ਨਿਉੂਜਰਸੀ, 4 ਸਤੰਬਰ (ਰਾਜ ਗੋਗਨਾ ) —ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਉੱਘੇ ਸਿੱਖ ਆਗੂ ਅਤੇ ਸਮਾਜ ਸੇਵੀ ਬੂਟਾ ਸਿੰਘ ਖੜੌਦ ਨੇ ਆਪਣੀ ਅਮਰੀਕਾ ਦੀ ਜਥੇਬੰਦੀ ਵੱਲੋ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਸ: ਸਿਮਰਨਜੀਤ ਸਿੰਘ ਮਾਨ ਦੀ ਭੈਣ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਜੋ ਕੁਝ ਸਮੇਂ ਤੋ ਬਿਮਾਰ ਸਨ। ਅਤੇ ਹਸਪਤਾਲ ਵਿੱਚ ਜੇਰੇ ਇਲਾਜ ਸਨ। ਇਸ ਸੰਬੰਧ ਵਿੱਚ ਗੱਲਬਾਤ ਦੇ ਦੋਰਾਨ ਬੂਟਾ ਸਿੰਘ ਖੜੌਦ ਨੇ ਆਪਣੀ ਪਾਰਟੀ ਸ਼੍ਰੋਅਦ ਅੰਮ੍ਰਿਤਸਰ ਅਤੇ ਪਾਰਟੀ ਦੇ ਅਮਰੀਕਾ ਦੇ ਸਮੂੰਹ ਆਹੁਦੇਦਾਰਾ ਅਤੇ ਵਰਕਰਾਂ ਵੱਲੋ ਭੈਣ ਇੰਦਰਜੀਤ ਕੋਰ ਦੇ ਅਕਾਲ ਚਲਾਣੇ ਤੇ ਸ:ਮਾਨ ਨਾਲ ਫ਼ੋਨ ਵਾਰਤਾ ਦੋਰਾਨ ਡੂੰਘੇ ਦੁੱਖ ਦਾ ਪ੍ਰਗਟਾਵਾ ਅਤੇ ਅਫਸੋਸ ਕੀਤਾ। ਖੜੌਦ ਨੇ ਕਿਹਾ ਕਿ ਭੈਣ ਜੀ ਦਾ ਵਿਛੋੜਾ ਸਾਨੂੰ ਬਹੁਤ ਵੱਡਾ ਦੁੱਖ ਹੈ। ਉਹਨਾਂ ਗੁਰੂ ਸਾਹਿਬ ਜੀ ਭੈਣ ਜੀ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਦੀ ਗੱਲ ਕਹੀ।ਉਹਨਾ ਕਿਹਾ ਕਿ ਸਵ: ਸਰਦਾਰਨੀ ਭੈਣ ਇੰਦਰਜੀਤ ਕੋਰ ਨੇ ਬੁਹਤ ਔਖੇ ਸਮੇ ਮਾਨ ਪਰਿਵਾਰ ਦਾ ਸਾਥ ਦਿੱਤਾ ਸੀ ।ਅਤੇ ਇਥੇ ਦੱਸਣਯੋਗ ਹੈ ਕਿ ਸ:ਸਿਮਰਨਜੀਤ ਸਿੰਘ ਮਾਨ ਹੁਣੇ ਚਾਰ ਭੈਣ ਭਰਾ ਸਨ ਉਹ ਆਪ ਸਾਰਿਆ ਨਾਲੋ ਛੋਟੇ ਸਨ ਉਹਨਾ ਦੇ ਵੱਡੇ ਭਰਾ ਸ:ਮਨਜੀਤ ਸਿੰਘ ਜਵਾਨੀ ਵਿੱਚ ਹੀ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ ਅਤੇ ਕੁਝ ਸਾਲ ਪਹਿਲਾ ਭੈਣਜੀ ਦਲਜੀਤ ਕੋਰ ਅਕਾਲ ਚਲਾਣਾ ਕਰ ਗਏ ਸਨ ਹੁਣ ਸਰਦਾਰਨੀ ਭੈਣ ਇੰਦਰਜੀਤ ਕੋਰ ਅਕਾਲ ਚਲਾਣਾ ਕਰ ਗਏ।ਸਾਡੀ ਮਾਨ ਪਰਿਵਾਰ ਨਾਲ ਦਿਲੋ ਹਮਦਰਦੀ ਹੈ ਅਤੇ ਅਸੀ ਪਾਰਟੀ ਦੇ ਕਾਰਕੁੰਨ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾ ਕਿ ਗੁਰੂ ਸਾਹਿਬ ਮਾਨ ਪਰਿਵਾਰ ਨੂੰ ਇਹ ਭਾਣਾ ਬਖ਼ਸ਼ਣ ਦਾ ਵਾਹਿਗੁਰੂ ਬੱਲ ਬਖਸ਼ਣ ਅਤੇ ਇਸ ਵਿਛੋੜੇ ਨੂੰ ਵਾਹਿਗੁਰੂ ਸਹਿਣ ਕਰਨ ਲਈ ਬੱਲ ਬਖ਼ਸ਼ਣ ।
Boota Singh Basi
President & Chief Editor