ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਗੰਗੂਵਾਲ ਬਾਸੋਵਾਲ ਕਮੇਟੀ ਦੀ ਹੋਈ ਮੀਟਿੰਗ

0
222
( ਸ਼੍ਰੀ ਅਨੰਦਪੁਰ ਸਾਹਿਬ )
ਅੱਜ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਸ੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਸਾਲਾਸਰ ਬਾਲਾ ਜੀ ਦੀ ਮੂਰਤੀ ਲਿਆਉਣ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ ਅਤੇ ਕਮੇਟੀ ਦੇ ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਦੱਸਣਯੋਗ ਹੈ ਕਿ 21 ਫਰਵਰੀ 2024 ਨੂੰ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ ਤੇ ਇਸ ਦਿਨ ਵੱਡੇ ਪੱਧਰ ‘ਤੇ ਧਾਰਮਿਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਅੱਜ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਸਮੂਹ ਕਮੇਟੀ ਮੈਂਬਰਾਂ ਨੇ ਗੱਲਬਾਤ ਅਤੇ ਮੂਰਤੀਆਂ ਲਿਆਉਣ ਸੰਬੰਧੀ ਵਿਚਾਰ – ਵਿਮਰਸ਼ ਕੀਤਾ। ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜੋ ਵੀ ਕਿਸੇ ਨੇ ਆਪਣੀ ਸ਼ਰਧਾ – ਭਾਵਨਾ ਦੇ ਤਹਿਤ ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਮੰਦਿਰ ਜਾਂ ਮੰਦਿਰ ਕਮੇਟੀ ਨੂੰ ਆਪਣਾ ਦਾਨ – ਸਹਿਯੋਗ ਦੇਣਾ ਹੋਵੇ ਉਹ ਵੀ ਖੁੱਲੇ ਦਿਲ ਨਾਲ ਦੇ ਸਕਦਾ ਹੈ। ਕਮੇਟੀ ਵੱਲੋਂ ਸਮੂਹ ਭਗਤ – ਜਨਾਂ ਨੂੰ ਬੇਨਤੀ ਹੈ ਕਿ 21 ਫਰਵਰੀ 2024 ਨੂੰ ਸ਼੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਹੁੰਮ – ਹੁਮਾ ਕੇ ਜਰੂਰ ਪਹੁੰਚਣ ਤੇ ਪ੍ਰਭੂ ਚਰਨਾਂ ਵਿੱਚ ਆਪਣੀ ਹਾਜਰੀ ਜਰੂਰ ਲਗਵਾਉਣ ।ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ , ਕਮੇਟੀ ਦੇ ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ , ਪੰਡਿਤ ਰਾਜੇਸ਼ ਨਟਿਆਲ , ਰਾਜੇਸ਼ ਕੁਮਾਰ , ਰਾਜੀਵ ਕੁਮਾਰ , ਪਵਨ ਚੀਟੂ , ਪਵਨ ਫੋਰਮੈਨ , ਮਾਸਟਰ ਸੰਜੀਵ ਧਰਮਾਣੀ , ਦੜੋਲੀ ਤੋਂ ਅਸ਼ਵਨੀ ਕੁਮਾਰ ਜੀ ਅਤੇ ਅਵਤਾਰ ਸਿੰਘ ਜੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here