ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਦੀ ਇਸਤਰੀ ਵਿੰਗ ਦੀ ਹੋਈ ਹੰਗਾਮੀ ਮੀਟਿੰਗ
ਅੰਮ੍ਰਿਤਸਰ 23 ਮਾਰਚ 2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਅਤੇ ਸਮਾਜ ਵਿੱਚ ਮਹਿਲਾਵਾਂ ਦੀਆਂ ਮੁਸ਼ਕਲਾਂ ਸਬੰਧੀ ਸਮੁੱਚੀ ਹਾਈ ਕਮਾਂਡ ਅਤੇ ਜਰਨਲ ਸਕੱਤਰ ਉਪਕਾਰ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਉਪ ਦਫਤਰ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਪਹਿਲੀ ਮੀਟਿੰਗ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਿਵਾਰ ਵਿੱਚ ਵਾਧਾ ਕਰਨ ਲਈ ਇਸਤਰੀ ਵਿੰਗ ਪੰਜਾਬ ਦੀ ਜਨਰਲ ਸਕੱਤਰ ਬੀਬੀ ਰਸ਼ਪਿੰਦਰ ਕੌਰ ਜੀ ਵੱਲੋਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਦੌਰਾਨ ਬੀਬੀ ਬਲਜਿੰਦਰ ਕੌਰ ਜੀ ਨੂੰ ਇਸਤਰੀ ਵਿੰਗ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਸ਼ਹਿਰੀ ਪ੍ਰਧਾਨ ਅਤੇ ਮਨਦੀਪ ਕੌਰ ਜੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਇਸੇ ਮੀਟਿੰਗ ਵਿੱਚ ਤਹਿ ਕਰਕੇ ਬਲਾਕਾਂ ਅਤੇ ਸਰਕਲ ਦੇ ਅਹੁੱਦੇ ਵੀ ਦਿੱਤੇ ਗਏ। ਇਸ ਮੀਟਿੰਗ ਵਿੱਚ ਬੀਬੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਪਹਿਲ ਦੇ ਅਧਾਰ ਤੇ ਕੰਮ ਕਰਨ ਦਾ ਨਿਸ਼ਚਾ ਲਿਆ ਗਿਆ ਅਤੇ ਸਮੁੱਚੀ ਹਾਈ ਕਮਾਂਡ ਨੂੰ ਭਰੋਸਾ ਦਵਾਇਆ ਕਿ ਉਹ ਪਾਰਟੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਤਨੋ ਮਨੋ ਕੰਮ ਕਰਨਗੇ। ਇਸਦੇ ਨਾਲ ਹੀ ਕੁਲਜੀਤ ਕੌਰ ਜੀ ਨੂੰ ਸਰਕਲ ਮਹਿਤਾ ਦੀ ਪ੍ਰਧਾਨ, ਕਰਮਜੀਤ ਕੌਰ ਜੀ ਨੂੰ ਪਿੰਡ ਮੰਝ ਦੀ ਪ੍ਰਧਾਨ, ਨਵਜੋਤ ਕੌਰ ਜੀ ਨੂੰ ਬਲਾਕ ਚੁਗਾਵਾਂ ਦੀ ਜਨਰਲ ਸਕੱਤਰ, ਗੁਰਦੀਪ ਕੌਰ ਜੀ ਨੂੰ ਬਲਾਕ ਚੁਗਾਵਾਂ ਦੀ ਪ੍ਰਧਾਨ, ਜਸਵਿੰਦਰ ਕੌਰ ਜੀ ਨੂੰ ਗੁਰੂ ਕਾ ਬਾਗ ਦੀ ਪ੍ਰਧਾਨ, ਮਨਜੀਤ ਕੌਰ ਜੀ ਨੂੰ ਕੁਮਾਸ਼ ਪਿੰਡ ਦੀ ਪ੍ਰਧਾਨ, ਰਾਜਵਿੰਦਰ ਕੌਰ ਜੀ ਨੂੰ ਡਾਲਾ ਪਿੰਡ ਦੀ ਪ੍ਰਧਾਨ, ਕੁਲਜਿੰਦਰ ਕੌਰ ਜੀ ਨੂੰ ਬੱਚੀਵਿੰਡ ਪਿੰਡ ਦੀ ਪ੍ਰਧਾਨ, ਕਿੰਦਰ ਕੌਰ ਜੀ ਨੂੰ ਕੁਮਾਸ਼ ਪਿੰਡ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੋਕੇ ਕੰਵਲਜੀਤ ਕੌਰ ਜੀ, ਸੁਖਮਨ ਕੌਰ ਜੀ, ਬਲਵਿੰਦਰ ਕੌਰ ਜੀ, ਅਮਰਜੀਤ ਕੌਰ ਤੇ ਹੋਰ ਹਾਜ਼ਰ ਸਨ।