ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਪੱਧਰ ਤੱਕ ਹੋਰ ਮਜਬੂਤ ਕਰਨ ਲਈ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਆਗੂਆਂ ਦੀ ਅਹਿਮ ਮੀਟਿੰਗ

0
104

ਬਿਆਸ (ਬਲਰਾਜ ਰਾਜਾ,ਤੇਜਿੰਦਰ ਯੋਧ) -ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਦੀ ਪ੍ਰਧਾਨਗੀ ਹੇਠ ਰੰਧਾਵਾ ਰੈਸਟੋਰੈਂਟ ਵਿਖੇ ਹੋਈ।ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਹਿਤ ਵਿਚਾਰ ਵਟਾਂਦਰਾ ਕੀਤਾ ਗਿਆ ਆਏ ਆਗੂਆਂ ਨੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ।ਇਸ ਮੌਕੇ ਜਥੇਦਾਰ ਜਲਾਲ ਉਸਮਾਂ ਨੇ ਕਿਹਾ ਕਿ ਅਸੀਂ ਬੂਥ ਪੱਧਰ ਤੱਕ ਕਮੇਟੀਆਂ ਬਣਾ ਕੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਪਾਰਟੀ ਹੈ ਜੋ ਪੰਜਾਬੀਅਤ ਦੀ ਪਹਿਰੇਦਾਰ ਹੈ ਮੁਢ ਤੋਂ ਸੂਬੇ ਦੇ ਹੱਕਾਂ ਲਈ ਲੜਦੀ ਆ ਰਹੀ ਹੈ।ਉਹਨਾਂ ਕਿਹਾ ਸਮੂਹ ਵਰਕਰ ਸਾਹਿਬਾਨ ਦੀਆਂ ਭਾਵਨਾਵਾਂ,ਤੇ ਸੁਝਾਅ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝੇ ਕੀਤੇ ਜਾਣਗੇ ਤਾਂ ਜੋ ਪਾਰਟੀ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾ ਸਕੇ।ਇਸ ਮੌਕੇ ਜਥੇਦਾਰ ਸ੍ਰ.ਅਮਰਜੀਤ ਸਿੰਘ ਭਲਾਈਪੁਰ ਮੈਂਬਰ sgpc,ਸ੍ਰ ਨਿਰਮਲ ਸਿੰਘ ਧੂਲਕਾ,ਰਜਿੰਦਰ ਸਿੰਘ ਵੈਰੋਵਾਲ,ਸ੍ਰ.ਸੁਖਵੰਤ ਸਿੰਘ ਸਰਪੰਚ ਮੱਲ੍ਹਾ,ਜਥੇਦਾਰ ਪੂਰਨ ਸਿੰਘ ਖਿਲਚੀਆਂ,ਸਾਰੇ ਸਰਕਲ ਪ੍ਰਧਾਨ,ਸ੍ਰ ਰਜਿੰਦਰ ਸਿੰਘ ਲਿਦੜ,ਗੁਰਜਿੰਦਰ ਸਿੰਘ ਸਠਿਆਲਾ,ਦਿਆਲ ਸਿੰਘ ਸ਼ਾਹ ਬਿਹਾਰੀਪੁਰ, ਕੁਲਵੰਤ ਸਿੰਘ ਭਲਾਈਪੁਰ, ਬਲਜਿੰਦਰ ਸਿੰਘ ਪੱਪੂ,ਕੁਲਵੰਤ ਸਿੰਘ ਰੰਧਾਵਾ ਵਪਾਰ ਮੰਡਲ, ਪਲਵਿੰਦਰ ਸਿੰਘ ਮੀਆਂਵਿੰਡ, ਪਰਮਦੀਪ ਸਿੰਘ ਟਕਾਪੁਰ, ਹਰਪ੍ਰੀਤ ਸਿੰਘ ਹੈਪੀ ਕੌਂਸਲਰ ਰਈਆ,ਕਿਰਪਾਲ ਸਿੰਘ ਖਾਲਸਾ,ਡਾ ਬਲਜਿੰਦਰ ਸਿੰਘ, ਭਿੰਦਾ ਸਾ: ਕੌਂਸਲਰ,ਰੋਹਿਤ ਕੁਮਾਰ,ਯਾਦਵਿੰਦਰ ਸਾਹਬੀ,ਪੱਪੂ ਨਰੰਗਪੁਰ,ਕਸ਼ਮੀਰ ਸਿੰਘ ਗਗੜੇਵਾਲ,ਡਾਕਟਰ ਕੁਲਵਿੰਦਰ ਸਿੰਘ ਬਾਣੀਆ, ਸੁਖਬੀਰ ਸਿੰਘ ਸੇਰੋਂ,ਪਰਮਿੰਦਰ ਪਾਰੋਵਾਲ,ਦਿਲਬਾਗ ਸਿੰਘ ਕਾਲੇਕੇ,ਸੁਖਵਿੰਦਰ ਸਿੰਘ ਬੁਤਾਲਾ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here