ਸਾਡਾ ਨਾਟ ਘਰ ਦੀ ਮਰਹੂਮ ਕਲਾਕਾਰਾਂ ਜੈਸਮੀਨ ਕੌਰ ਬਾਵਾ ਦਾ ਮਨਾਇਆ ਗਿਆ ਜਨਮ ਦਿਨ
ਕਲਾਕਾਰਾਂ ਗੁਰਵਿੰਦਰ ਕੌਰ ਨੂੰ ਮਿਲਿਆ ਦੂਸਰਾ ਜੈਸਮੀਨ ਕੌਰ ਬਾਵਾ ਯਾਦਗਾਰੀ ਸਨਮਾਨ
ਅੰਮ੍ਰਿਤਸਰ ( ਸਵਿੰਦਰ ਸਿੰਘ ) ਅੰਮ੍ਰਿਤਸਰ ਦਾ ਸਾਡਾ ਨਾਟਘਰ ਉਹ ਘਰ ਹੈ ਜਿਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਬਣਾਉਣ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਇਸ ਦੀ ਸਫਲਤਾ ਦੇ ਪਿੱਛੇ ਦਲਜੀਤ ਸਿੰਘ ਸੋਨਾ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਹੱਥ ਹੈ !
ਦੱਸ ਦਈਏ ਕਿ ਦਲਜੀਤ ਸਿੰਘ ਸੋਨਾ ਉਹ ਸਖਸ਼ ਹੈ ਕਿ ਜੋ ਰੰਗਮੰਚ ਦੇ ਰੰਗ ਦੇ ਵਿੱਚ ਰੰਗਿਆਂ ਹੋਇਆ ਹੈ ਤੇ ਆਪਣੇ ਘਰ ਨੂੰ ਹੀ ਸਾਰੇ ਕਲਾਕਾਰਾਂ ਦੇ ਲਈ ਸਾਡਾ ਨਾਟਘਰ ਬਣਾ ਦਿੱਤਾ ਜਿਸ ਨਾਲ ਇਸ ਸਾਡਾ ਨਾਟ ਘਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਰੰਗਮੰਚ ਦੀ ਸਟੇਜ ਦੀ ਤਲੀਮ ਦੇ ਕੇ ਸ਼ਿਖਰਾ ਤੇ ਪਹੁੰਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਾਡਾ ਨਾਟ ਘਰ ਦੇ ਕਲਾਕਾਰ ਬਾਲੀਵੁੱਡ ਅਤੇ ਪਾਲੀਵੁੱਡ ਫ਼ਿਲਮਾਂ ਦੇ ਵਿੱਚ ਕੰਮ ਕਰ ਰਹੇ ਹਨ !
ਸਾਡਾ ਨਾਟ ਘਰ ਦੇ ਡਰੈਕਟਰ ਦਲਜੀਤ ਸਿੰਘ ਸੋਨਾ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਸਾਡਾ ਨਾਟ ਘਰ ਦੀ ਮਰਹੂਮ ਸਟਾਰ ਕਲਾਕਾਰਾਂ ਜੈਸਮੀਨ ਕੌਰ ਬਾਵਾ ਦੇ ਜਨਮਦਿਨ ਮੌਕੇ ਬੜੀ ਧੂਮਧਾਮ ਨਾਲ ਸਨਮਾਨ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿਚ ਉਹਨਾਂ ਦੇ ਰਸਤੇ ਤੇ ਚੱਲ ਰਹੇ ਇਮਾਨਦਾਰ , ਗੁਣਵਾਨ , ਮਿਹਨਤੀ ਅਤੇ ਰੰਗਮੰਚ ਨੂੰ ਪਿਆਰ ਕਰਨ ਵਾਲੇ ਕਲਾਕਾਰ ਨੂੰ ਸਨਮਾਨ ਦੇ ਕੇ ਨਿਵਾਜਿਆਂ ਜਾਂਦਾ ਹੈ ਤੇ ਇਸ ਸਾਲ 2024 ਦਾ ਇਹ ਸਨਮਾਨ ਸਾਡਾ ਨਾਟ ਘਰ ਦੀ ਕਲਾਕਾਰਾਂ ਗੁਰਵਿੰਦਰ ਕੌਰ ਨੂੰ ਦਿੱਤਾ ਗਿਆ । ਗੁਰਵਿੰਦਰ ਕੌਰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਨਾਲ ਨਾਲ ਰੰਗਮੰਚ ਵਿਚ ਯੋਗਦਾਨ ਪਾ ਰਹੀ ਗੁਰਵਿੰਦਰ ਨੇ ਸਾਡਾ ਨਾਟ ਘਰ ਦੇ ਬੈਨਰ ਹੇਠ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ ਹੈ ਜਿਵੇਂ ਕਿ ਦੁੱਖ ਦਰਿਆ , ਕੇਸਰੋ , ਦੁੱਲਾ ਭੱਟੀ , ਖੂਹ ਬੋਲਦਾ ਹੈ , ਮੈਂ ਪੰਜਾਬੀ ਬੋਲੀ , ਸਾਡਾ ਜੱਗੋਂ ਸੀਰ ਮੁੱਕਿਆ ਆਦਿ । ਨਾਟਕਾਂ ਤੋਂ ਇਲਾਵਾ ਉਹ ਫਿਲਮਾਂ , ਵੈੱਬਸੀਰੀਜ਼ ਅਤੇ ਟੀਵੀ ਸੀਰੀਅਲ ਦੇ ਵਿਚ ਵੀ ਕੰਮ ਕਰ ਰਹੀ ਹੈ ਤੇ ਸਾਡਾ ਨਾਟ ਘਰ ਦਾ ਨਾਮ ਰੋਸ਼ਨ ਕਰ ਰਹੀ ਹੈ ! ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾਮਵਾਰ ਹਸਤੀਆਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ !