ਸਾਂਝੀ ਸੋਚ ਅਖ਼ਬਾਰ ਅਤੇ ਟੀਵੀ ਦੇ ਸੀਈਓ ਬੂਟਾ ਸਿੰਘ ਬਾਸੀ 2024 ਦੀ ਆਮਦ ਦੇ ਪਹਿਲੇ ਦਿਨ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਆਪਣੀ ਟੀਮ ਦੇ ਨਾਲ ਨਤਮਸਤਕ ਹੋਏ।
ਇਸ ਮੌਕੇ ਉਹਨਾਂ ਦੇ ਨਾਲ ਬਾਬਾ ਬਕਾਲਾ ਸਾਹਿਬ ਦੇ ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ ਵੀ ਉਚੇਚੇ ਤੌਰ ‘ਤੇ ਹਾਜਰ ਸਨ। 2024 ਦੀ ਆਮਦ ‘ਤੇ ਗੁਰੂਨਗਰੀ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਕਰਵਾਏ ਜਾ ਰਹੇ ਸਨਮਾਨ ਸਮਾਰੋਹ ਵਿੱਚ ਹਾਜਰ ਹੋਣ ਪਹੁੰਚੇ ਬੂਟਾ ਸਿੰਘ ਬਾਸੀ ਨੇ ਕਿਹਾ ਕਿ ਉਹਨਾਂ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਪ ਅਸਥਾਨ ਨਤਮਸਤਕ ਹੋ ਕੇ ਬਹੁਤ ਸਕੂਨ ਮਿਿਲਆ ਹੈ। ਇਸ ਤੋਂ ਬਾਅਦ ਬੂਟਾ ਸਿੰਘ ਬਾਸੀ ਨੇ ਪਿਛਲੇ 38 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ 38ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ, ਨਵੇਂ ਵਰ੍ਹੇ 2024 ਦੀ ਆਮਦ ਨੂੰ ਸਮਰਪਿਤ “ਅਰਦਾਸ ਦਿਵਸ” ਅਤੇ ਸਨਮਾਨ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਪ੍ਰੰਪਰਾ ਅਨੁਸਾਰ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਉਪਰੰਤ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਹ ਸਮਾਗਮ “ਅਰਦਾਸ ਦਿਵਸ” ਵਜੋਂ ਮਨਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਬੂਟਾ ਸਿੰਘ ਬਾਸੀ ਅਮਰੀਕਾ (ਸੀ.ਈ.ਓ. ਸਾਂਝੀ ਸੋਚ ਟੀ.ਵੀ ਚੈਨਲ), ਪਲਵਿੰਦਰ ਸਿੰਘ ਰੰਧਾਵਾ (ਸਰੀ-ਕੈਨੇਡਾ) ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ, ਗਿਆਨੀ ਸੰਤੋਖ ਸਿੰਘ (ਆਸਟਰੇਲੀਆ) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲੰਿਦਰਜੀਤ ਸਿੰਘ ਰਾਜਨ, ਮੈਨੇਜਰ ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰ, ਪ੍ਰਚਾਰਕ ਭਾਈ ਜਸਪਾਲ ਸਿੰਘ ਬਲਸਰਾਏ, ਗਿਆਨੀ ਗੁਲਜ਼ਾਰ ਸਿੰਘ ਖੈੜਾ ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ, ਨਿਸ਼ਾਨ ਸਿੰਘ ਜੌਹਲ, ਸਰਪੰਚ ਸਰਬਜੀਤ ਸਿੰਘ ਸੰਧੂ, ਅਦਾਕਾਰ ਅਤੇ ਲੇਖਕ ਡਾ.ਰਾਜਿੰਦਰ ਰਿਖੀ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਗੁੁਰਮੁੱਖ ਸਿੰਘ ਸਾਹਬਾ ਆਦਿ ਸ਼ੁਸ਼ੋਭਿਤ ਹੋਏ। ਮੰਚ ਸੰਚਾਲਨ ਨਿਭਾ ਰਹੇ ਪੰਜਾਬੀ ਸਾਹਿਤ ਸਬਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ ਅਤੇ ਨਵੇਂ ਸਾਲ ਦੇ ਭਵਿੱਖਤ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ। ਇਸ ਦੌਰਾਨ ‘ਵਿਦੇਸ਼ਾਂ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਦਾ ਬੋਲਬਾਲਾ’ ਵਿਸ਼ੇ ਉਪਰ ਵਿਚਾਰ ਚਰਚਾ ਵੀ ਕੀਤੀ ਗਈ ਅਤੇ ਇਸ ਦੌਰਾਨ ਹੀ ਪੰਜਾਬ ਤੋਂ ਵਿਦੇਸ਼ ਵਿੱਚ ਗਏ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਤਿੰਨ ਸਖਸ਼ੀਅਤਾਂ ਸ.ਬੂਟਾ ਸਿੰਘ ਬਾਸੀ ਅਮਰੀਕਾ (ਸੀ.ਈ.ਓ. ਸਾਂਝੀ ਸੋਚ ਟੀ.ਵੀ ਚੈਨਲ ਅਤੇ ਰੋਜ਼ਾਨਾ ਅਖ਼ਬਾਰ, ਕੈਲੀਫੋਰਨੀਆ),ਸ.ਪਲਵਿੰਦਰ ਸਿੰਘ ਰੰਧਾਵਾ (ਸਰੀ-ਕੈਨੇਡਾ) ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ, ਗਿਆਨੀ ਸੰਤੋਖ ਸਿੰਘ (ਆਸਟਰੇਲੀਆ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਿਸ਼ਾਨ ਸਿੰਘ ਜੌਹਲ ਦੀ ਪੁਸਤਕ “ਡਾ: ਸਾਧੂ ਸਿੰਘ ਹਮਦਰਦ ਦੀਆਂ ਗ਼ਜ਼ਲਾਂ ਵਿੱਚ ਖੂਬੀਆਂ ਅਤੇ ਅਲੰਕਾਰ” ਪਲਵਿੰਦਰ ਸਿੰਘ ਰੰਧਾਵਾ ਦੀ ਪੁਸਤਕ “ਗੂੰਜਦੇ ਬੋਲ” ਅਤੇ ਗਿਆਨੀ ਸੰਤੋਖ ਸਿੰਘ ਹੋਰਾਂ ਦੀ “ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ” ਵੀ ਲੋਕ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲਾ, ਸਤਨਾਮ ਸਿੰਘ ਸੱਤਾ ਜਸਪਾਲ, ਅਰਜਿੰਦਰ ਬੁਤਾਲਵੀ, ਅਜੀਤ ਸਠਿਆਲਵੀ, ਜਸਪਾਲ ਸਿੰਘ ਧੂਲ਼ਕਾ ਨੇ ਖੂਬ ਰੰਗ ਬੰਨੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਰਾਜਦਵਿੰਦਰ ਸਿੰਘ ਵੜੈਚ, ਰਮੇਸ਼ ਕੁਮਾਰ ਜਾਨੂੰ ਬਟਾਲਾ, ਮੁਖਤਾਰ ਸਿੰਘ ਗਿੱਲ, ਡਾ: ਕੁਲਵੰਤ ਸਿੰਘ ਬਾਠ, ਲਖਵਿੰਦਰ ਸਿੰਘ ਹਵੇਲੀਆਣਾ, ਸਰਬਜੀਤ ਸਿੰਘ ਪੱਡਾ, ਸਤਰਾਜ ਜਲਾਲਾਂਬਾਦੀ,ਜਗਦੀਸ਼ ਸਿੰਘ ਬਮਰਾਹ, ਅਜੈਬ ਸਿੰਘ ਬੋਦੇਵਾਲ, ਅਮਰਜੀਤ ਸਿੰਘ ਘੁੱਕ, ਕਾਰਤਿਕ ਰਿਖੀ, ਧਰੁਵ ਰਿਖੀ, ਬਲਰਾਜ ਰਾਜਾ ਕਾਲੇਕੇ, ਬਲਵਿੰਦਰ ਸਿੰਘ ਅਠੌਲਾ, ਸ਼ਿੰਗਾਰਾ ਸਿੰਘ ਸਠਿਆਲਾ, ਪਿਊਸ਼ ਗੁਪਤਾ, ਗੌਰਵ ਕੁਮਾਰ ਆਦਿ ਨੇ ਕਾਵਿ ਰਚਾਨਵਾਂ ਰਾਹੀਂ ਰੰਗ ਬੰਨਿਆਂ ।