ਗਲਾਸਗੋ/ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) -ਯੂ ਕੇ ਵਿੱਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ ਵਿੱਚ ਇਸ ਸਾਲ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਕੀਤੀ ਗਈ ਹੈ। ਇਸ ਮਾਮਲੇ ਵਿੱਚ ਵੀਰਵਾਰ 15 ਅਪ੍ਰੈਲ ਨੂੰ ਵੈਸਟ ਏਰੀਆ ਬੀ ਸੀ ਯੂ ਵਾਇਲੈਂਸ ਸਪਰੈਸ਼ਨ ਯੂਨਿਟ (ਵੀ ਐਸ ਯੂ) ਦੇ ਅਧਿਕਾਰੀ ਜੋ ਕਿ ਸਾਊਥਾਲ ਵਿੱਚ ਗਸ਼ਤ ਡਿਊਟੀ ‘ਤੇ ਸਨ। ਡਿਊਟੀ ਦੌਰਾਨ ਅਧਿਕਾਰੀਆਂ ਨੂੰ ਇੱਕ ਕਾਲੀ ਟੋਇਟਾ ‘ਤੇ ਸ਼ੱਕ ਹੋਇਆ, ਜਿਸਨੂੰ ਰੋਕਣ ਲਈ ਅਧਿਕਾਰੀਆਂ ਨੇ ਸੰਕੇਤ ਦਿੱਤਾ। ਜਿਵੇਂ ਹੀ ਅਧਿਕਾਰੀ ਆਪਣੇ ਵਾਹਨ ਤੋਂ ਬਾਹਰ ਨਿਕਲੇ ਅਤੇ ਡਰਾਈਵਰ ਦੇ ਕੋਲ ਪਹੁੰਚੇ ਤਾਂ ਕਾਰ ਡਰਾਈਵਰ ਨੇ ਪੂਰੀ ਰਫਤਾਰ ਨਾਲ ਆਪਣੀ ਕਾਰ ਭਜਾ ਲਈ ਪਰ ਉਹ ਥੋੜ੍ਹੀ ਦੂਰੀ ‘ਤੇ ਜਾ ਕੇ ਦੋ ਪਾਰਕ ਕੀਤੇ ਵਾਹਨਾਂ ਨਾਲ ਟਕਰਾ ਗਈ। ਇਸ ਉਪਰੰਤ ਸ਼ੱਕੀ ਕਾਰ ਡਰਾਈਵਰ ਜਤਿੰਦਰ ਸਹੋਤਾ ਜੋ ਕਿ ਟਾਊਨਸੈਂਡ ਰੋਡ, ਸਾਊਥਾਲ (27) ਨਾਲ ਸਬੰਧਿਤ ਸੀ, ਨੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਜਾਰੀ ਰੱਖੀ ਪਰ ਆਖਰਕਾਰ ਉਸਨੂੰ ਪੁਲਿਸ ਨੇ ਕਾਬੂ ਕਰ ਲਿਆ। ਜਤਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਤਲਾਸ਼ੀ ਲਈ ਗਈ ਅਤੇ ਉਸ ਕੋਲੋਂ 1.7 ਗ੍ਰਾਮ ਕੋਕੀਨ ਬਰਾਮਦ ਹੋਈ। ਜਿਸ ਵਿੱਚ ਕਰੈਕ ਕੋਕੀਨ ਦੇ 35 ਪੈਕੇਜ ਅਤੇ ਹੈਰੋਇਨ ਦੇ 20 ਪੈਕੇਜ (ਕੁੱਲ 9.82 ਗ੍ਰਾਮ) ਸਨ। ਗੱਡੀ ਦੇ ਅੰਦਰ ਹੈਰੋਇਨ ਦੇ 4 ਬਲਾਕ (ਕੁੱਲ 1.91 ਕਿਲੋਗ੍ਰਾਮ) ਵੀ ਬਰਾਮਦ ਹੋਏ, ਜਿਹਨਾਂ ਦੀ ਕੀਮਤ ਤਕਰੀਬਨ 197,900 ਪੌਂਡ ਦੱਸੀ ਗਈ। ਇਸ ਮੌਕੇ ਜਤਿੰਦਰ ਸਹੋਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸਤੇ ਨਸ਼ੀਲੇ ਪਦਾਰਥ, ਕੋਕੀਨ ਰੱਖਣ ਤੇ ਸਪਲਾਈ ਕਰਨ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਲਗਾਏ ਗਏ। ਇਸ ਆਮਲੇ ਵਿੱਚ 30 ਸਤੰਬਰ ਨੂੰ ਆਈਸਲਵਰਥ ਕਰਾਊਨ ਅਦਾਲਤ ਵਿੱਚ ਉਸਨੂੰ 4 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ 32 ਮਹੀਨਿਆਂ ਲਈ ਜਤਿੰਦਰ ਨੂੰ ਗੱਡੀ ਚਲਾਉਣ ਲਈ ਵੀ ਅਯੋਗ ਕਰਾਰ ਦਿੱਤਾ ਗਿਆ।
Boota Singh Basi
President & Chief Editor