ਸ਼੍ਰੀ ਰਾਮ ਲੱਲਾ ਸਰਕਾਰ ਦੇ ਮੰਦਿਰ ਅਯੁੱਧਿਆ ਧਾਮ ਵਿਖੇ ਪ੍ਰਾਣ ਪ੍ਰਤਿਸ਼ਠਾ ਦੇ ਸ਼ੁੱਭ ਅਵਸਰ ਮੌਕੇ ਸ੍ਰੀ ਸੁੰਦਰ ਕਾਂਡ ਦੇ ਪਾਠ ਰੱਖੇ ਅਤੇ ਸਤਸੰਗ ਕੀਰਤਨ ਉਪਰੰਤ  ਲੰਗਰ ਲਗਾਏ 

0
97
ਖੇਮਕਰਨ 22 ਜਨਵਰੀ ਮਨਜੀਤ ਸ਼ਰਮਾ
 ਅਯੁੱਧਿਆ ‘ਚ ਬਣਾਏ ਜਾ ਰਹੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਿਰ ‘ਵਿੱਚ ਸ਼੍ਰੀ ਰਾਮ ਲਲਾ ਸਰਕਾਰ ਦੇ ਸਵਰੂਪ ਦੇ ਪ੍ਰਾਣ ਪ੍ਰਤਿਸ਼ਠਾ  ਦੇ ਸ਼ੁਭ ਮੌਕੇ ‘ਤੇ ਅੱਜ ਦੇਸ਼ ਭਰ ‘ਚ ਖੁਸ਼ੀ ਮਨਾਈ ਜਾ ਰਹੀ ਹੈ।
 ਜਿਸਦੇ ਚੱਲਦੇ ਕਸਬਾ ਖੇਮਕਰਨ ਵਿਖੇ ਸ਼੍ਰੀ ਸਨਾਤਨ ਧਰਮ ਸਭਾ ਖੇਮਕਰਨ  ਅਤੇ ਸਥਾਨਕ ਧਾਰਮਿਕ ਮੰਡਲੀਆਂ ਸਭਾ ਸੋਸਾਇਟੀਆਂ  ਵੱਲੋਂ  ਪ੍ਰਾਚੀਨ ਮੰਦਿਰ ਦੇਵੀ ਵਿਖੇ ਸ਼੍ਰੀ ਰਮਾਇਣ ਸੇਵਾ ਸੋਸਾਇਟੀ ਵੱਲੋਂ ਸ਼੍ਰੀ ਸੁੰਦਰ ਕਾਂਡ ਦੇ ਪਾਠ ਰੱਖੇ ਗਏ ਅਤੇ  ਅਤੇ ਰਾਮ ਭਗਤਾਂ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਉਪਰੰਤ ਸਤਿਸੰਗ ਕੀਰਤਨ ਦਾ ਆਯੋਜਨ ਕੀਤਾ ਗਿਆ ਤੇ ਲੱਡੂਆਂ ਦਾ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਇਆ ਗਿਆ।
ਸਤਿਸੰਗ ਕੀਰਤਨ ਦੌਰਾਨ ਭਜਨ ਸ਼੍ਰੀ ਰਾਮ ਕੇ ਜੈਕਾਰੇ ਅੱਜ ਲਗਦੇ ਪਾਏ ਹੋ ਸ਼੍ਰੀ ਰਾਮ ਦੇ।ਭਗਤ ਅੱਜ ਨੱਚਦੇ ਪਏ ਜੀ ਸ਼੍ਰੀ ਰਾਮ ਕੇ।
ਸ਼੍ਰੀ ਰਾਮ ਨਾਮ ਦੀ ਮਾਲਾ ਜਪੇਗਾ ਕੋਈ ਦਿਲ ਵਾਲਾ ਸੁੰਦਰ ਭਜਨਾਂ ਦੇ ਨਾਲ
 ਸ਼ਰਧਾਲੂਆਂ ਨੇ ਨੱਚ ਕੇ ਹਾਜ਼ਰੀ ਲਗਵਾਈ ਤੇ  ਇੱਕ ਦੂਜੇ ਨੂੰ ਵਧਾਈ ਦਿੱਤੀ।
  ਮੰਦਿਰ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਅਸ਼ਵਨੀ ਸ਼ਰਮਾ ਪ੍ਰਧਾਨ ਸਭਾ, ਕਰਮ ਮੋਹਨ ਮੋਂਗਾ, ਹਜ਼ੂਰੀ ਲਾਲ ਚੌਧਰੀ, ਵਿਜੇ ਗੁਲਾਟੀ, ਬਲਜੀਤ ਸਿੰਘ ਖਹਿਰਾ ਆਪ ਆਗੂ, ਬਲਜੀਤ ਸਿੰਘ, ਸੁਖਪਾਲ ਸਿੰਘ ਰਾਣਾ, ਚਰਨਬੀਰ ਸਿੰਘ,ਸੰਦੀਪ ਮਹਿਤਾ, ਜਨਕ ਰਾਜ, ਸੁਖਰਾਜ ਸ਼ਰਮਾ, ਰਾਕੇਸ਼ ਬੌਬੀ, ਦਵਿੰਦਰ ਭੰਡਾਰੀ, ਸੁਰਿੰਦਰ ਚੌਧਰੀ, ਰਾਮ ਕੁਮਾਰ, ਦਿਨੇਸ਼ ਸੋਨੀ ,ਕ੍ਰਿਸ਼ਨ ਸ਼ਰਮਾ, ਸੰਨੀ ਸ਼ਰਮਾ, ਰਾਜ ਕੁਮਾਰ ਪਾਸੀਂ, ਰਾਮ ਗਣੇਸ਼,ਦਵਿੰਦਰ ਭੰਡਾਰੀ, ਤਜਿੰਦਰ ਗੋਰਖਾ, ਸੋਨੂੰ ਕਪੂਰ, ਮੰਗਤ ਰਾਮ ਗੁਲਾਟੀ,, ਸਚਿਨ ਪੁਰੀ, ਪਵਨ ਪੁਰੀ ਭਾਜਪਾ ਆਗੂ, ਰਮਨ ਚਾਵਲਾ, ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

LEAVE A REPLY

Please enter your comment!
Please enter your name here