ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ ਦਾ ਲਾਭ ਮਿਲੇਗਾ : ਤਰਨਜੀਤ ਸਿੰਘ ਸੰਧੂ। 

0
98
?????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ ਦਾ ਲਾਭ ਮਿਲੇਗਾ : ਤਰਨਜੀਤ ਸਿੰਘ ਸੰਧੂ।
ਰਕੇਸ਼ ‌ਗਿੱਲ ਅਤੇ ਐਡਵੋਕੇਟ ਗੌਰਵ ਗਿੱਲ ਵੱਲੋਂ ਕਰਾਈ ਗਈ ਭਾਜਪਾ ਯੁਵਾ ਮੋਰਚੇ ਦੀ ਮੀਟਿੰਗ ਨੂੰ ਕੀਤਾ ਸੰਬੋਧਨ।
ਅੰਮ੍ਰਿਤਸਰ ਦਾ ਇਕ ਅਜਿਹਾ ਮਾਡਲ ਉਸਾਰਿਆ ਜਾਵੇਗਾ ਜੋ ਸ਼ਹਿਰ ਨੂੰ ਦੇਸ਼ ਦੇ ਬਾਕੀ ਹਿੱਸੇ ਅਤੇ ਵਿਸ਼ਵ ਨਾਲ ਜੋੜਨ ਵਿੱਚ ਮਦਦ ਕਰਨਗੀਆਂ।
ਅੰਮ੍ਰਿਤਸਰ , 23 ਮਾਰਚ (      ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਆਬਾਦੀ ਹੈ ਅਤੇ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ 10 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਿਓਂ ਕੰਮ ਕੀਤਾ ਹੈ ਅਤੇ ਇਸ ’ਚ ਕੋਈ ਸ਼ੱਕ ਨਹੀਂ ਕਿ ਮੈਂ ਉਨ੍ਹਾਂ ਤੋਂ ਪ੍ਰੇਰਿਤ ਹਾਂ। ਇਸ ਲਈ ਮੈਂ ਮਹਿਸੂਸ ਕਰਦਾ ਹਾਂ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਚੰਗੀਆਂ ਤੇ ਸਕਾਰਾਤਮਿਕ ਯੋਜਨਾਵਾਂ ਅੰਮ੍ਰਿਤਸਰ ਵਿੱਚ ਲਿਆਂਦੀਆਂ ਜਾ ਸਕਦੀਆਂ ਹਨ। ਇਕ ਅਜਿਹਾ ਮਾਡਲ ਉਸਾਰਿਆ ਜਾ ਸਕਦਾ ਹੈ ਜੋ ਸ਼ਹਿਰ ਨੂੰ ਦੇਸ਼ ਦੇ ਬਾਕੀ ਹਿੱਸੇ ਅਤੇ ਵਿਸ਼ਵ ਨਾਲ ਜੋੜਨ ਵਿੱਚ ਮਦਦ ਕਰਨਗੀਆਂ।
ਰਾਜਦੂਤ ਸਰਦਾਰ ਤਰਨਜੀਤ ਸਿੰਘ ਸੰਧੂ ਭਾਜਪਾ ਯੁਵਾ ਮੋਰਚਾ ਦੀ ਇਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੀ ਪ੍ਰਧਾਨਗੀ ਰਕੇਸ਼ ‌ਗਿੱਲ ਨੇ ਅਤੇ ਸੰਚਾਲਨ ਐਡਵੋਕੇਟ ਗੌਰਵ ਗਿੱਲ ਨੇ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸੂਬਾ ਮੀਤ ਪ੍ਰਧਾਨ ਕੇ.ਡੀ ਭੰਡਾਰੀ ਅਤੇ ਸਕੱਤਰ ਰਜੇਸ਼ ਹਨੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਸ ਮੌਕੇ ਸਰਦਾਰ ਸੰਧੂ ਨੇ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਦੌਰਾਨ ਜੋ ਵੀ ਸਿੱਖਿਆ ਅਤੇ ਵਿਸ਼ੇਸ਼ ਸੰਪਰਕ ਬਣਾਇਆ ਹੈ, ਉਸ ਦਾ ਪ੍ਰਯੋਗ ਕਰਦਿਆਂ ਖ਼ਾਸ ਤੌਰ ‘ਤੇ, ਮੈਂ ਆਪਣੇ ਗ੍ਰਹਿ ਸ਼ਹਿਰ ਅੰਮ੍ਰਿਤਸਰ ਅਤੇ ਪੰਜਾਬ ਦੇ ਵਿਕਾਸ ਲਈ ਯੋਗਦਾਨ ਪਾਉਣਾ ਚਾਹੁੰਦਾ ਹਾਂ।  ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਲੋਕਾਂ ਨੂੰ ਵੀ ਵਿਸ਼ਵ ਦੇ ਆਰਥਿਕ ਪੁਨਰ-ਉਥਾਨ ਦਾ ਲਾਭ ਮਿਲੇ। ਸਰਦਾਰ ਸੰਧੂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫ਼ੰਡ ਅਤੇ ਵਿਸ਼ਵ ਬੈਂਕ ਦੇ ਅਨੁਮਾਨਾਂ ‘ਤੇ ਨਜ਼ਰ ਮਾਰਦੇ ਹੋ, ਤਾਂ ਉਹ ਪੂਰੀ ਤਰ੍ਹਾਂ ਸਪਸ਼ਟ ਹਨ ਕਿ ਭਾਰਤ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ। ਇਹ ਤੈਅ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਸਾਡੀ ਸਭ ਤੋਂ ਵੱਡੀ ਤਾਕਤ ਸਾਡੀ ਨੌਜਵਾਨਾਂ ਅਬਾਦੀ ਹੈ। ਅੱਜ ਸਾਰੇ ਯੂਰਪੀ ਦੇਸ਼ਾਂ ਦੀ ਆਬਾਦੀ ਬੁੱਢੀ ਹੋ ਰਹੀ ਹੈ। ਭਾਰਤ ਦੇ 1.40 ਕਰੋੜ ਲੋਕਾਂ ਵਿੱਚੋਂ 50% ਤੋਂ ਵੱਧ ਨੌਜਵਾਨ ਹਨ।
ਉਨ੍ਹਾਂ ਕਿਹਾ ਕਿ ਮੇਰਾ ਫੋਕਸ ਲੋਕਾਂ ਦੀ ਮਦਦ ਕਰਨਾ ਹੈ, ਮੈਂ ਰਾਜਨੀਤੀ ਵਿਚ ਆ ਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜੋ ਭਾਰਤ ਦੇ ਵਿਕਸਤ ਸ਼ਹਿਰਾਂ ਅਤੇ  ਸੰਯੁਕਤ ਰਾਜ ਅਮਰੀਕਾ ਦੀਆਂ  ਪ੍ਰਾਪਤੀਆਂ ਹਨ, ਉਹ ਮੈਂ ਅੰਮ੍ਰਿਤਸਰ ਵਿੱਚ ਪ੍ਰਦਾਨ ਕਰਨ ਦੀ ਯਕੀਨਨ ਕੋਸ਼ਿਸ਼ ਕਰਾਂਗਾ। ਕਿਉਂਕਿ ਮੇਰੇ ਕੋਲ ਸਾਲਾਂ ਤੋਂ ਵਿਆਪਕ ਸੰਪਰਕ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਆਪਣੇ ਟੀਚੇ ਨੂੰ ਹਾਸਲ ਕਰਨ ’ਚ ਅਨੇਕਾਂ ਚੁਨੌਤੀ ਆਉਣਗੀਆਂ, ਉੱਥੇ ਮੌਕੇ ਵੀ ਮਿਲਣਗੇ।  ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅੰਮ੍ਰਿਤਸਰ ਨੂੰ ਕਨੈਕਟੀਵਿਟੀ ਦੀ ਲੋੜ ਹੈ ਅਤੇ ਕਨੈਕਟੀਵਿਟੀ ਨਾਲ ਨਾ ਸਿਰਫ਼ ਖੇਤੀਬਾੜੀ ਸੈਕਟਰ ਸਗੋਂ ਉਦਯੋਗ, ਵਣਜ, ਸੈਰ-ਸਪਾਟਾ ਵਿੱਚ ਵਾਧੇ ਨਾਲ ਇੱਥੋਂ ਦੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ  ਸਾਡੇ ਪੰਜਾਬੀ ਨੌਜਵਾਨ ਜੋ ਵਿਦੇਸ਼ਾਂ ਵਿੱਚ ਜਾ ਰਹੇ ਹਨ, ਉਨ੍ਹਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਹੁਣ ਨਿਵੇਸ਼ ਭਾਰਤ ਵਿੱਚ ਆ ਰਿਹਾ ਹੈ, ਇਸ ਲਈ ਇਥੇ  ਵੀ ਨੌਕਰੀਆਂ ਦੇ ਅਵਸਰ ਪੈਦਾ ਹੋ ਰਹੇ ਹਨ।
ਇੱਥੇ ਬਹੁਤ ਸਾਰੀਆਂ ਸੰਭਾਵਨਾਵਾਂ ਹਨ, ਅਸੀਂ ਅਸਲ ਵਿੱਚ ਕੇਂਦਰ ਸਰਕਾਰ ਅਤੇ ਵਿਦੇਸ਼ੀ ਕੰਪਨੀਆਂ ਦੇ ਸਹਿਯੋਗ ਨਾਲ ਬਾਕੀ ਭਾਰਤ ਵਾਂਗ ਪੰਜਾਬ ਦੇ ਅੰਮ੍ਰਿਤਸਰ ਵਿੱਚ ਬਹੁਤ ਵਧੀਆ ਕਿੱਤਾਕਾਰੀ ਸਿੱਖਿਆ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੇਰਾ ਫੋਕਸ ਬਹੁਤ ਵਿਆਪਕ ਹੈ, ਸ਼ਹਿਰ ਦੇ ਵਿਕਾਸ ਲਈ ਲੋਕਾਂ ਨੂੰ ਇਕੱਠੇ ਕਰਨ ਲਈ ਵੱਖ-ਵੱਖ ਵਿਧੀਆਂ ਨੂੰ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਭਾਰਤ ’ਚ ਅਮਰੀਕਾ ਨਾਲ ਸਬੰਧ ਸੈਮੀਕੰਡਕਟਰ ਵਰਗੇ ਕਈ ਖੇਤਰਾਂ ਵਿੱਚ ਸਾਂਝੇਦਾਰੀ ਵਿੱਚ ਬਦਲ ਗਏ ਹਨ। ਸਿੱਖਿਆ ਅਤੇ ਗਿਆਨ ਦੇ ਖੇਤਰ ਵਿਚ ਵੀ ਭਾਈਵਾਲੀ ਹੈ, ਆਈ ਆਈ ਟੀ ਵਿਚ ਭਾਰਤ ਵਿੱਚ ਤਿੰਨ ਸਾਲ ਅਤੇ ਅਮਰੀਕਾ ਵਿੱਚ ਇੱਕ ਸਾਲ ਦਾ ਫ਼ਾਰਮੂਲਾ ਪਹਿਲਾਂ ਹੀ ਸ਼ੁਰੂ ਕਰ ਰਹੇ ਹਾਂ। ਇਸੇ ਤਰ੍ਹਾਂ ਰੱਖਿਆ ਖੇਤਰ ’ਚ ਸਾਡੇ ਕੋਲ ਜੀਈ ਇੰਜਣਾਂ ਦਾ ਸੰਯੁਕਤ ਉਤਪਾਦਨ ਹੈ। ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਅੰਮ੍ਰਿਤਸਰ, ਜੋ ਕਿ ਮੇਰਾ ਘਰ ਹੈ, ਇਸ ਬਿਰਤਾਂਤ ਦਾ ਹਿੱਸਾ ਹੋਣਾ ਚਾਹੀਦਾ ਹੈ।
ਤਰਨਜੀਤ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਅੰਮ੍ਰਿਤਸਰ ਨੂੰ ਖ਼ੁਸ਼ਹਾਲ ਅਤੇ ਬੁਲੰਦੀਆਂ ’ਤੇ ਲੈ ਕੇ ਜਾਣਾ ਹੈ। ਨੌਜਵਾਨਾਂ ਵਿੱਚ ਸਮਰੱਥਾ ਹੈ, ਉਨ੍ਹਾਂ ਦੀ ਸੋਚ ਬਦਲਣ ਅਤੇ ਉਨ੍ਹਾਂ ਨੂੰ ਸੇਧ ਦੇਣ ਦੀ ਲੋੜ ਹੈ। ਅੰਮ੍ਰਿਤਸਰ ਦੇ ਕਾਟੇਜ ਇੰਡਸਟਰੀਜ਼, ਖੇਤੀਬਾੜੀ ਉਪਜ, ਦਸਤਕਾਰੀ, ਰਸੋਈ ਆਦਿ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੇ ਕੇ ਵਿਸ਼ਵ ਸਪਲਾਈ ਲੜੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਅੰਮ੍ਰਿਤਸਰ ਤੋਂ ਕਾਰਗੋ ਸਹੂਲਤ ਦੀ ਵਰਤੋਂ ਕਰਨੀ ਪਵੇਗੀ। ਉਹ ਸਮਾਂ ਜਲਦ ਆ ਰਿਹਾ ਹੈ, ਜਦੋਂ ਭਾਰਤੀ ਵਿਦੇਸ਼ਾਂ ਤੋਂ ਆਪਣੀ ਮਾਤ ਭੂਮੀ ਨੂੰ ਪਰਤਣਗੇ। ਸਾਨੂੰ ਆਪਣੀ ਸਿੱਖਿਆ ਵਿੱਚ ਹੁਨਰ ਨੂੰ ਪਹਿਲ ਦੇਣੀ ਹੋਵੇਗੀ। ਨੌਜਵਾਨਾਂ ਨੂੰ ਸੁਚੇਤ ਕਰਨ ਦੀ ਲੋੜ ਹੈ ਕਿ ਬਾਹਰ ਜਾਣ ਦੀ ਇਹ ਕਾਹਲੀ ਜਲਦੀ ਖ਼ਤਮ ਹੋਣ ਵਾਲੀ ਹੈ। ਕਿਉਂਕਿ ਭਾਰਤੀ ਅਰਥਵਿਵਸਥਾ ਇੱਕ ਬੇਮਿਸਾਲ ਅਤੇ ਕ੍ਰਾਂਤੀਕਾਰੀ ਸਕਾਰਾਤਮਿਕ ਪੜਾਅ ਵਿੱਚ ਹੈ। ਸਿਰਫ਼ ਮਜ਼ਬੂਤ ਲੀਡਰਸ਼ਿਪ, ਦ੍ਰਿੜ੍ਹ ਇਰਾਦੇ, ਜਾਗਰੂਕਤਾ ਵਿੱਚ ਤਬਦੀਲੀ ਅਤੇ ਸਿੱਖਿਆ ਦੀ ਲੋੜ ਹੈ। ਹੁਣ ਸਮਾਂ ਪੱਛਮ ਤੋਂ ਪੂਰਬ ਵੱਲ ਆ ਰਿਹਾ ਹੈ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਰਾਮ ਚਾਵਲਾ, ਸੁਖਮਿੰਦਰ ਸਿੰਘ ਮਿੰਟੂ, ਦਾਨਿਸ਼ ਕਪੂਰ, ਮਨੀਸ਼ ਸ੍ਰੀਵਾਸਤਵ, ਰਾਘਵ ਅਹੂਜਾ, ਜੀਵਨ ਕੁਮਾਰ, ਨਵਦੀਪ ਸ਼ਰਮਾ, ਸੰਨ੍ਹੀ ਰਾਜਪੂਤ, ਮੁਨੀਸ਼ ਸ਼ਰਮਾ, ਸ਼ਲਿਲ ਕਪੂਰ, ਮੀਨੂ ਸਹਿਗਲ , ਪਰਮਜੀਤ ਸਿੰਘ ਬਤਰਾ,  ਸੌਰਵ ਮਹਾਜਨ ਜਨਰਲ ਸਕੱਤਰ ਯੁਵਾ ਮੋਰਚਾ, ਮੱਧਮ ਸ਼ਰਮਾ, ਕਰਨ ਮੇਰੀ, ਅਕਸ਼ੈ ਵਰਮਾਨੀ, ਵੀ ਮੌਜੂਦ ਸਨ।

ਕੈਪਸ਼ਨ – ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸਨਮਾਨ ਕਰਦੇ ਹੋਏ ਰਕੇਸ਼ ਗਿੱਲ, ਗੌਰਵ ਗਿੱਲ , ਹਰਵਿੰਦਰ ਸੰਧੂ, ਕੇ ਡੀ ਭੰਡਾਰੀ ਤੇ ਹੋਰ।

LEAVE A REPLY

Please enter your comment!
Please enter your name here