ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਚੋਹਲਾ ਸਾਹਿਬ ਵਿਖੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

0
67
‘ਪੰਜਾਬ ਬਚਾਓ ਯਾਤਰਾ’ ਦਾ ਸਵਾਗਤ ਕਰਨ  ਲਈ ਸੌਂਪੀਆਂ ਡਿਊਟੀਆਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,2 ਫਰਵਰੀ 2023
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ਼ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਸ਼ੁੱਕਰਵਾਰ ਨੂੰ ਚੋਹਲਾ ਸਾਹਿਬ ਵਿਖੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸੱਦੀ ਗਈ।ਇਸ ਮੀਟਿੰਗ ਵਿੱਚ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ‘ਪੰਜਾਬ ਬਚਾਓ ਯਾਤਰਾ’ ਲਈ ਆਉਣ ਵਾਲੇ ਸਮੇਂ ਲਈ ਤਿਆਰ-ਬਰ-ਤਿਆਰ ਰਹਿੰਦੇ ਹੋਏ ਪਾਰਟੀ ਵਰਕਰਾਂ ਨੂੰ ਤਨਦੇਹੀ ਨਾਲ ਡਿਊਟੀਆਂ ਸੌਂਪੀਆਂ ਗਈਆਂ।ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ‘ਪੰਜਾਬ ਬਚਾਓ ਯਾਤਰਾ’ ਖਡੂਰ ਸਾਹਿਬ ਪਹੁੰਚਣ ਉਪਰੰਤ ਇਸ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਰਨਗੇ।ਉਨ੍ਹਾਂ ਕਿਹਾ ਕਿ ਯਾਤਰਾ ਦਾ ਮੁੱਖ ਉਦੇਸ਼ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨਾਕਾਮੀਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਕਾਂਗਰਸ ਸਮੇਤ ਭਾਜਪਾ ਦੀਆਂ ਨਾਕਾਮੀਆਂ ਦਾ ਖ਼ੁਲਾਸਾ ਕਰਨਾ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਯਾਤਰਾ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਮੌਜੂਦਾ ਪ੍ਰਸ਼ਾਸਨ ਦੇ ਅਧੀਨ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨੂੰ ਸਾਹਮਣੇ ਲਿਆਉਣ ਅਤੇ ਸੱਤਾਧਾਰੀ ਸਮੇਤ ਵਿਰੋਧੀ ਪਾਰਟੀਆਂ ਦੋਵਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹ ਬਣਾਉਣ ਲਈ ਸਾਡਾ ਸਮੂਹਿਕ ਯਤਨ ਹੈ।
ਉਨ੍ਹਾਂ ਕਿਹਾ ਕਿ ‘ਪੰਜਾਬ ਬਚਾਓ ਯਾਤਰਾ’ ਸਿਰਫ਼ ਇੱਕ ਸਿਆਸੀ ਸਮਾਗਮ ਨਹੀਂ ਹੈ ਬਲਕਿ ਸਾਡੇ ਪੰਜਾਬ ਵਾਸੀਆਂ ਲਈ ਇੱਕਜੁੱਟ ਹੋਣ ਅਤੇ ਸਾਡੇ ਸੂਬੇ ਲਈ ਬਿਹਤਰ ਪ੍ਰਸ਼ਾਸਨ, ਪਾਰਦਰਸ਼ਤਾ ਅਤੇ ਤਰੱਕੀ ਦੀ ਮੰਗ ਕਰਨ ਦਾ ਇੱਕ ਪਲੇਟਫਾਰਮ ਵੀ ਹੈ। ਅਸੀਂ ਪੰਜਾਬ ਨਾਲ ਜੂਝ ਰਹੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਬ੍ਰਹਮਪੁਰਾ ਨੇ ਮੀਟਿੰਗ ਵਿੱਚ ਪੁੱਜੇ ਵਰਕਰਾਂ ਨੂੰ ‘ਪੰਜਾਬ ਬਚਾਓ ਯਾਤਰਾ’ ਦੇ ਉਦੇਸ਼ ਨੂੰ ਅਡੋਲ ਸਮਰਪਣ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵਧਾਉਣ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੀ ਸਫ਼ਲਤਾ ਸਾਡੇ ਵਰਕਰਾਂ ਦੇ ਅਣਥੱਕ ਯਤਨਾਂ ‘ਤੇ ਨਿਰਭਰ ਕਰਦੀ ਹੈ।ਇਸ ਮੀਟਿੰਗ ਵਿੱਚ ਸੀਨੀਅਰ ਟਕਸਾਲੀ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ ਮੈਂਬਰ ਬਲਾਕ ਸੰਮਤੀ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀਵਲਾਹ, ਹਰਜਿੰਦਰ ਸਿੰਘ ਜਿੰਦਾ ਬਾਦਸ਼ਾਹ ਚੋਹਲਾ ਸਾਹਿਬ, ਜਗਰੂਪ ਸਿੰਘ ਪੱਖੋਪੁਰ,ਰਘਬੀਰ ਸਿੰਘ ਰਾਣੀਵਲਾਹ,ਵੀਰਪਾਲ ਸਿੰਘ ਰਾਣੀਵਲਾਹ,ਦਿਲਬਾਗ ਸਿੰਘ ਕਾਹਲਵਾਂ,ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰਾ,ਅਵਤਾਰ ਸਿੰਘ ਰੇਮੰਡ ਮੈਂਬਰ ਪੰਚਾਇਤ ਚੋਹਲਾ ਸਾਹਿਬ,ਮਨਜਿੰਦਰ ਸਿੰਘ ਲਾਟੀ ਪੰਜਾਬ ਮੋਟਰਜ਼ ਵਾਲੇ,ਡਾ.ਜਤਿੰਦਰ ਸਿੰਘ,ਬਲਕਾਰ ਸਿੰਘ ਸਰਪੰਚ ਚੰਬਾ ਹਵੇਲੀਆਂ,ਰਜਿੰਦਰ ਸਿੰਘ ਪੱਖੋਪੁਰ,ਪਰਮਜੀਤ ਸਿੰਘ ਜਲਾਲ ਚੰਬਾ, ਤਰਸੇਮ ਸਿੰਘ ਸੰਗਤਪੁਰਾ,ਗੁਰਮੀਤ ਸਿੰਘ ਸੈਕਟਰੀ ਰੱਤੋਕੇ,ਬਾਵਾ ਸਿੰਘ ਸਰਪੰਚ ਰੱਤੋਕੇ, ਪ੍ਰਤਾਪ ਸਿੰਘ ਮੈਨੇਜਰ ਰੱਤੋਕੇ,ਹਰਪਾਲ ਸਿੰਘ ਸਰਪੰਚ ਕੌੜੇ ਵਿਧਾਨ,ਬਲਜਿੰਦਰ ਸਿੰਘ ਕੌੜੇ ਵਿਧਾਨ,ਗੁਰਮੀਤ ਸਿੰਘ ਕੰਬੋ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here