ਸਾਬਕਾ ਜੀ.ਓ.ਜੀ. ਦੀ ਹੋਈ ਮੀਟਿੰਗ, ਸੰਸਥਾ ਨੂੰ ਬੰਦ ਕਰਨ ਦੇ ਵਿਰੋਧ ਵਿਚ ਕੀਤਾ ਵਿਚਾਰ ਵਟਾਂਦਰਾ 

0
268
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਜ਼ਿਲ੍ਹਾ ਕਪੂਰਥਲਾ ਦੇ ਸਾਬਕਾ ਜੀ.ਓ.ਜੀ. ਦੀ ਇਕ ਮਹੱਤਵਪੂਰਨ ਮੀਟਿੰਗ ਕਰਨ ਕੁਲਜਿੰਦਰ ਸਿੰਘ ਸਾਬਕਾ ਜ਼ਿਲ੍ਹਾ ਹੈੱਡ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਦਿਨਾਂ ਵਿਚ ਗੌਰਮਿੰਟ ਵੱਲੋਂ ਜੋ ਜੀ.ਓ.ਜੀ. ਸੰਸਥਾ ਨੂੰ ਜੋ ਕਾਰਨ ਦੇ ਕੇ ਬੰਦ ਕੀਤਾ ਗਿਆ ਹੈ ਉਸ ਦੇ ਵਿਰੋਧ ਵਿਚ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਜਿਸ ਵਿਚ ਜ਼ਿਲ੍ਹੇ ਦੇ ਚੋਣਵੇਂ ਜੀ.ਓ.ਜੀ. ਨੇ ਆਪਣੇ ਵਿਚਾਰ ਰੱਖੇ ਤੇ ਸਭ ਨੇ ਸਹਿਮਤੀ ਜਤਾਈ ਕੇ ਜੋ ਗਲਤ ਬਿਆਨਬਾਜ਼ੀ ਦੇ ਕੇ ਸਰਕਾਰ ਨੇ ਇਹ ਸਕੀਮ ਬੰਦ ਕੀਤੀ ਹੈ ਉਹ ਪੂਰੇ ਸਾਬਕਾ ਫੌਜੀਆਂ ਦੇ ਇੱਜਤ ਦੇ ਖਿਲਾਫ਼ ਹੈ ਅਤੇ ਸਭ ਨੇ ਇਹ ਸਹਿਮਤੀ ਵੀ ਜਤਾਈ ਕਿ ਇਸ ਇੱਜਤ ਨੂੰ ਬਹਾਲ ਕਰਨ ਲਈ ਜੋ ਵੀ ਕਾਰਵਾਈ ਕਰਨੀ ਪਵੇਗੀ ਉਸ ਵਿਚ ਸਭ ਵੱਧ ਚੜ੍ਹ ਕੇ ਅਤੇ ਅਨੁਸਾਸ਼ਤਾ ਦਾ ਪੂਰਾ ਹਿੱਸਾ ਲਵਾਂਗੇ। ਉਕਤ ਆਗੂਆਂ ਨੇ ਦੱਸਿਆ ਕਿ ਰਿਪੋਰਟਾਂ ਦੇ ਤੱਥ ਦਰਸਾਉਂਦੇ ਹਨ ਕਿ ਪੂਅਰ ਪਰਫੋਰਮਸ ਜੀ.ਓ.ਜੀ. ਦੀ ਹੈ ਜਾਂ ਸਰਕਾਰ ਦੀ। ਇਸ ਮੌਕੇ ਕਰਨਲ ਕੁਲਜਿੰਦਰ ਸਿੰਘ, ਕਰਨਲ ਤਰਨਜੀਤ ਸਿੰਘ ਤਹਿਸੀਲ ਹੈੱਡ ਫਗਵਾੜਾ, ਲੈਫਟੀਨੈਟ ਕਮਾਂਡਰ ਸਲਵੰਤ ਸਿੰਘ ਤਹਿਸੀਲ ਹੈੱਡ ਸੁਲਤਾਨਪੁਰ ਲੋਧੀ, ਕੈਪਟਨ ਗੁਰਦੀਪ ਸਿੰਘ ਤਹਿਸੀਲ ਹੈੱਡ ਕਪੂਰਥਲਾ, ਸੁਪਰਵਾਈਜਰ ਕੈਪਟਨ ਰਣਜੀਤ ਸਿੰਘ, ਕੈਪਟਨ ਸਤਨਾਮ ਸਿੰਘ, ਸੂਬੇਦਾਰ ਅਵਤਾਰ ਸਿੰਘ, ਨਾਇਬ ਸੂਬੇਦਾਰ ਅਜ਼ਮੇਰ ਸਿੰਘ, ਕੈਪਟਨ ਬਲਬੀਰ ਸਿੰਘ, ਜਸਵੰਤ ਸਿੰਘ, ਸੂਬੇਦਾਰ ਮੇਜਰ ਰਾਮ, ਕੈਪਟਨ ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here