ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) -ਸਾਊਥਾਲ ਦੇ ਟਾਊਨ ਹਾਲ ਵਿੱਚ ਕੀਤੇ ਗਏ ਇਕ ਸਮਾਗਮ ਦੌਰਾਨ ਸ਼ਗੁਫ਼ਤਾ ਗਿੰਮੀ ਲੋਧੀ ਦੀ ਉਰਦੂ ਕਿਤਾਬ ‘ਪੰਜਾਬ ਔਰ ਪੰਜਾਬੀ’ ਲੋਕ ਅਰਪਣ ਕੀਤੀ ਗਈ। ਸ਼ਗੁਫ਼ਤਾ ਗਿੰਮੀ ਲੋਧੀ ਵੱਲੋਂ ਜੀ ਐੱਸ ਸਿੱਧੂ ਦੀ ਅੰਗੇਰਜ਼ੀ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ‘ਪੰਜਾਬ ਐਂਡ ਪੰਜਾਬੀ’ ਦਾ ਉਰਦੂ ਵਿੱਚ ਅਨੁਵਾਦ ਕੀਤਾ ਗਿਆ ਹੈ। ਸਮਾਗਮ ਵਿੱਚ ਐਮ ਪੀ ਵਰਿੰਦਰ ਸ਼ਰਮਾ, ਈਲਿੰਗ ਕੌਂਸਲ ਦੇ ਮੇਅਰ ਮਹਿੰਦਰ ਕੌਰ ਮਿੱਢਾ, ਕੌਂਸਲਰ ਰਣਜੀਤ ਧੀਰ, ਕਿਤਾਬ ’ਪੰਜਾਬ ਐਂਡ ਪੰਜਾਬੀ’ (ਅੰਗੇਰਜ਼ੀ) ਦੇ ਰਚੇਤਾ ਜੀ. ਐਸ.ਸਿੱਧੂ ਦੇ ਪਰਿਵਾਰ ਵਿੱਚੋਂ ਮਨਿੰਦਰ ਗਰੇਵਾਲ, ਮਨਦੀਪ ਕੌਰ ਸਿੱਧੂ, ਅਮਨ ਸਿੱਧੂ, ਅਮਰਪਾਲ ਸਿੰਘ ਸਿੱਧੂ, ਕਾਮਰੇਡ ਨੂਰ ਜ਼ਹੀਰ, “ਚਰਚਾ ਕੌਮਾਂਤਰੀ” ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਕੁਲਵੰਤ ਢਿੱਲੋਂ, ਰੂਪਦਵਿੰਦਰ ਨਾਹਿਲ, ਤਨਵੀਰ ਜ਼ਮਾਨ ਖ਼ਾਨ, ਨਵਾਜ਼ ਖ਼ਰਲ, ਯਸ਼ ਸਾਥੀ, ਮਹਿੰਦਰਪਾਲ ਧਾਲੀਵਾਲ, ਨਾਯੀਮ ਖ਼ਾਨ, ਉਰੁਜ ਆਸਿਮ ਸਾਹਿਬਾ ਆਦਿ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸ਼ਿਵਦੀਪ ਕੌਰ ਢੇਸੀ, ਗੁਰਮੇਲ ਕੌਰ ਸੰਘਾ, ਭਿੰਦਰ ਜਲਾਲਾਬਾਦੀ, ਅਮਰ ਜੋਤੀ, ਅਜ਼ੀਮ ਸ਼ੇਖ਼ਰ, ਪਰਮ ਸੰਧਾਵਾਲੀਆ, ਭਜਨ ਧਾਲੀਵਾਲ ਤੇ ਮੋਤਾ ਸਿੰਘ, ਸ਼ਗੁਫ਼ਤਾ ਗਿੰਮੀ ਲੋਧੀ ਦਾ ਬੇਟਾ ਹਮਜ਼ਾ ਲੋਧੀ ਤੇ ਜੀਵਨ ਸਾਥੀ ਸ਼ਹਿਜ਼ਾਦ ਲੋਧੀ ਆਦਿ ਸ਼ਾਮਿਲ ਹੋਏ।
Boota Singh Basi
President & Chief Editor