ ਗਰਗ (ਸ਼ੈਂਟੀ), ਯੋਗੇਸ਼ ਗਰਗ, ਵਰੁਨ ਗਰਗ ਬੋਨੀ, ਅਕਸ਼ੇ ਸ਼ਰਮਾ, ਤਰਨ ਗਰਗ, ਰਿਸ਼ਵ ਮਿੱਤਲ, ਹਰੀਸ਼ ਕੁਮਾਰ, ਚੰਚਲ ਸੱਚਦੇਵਾ, ਪੰਕਜ ਚੁਗ, ਤਾਰੂਸ਼ ਬਾਂਸਲ, ਬੰਟੀ, ਗੋਪਾਲ, ਨੈਣਾਂ ਦੇਵੀ ਪੈਦਲ ਯਾਤਰਾ, ਭਾਰਤ ਵਿਕਾਸ ਪ੍ਰੀਸਦ ਅਤੇ ਏਕ ਕਦਮ ਸ਼ਾਮ ਕੀ ਅੋਰ ਆਦਿ ਤਰਫੋਂ  ਵੱਧ-ਚੜ੍ਹ ਕੇ ਸੇਵਾ ਕੀਤੀ ਗਈ। ਇਸ ਮੌਕੇ ਮੰਡਲ ਵੱਲੋਂ ਸਮੂਹ ਸੰਗਤਾਂ ਲਈ ਭੰਡਾਰੇ ਦੇ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ।

LEAVE A REPLY

Please enter your comment!
Please enter your name here