ਸਾਬਕਾ ਵਿਧਾਇਕ ਬ੍ਰਹਮਪੁਰਾ ਵਲੋਂ ਪੰਚਾਇਤੀ ਚੋਣਾਂ ਸੰਬੰਧੀ ਸਰਕਲ ਚੋਹਲਾ ਸਾਹਿਬ ਦੇ ਪਾਰਟੀ ਵਰਕਰਾਂ ਨਾਲ ਅਹਿਮ ਮੀਟਿੰਗ
‘ਆਪ’ ਸਰਕਾਰ ਪੰਚਾਇਤੀ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਏ- ਬ੍ਰਹਮਪੁਰਾ
ਰਾਕੇਸ਼ ਨਈਅਰ,
ਚੋਹਲਾ ਸਾਹਿਬ/ਤਰਨਤਾਰਨ,29 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਪੰਚਾਇਤੀ ਚੋਣਾਂ ਨੂੰ ਲੈਕੇ ਅੱਜ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਗ੍ਰਹਿ ਚੋਹਲਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਉਣ ਵਾਲੀਆਂ ਗ੍ਰਾਮ ਪੰਚਾਇਤ ਚੋਣਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।ਇਸ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ.ਬ੍ਰਹਮਪੁਰਾ ਨੇ ਜਾਣਕਾਰੀ ਦਿੱਤੀ ਕਿ ਪੰਚਾਇਤੀ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਖਡੂਰ ਸਾਹਿਬ ਹਲਕੇ ਅੰਦਰ ਅਕਾਲੀ ਦਲ ਦੇ ਜ਼ੋਨ ਇੰਚਾਰਜਾਂ ਨਾਲ ਵਿਸ਼ੇਸ਼ ਤੌਰ ‘ਤੇ ਅਨੇਕਾਂ ਮੁੱਦੇ ਚੁੱਕੇ ਗਏ ਹਨ।ਹਾਲਾਂਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਸ਼ਾਮਲ ਹੋਏ।ਜ਼ੋਨ ਇੰਚਾਰਜਾਂ,ਪਾਰਟੀ ਵਰਕਰਾਂ ਅਤੇ ਆਗੂਆਂ ਨੇ ਪੰਚਾਇਤੀ ਚੋਣਾਂ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਪੰਚਾਇਤੀ ਚੋਣਾਂ ਦੀ ਨਿਗਰਾਨੀ ਕਰਨ ਵਾਲਾ ਕੋਈ ਵੀ ਅਧਿਕਾਰੀ ਗ਼ਲਤ ਅਭਿਆਸਾਂ ਜਾਂ ਲੋੜੀਂਦੇ ਚੋਣ ਦਸਤਾਵੇਜ਼ਾਂ ਲਈ ਬੇਨਤੀਆਂ ਨੂੰ ਜਾਣਬੁੱਝ ਕੇ ਨੁਕਤਾਚੀਨੀ ਕਰੇ ਜਾਂ ਕਿਸੇ ਵੀ ਕਾਰਨ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਵਰਕਰਾਂ ਨੂੰ ਆਗਾਮੀ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਅਕਾਲੀ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਹਰੇਕ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਬਿਨਾਂ ਦਾਖ਼ਲ ਕੀਤੇ ਜਾਣਗੇ।ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ,ਗੁਰਦੇਵ ਸਿੰਘ ਸ਼ਬਦੀ ਯੂਥ ਆਗੂ,ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ, ਗੁਰਮੀਤ ਸਿੰਘ ਸੈਕਟਰੀ ਰੱਤੋਕੇ,ਮਾਸਟਰ ਦਲਬੀਰ ਸਿੰਘ ਚੰਬਾ ਕਲਾਂ,ਅਜੀਤਪਾਲ ਸਿੰਘ ਬਿੱਟੂ ਚੰਬਾ,ਗੁਰਵਿੰਦਰ ਸਿੰਘ ਬੱਲ ਘੜਕਾ ਯੂਥ ਆਗੂ,ਜਗਜੀਤ ਸਿੰਘ ਬੱਲ ਸਾਬਕਾ ਸਰਪੰਚ ਘੜਕਾ,ਸਤਨਾਮ ਸਿੰਘ ਬੱਲ ਘੜਕਾ,ਬਖਸ਼ੀਸ਼ ਸਿੰਘ ਘੜਕਾ,ਜੁਝਾਰ ਸਿੰਘ ਘੜਕਾ,ਮਾਸਟਰ ਗੁਰਨਾਮ ਸਿੰਘ ਧੁੰਨ ਢਾਏ ਵਾਲਾ,ਬਲਕਾਰ ਸਿੰਘ ਸਾਬਕਾ ਸਰਪੰਚ ਚੰਬਾ ਹਵੇਲੀਆਂ,ਜੱਜ ਸਿੰਘ ਢੇਰੀ ਵਾਲੇ ਚੰਬਾ ਕਲਾਂ, ਲਖਬੀਰ ਸਿੰਘ ਹੇਰਾਂ ਵਾਲੇ,ਪਰਮਜੀਤ ਸਿੰਘ ਚੰਬਾ ਕਲਾਂ,ਗੁਰਬਚਨ ਸਿੰਘ ਸਾਬਕਾ ਸਰਪੰਚ ਚੰਬਾ ਹਵੇਲੀਆਂ,ਮਨਜਿੰਦਰ ਸਿੰਘ ਲਾਟੀ ਯੂਥ ਆਗੂ,ਡਾਕਟਰ ਜਤਿੰਦਰ ਸਿੰਘ ਯੂਥ ਆਗੂ, ਅਵਤਾਰ ਸਿੰਘ ਰੈਮੰਡ ਵਾਲੇ ਮੈਂਬਰ ਪੰਚਾਇਤ ਚੋਹਲਾ ਸਾਹਿਬ,ਦਲਬੀਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਡਾਕਟਰ ਜਤਿੰਦਰ ਸਿੰਘ ਚੋਹਲਾ ਸਾਹਿਬ,ਮਨਜਿੰਦਰ ਸਿੰਘ ਲਾਟੀ ਚੋਹਲਾ ਸਾਹਿਬ,ਸਤਨਾਮ ਸਿੰਘ ਸੱਤਾ ਕਰਮੂਵਾਲਾ ਯੂਥ ਆਗੂ,ਜਗਰੂਪ ਸਿੰਘ ਯੂਥ ਆਗੂ ਪੱਖੋਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਯੂਥ ਆਗੂ ਅਤੇ ਪਿੰਡਾਂ ਦੇ ਮੋਹਤਬਰ ਸੱਜਣ ਹਾਜ਼ਰ ਸਨ।