ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਰੱਖੀ ਵਰਕਰ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ

0
149
ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਰੱਖੀ ਵਰਕਰ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ
ਜਿੱਤਣ ਤੋਂ ਬਾਅਦ ਨਸ਼ਾ ਖਤਮ ਕਰਨ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਾਉਣੇ ਹੋਣਗੇ ਪਹਿਲਾ ਕੰਮ -ਕੁਲਬੀਰ ਜ਼ੀਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,14 ਮਈ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਇਤਿਹਾਸਕ ਕਸਬਾ ਚੋਹਲਾ ਸਾਹਿਬ ਵਿਖੇ ਰੱਖੀ ਗਈ ਵਰਕਰ ਮਿਲਣੀ ਵਿੱਚ ਹਲਕੇ ਦੇ ਕਾਂਗਰਸੀ ਵਰਕਰਾਂ,ਪੰਚਾਂ,ਸਰਪੰਚਾਂ ਤੇ ਮੋਹਤਬਰਾਂ ਨੇ ਸੈਂਕੜਿਆਂ ਦੀ ਤਦਾਦ ‘ਚ ਪੁੱਜ ਕੇ ਇਸ ਵਰਕਰ ਮਿਲਣੀ ਨੂੰ ਵੱਡੀ ਰੈਲੀ ਵਿੱਚ ਬਦਲ ਦਿੱਤਾ।ਇਸ ਮੌਕੇ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਰਮਨਜੀਤ ਸਿੱਕੀ ਨੇ ਹਲਕੇ ਦੇ ਵੋਟਰਾਂ ਤੇ ਸਪੋਰਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਬੇਦਾਗ਼ ਤੇ ਪੰਥਕ ਸ਼ਖਸੀਅਤ ਕੁਲਬੀਰ ਸਿੰਘ ਜੀਰਾ ਨੂੰ ਆਪਣੀ ਇੱਕ-ਇੱਕ ਵੋਟ ਪਾ ਕੇ ਹਲਕਾ ਖਡੂਰ ਸਾਹਿਬ ਤੋਂ ਜਿਤਾ ਕੇ ਸੰਸਦ ਭਵਨ ਵਿੱਚ ਭੇਜਣ ਤਾਂ ਜੋ ਜੀਰਾ ਦੇ ਮੈਂਬਰ ਪਾਰਲੀਮੈਂਟ ਬਨਣ ਨਾਲ ਆਪਣੇ ਲੋਕ ਸਭਾ ਹਲਕਾ ਤੇ ਖਾਸ ਕਰਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਸਰਬ ਪੱਖੀ ਵਿਕਾਸ ਹੋ ਸਕੇ ਤੇ ਮਿਹਨਤਕਸ਼ ਕਿਰਤੀ ਲੋਕਾਂ ਨੂੰ ਉਨਾਂ ਦੀ ਕਿਰਤ ਦਾ ਫਲ ਮਿਲ ਸਕੇ।ਇਸ ਵਰਕਰ ਮਿਲਣੀ ਪ੍ਰੋਗਰਾਮ ‘ਚ ਹਲਕੇ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਦੇ ਸ਼ਾਮਲ ਹੋਣ ‘ਤੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਜਿੰਨਾ ਦੇ ਛੋਟੇ ਜਿਹੇ ਸੱਦੇ ‘ਤੇ ਇਹ ਵੱਡਾ ਇਕੱਠ ਹੋਇਆ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅੱਜ ਦਾ ਇਹ ਠਾਠਾਂ ਮਾਰਦਾ ਇਕੱਠ ਇਹ ਗੱਲ ਸਾਬਤ ਕਰਦਾ ਹੈ ਕਿ ਮੇਰੇ ਵੱਡੇ ਵੀਰ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਨੂੰ ਇਸ ਹਲਕੇ ਦੇ ਲੋਕ ਕਿੰਨਾ ਜ਼ਿਆਦਾ ਪਿਆਰ ਕਰਦੇ ਹਨ।ਆਪਣੇ ਸੰਬੋਧਨ ਵਿੱਚ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਬਣ ਕੇ ਹਲਕੇ ਦੇ ਲੋਕਾਂ ਦੀਆ ਸਾਂਝੀਆਂ ਵੱਡੀਆਂ ਮੰਗਾਂ ਜਿਵੇਂ ਦਰਿਆ ਬਿਆਸ ਦੇ ਕਿਨਾਰੇ ਬੰਨ੍ਹ ਬਣਾ ਕੇ ਦਰਿਆ ਬਿਆਸ ਨੂੰ ਨਹਿਰ ਦਾ ਰੂਪ ਦਵਾਉਣਗੇ।ਦਰਿਆ ਬਿਆਸ ‘ਤੇ ਫਲਾਈ ਓਵਰ ਬਣਾ ਕੇ ਸਮੁੱਚੇ ਮੰਡ ਖੇਤਰ ਵਿੱਚ ਕਿਸਾਨਾਂ ਦਾ ਹਰ ਸਾਲ ਫਸਲਾਂ ਦਾ ਜ਼ੋ ਨੁਕਸਾਨ ਹੁੰਦਾ ਹੈ,ਉਸਨੂੰ ਰੋਕਣਗੇ।ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਹਲਕੇ ਵਿੱਚ ਵੱਡੀ ਇੰਡਸਟਰੀ ਲੈ ਕੇ ਆਉਣਗੇ ਅਤੇ ਨਸ਼ਾ ਜ਼ੋ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਿਹਾ ਹੈ ਇਸਨੂੰ ਬਿਲਕੁਲ ਖਤਮ ਕਰਨਗੇ।ਉਨ੍ਹਾਂ ਕਿਹਾ ਕਿ ਸ.ਰਮਨਜੀਤ ਸਿੰਘ ਸਿੱਕੀ ਮੈਨੂੰ ਜ਼ੋ ਵੀ ਹੁਕਮ ਲਗਾਉਣਗੇ,ਮੈਂ ਉਸਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ ਅਤੇ ਉਨ੍ਹਾਂ ਦੇ ਹਰ ਹੁਕਮ ਤੇ ਫੁੱਲ ਚੜਾਵਾਂਗਾ।ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਹਲਕੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੁਲਬੀਰ ਸਿੰਘ ਜ਼ੀਰਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਤਾਂ ਜ਼ੋ ਹਲਕੇ ਦਾ ਸਮੁੱਚਾ ਵਿਕਾਸ ਹੋ ਸਕੇ।ਇਸ ਵਰਕਰ ਮਿਲਣੀ ਉਪਰੰਤ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਆਪਣੇ ਸਾਥੀਆਂ ਸਮੇਤ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਚੋਹਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਚੋਹਲਾ,ਰਵਿੰਦਰ ਸਿੰਘ ਸੈਂਟੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਬਾਬਾ ਸਾਹਿਬ ਸਿੰਘ ਗੁੱਜਰਪੁਰਾ ਚੇਅਰਮੈਨ ਪੀਏਡੀ ਬੈਂਕ ਚੋਹਲਾ ਸਾਹਿਬ,ਮਾਸਟਰ ਅਜੈਬ ਸਿੰਘ ਮੁੰਡਾ ਪਿੰਡ ਸਾਬਕਾ ਚੇਅਰਮੈਨ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਚੋਹਲਾ ਸਾਹਿਬ, ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਉੱਪਲ ਸਾਬਕਾ ਸਰਪੰਚ ਕੰਬੋਅ ਢਾਏ ਵਾਲਾ,ਲਖਬੀਰ ਸਿੰਘ ਲੱਖਾ ਪਹਿਲਵਾਨ ਸਾਬਕਾ ਸਰਪੰਚ,ਯੂਥ ਪ੍ਰਧਾਨ ਅਜਮੇਰ ਸਿੰਘ ਘੜਕਾ,ਭੁਪਿੰਦਰ ਕੁਮਾਰ ਨਈਅਰ ਪ੍ਰਧਾਨ,ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਹਲਵਾਂ,ਮਨਦੀਪ ਸਿੰਘ ਸਾਬਕਾ ਸਰਪੰਚ ਘੜਕਾ,ਬਲਬੀਰ ਸਿੰਘ ਸ਼ਾਹ ਸਾਬਕਾ ਸਰਪੰਚ ਕਰਮੂੰਵਾਲਾ,ਮਹਿੰਦਰ ਸਿੰਘ ਸਾਬਕਾ ਸਰਪੰਚ ਚੰਬਾ,ਰਛਪਾਲ ਸਿੰਘ ਸਾਬਕਾ ਸਰਪੰਚ ਧੁੰਨ,ਰੂੜ ਸਿੰਘ ਸਾਬਕਾ ਸਰਪੰਚ, ਸੁਖਵੰਤ ਸਿੰਘ ਸਾਬਕਾ ਸਰਪੰਚ ਰੱਤੋਕੇ,ਨਿਸ਼ਾਨ ਸਿੰਘ ਰਾਣੀਵਲਾਹ,ਅਜੀਤ ਸਿੰਘ ਪ੍ਰਧਾਨ,ਮਨਦੀਪ ਸਿੰਘ ਮਨੀ ਆੜ੍ਹਤੀ,ਰਕੇਸ਼ ਕੁਮਾਰ ਬਿੱਲਾ,ਸੁਖਦੀਪ ਸਿੰਘ ਸੋਨੂੰ ਚੋਹਲਾ ਖ਼ੁਰਦ,ਮਨਜਿੰਦਰ ਸਿੰਘ ਸਾਬਕਾ ਸਰਪੰਚ ਗੁੱਜਰਪੁਰਾ,ਕਰਮ ਸਿੰਘ ਸ਼ਾਹ ਚੰਬਾ ਹਵੇਲੀਆਂ,ਕੁਲਵੰਤ ਸਿੰਘ ਲਹਿਰ,ਨਿਸ਼ਾਨ ਸਿੰਘ ਭਿੱਖੀਕੇ,ਬਲਵਿੰਦਰ ਸਿੰਘ ਸ਼ਿਮਲਾ,ਹਰਪ੍ਰੀਤ ਸਿੰਘ ਸੋਨੂੰ ਚੋਹਲਾ ਸਾਹਿਬ,ਨੰਬਰਦਾਰ ਕਾਰਜ ਸਿੰਘ ਚੋਹਲਾ,ਕੁਲਵੰਤ ਸਿੰਘ ਗਾਬੜੀਆ,ਨਿਰਵੈਲ ਸਿੰਘ ਚੋਹਲਾ ਸਾਹਿਬ,ਨਛੱਤਰ ਸਿੰਘ ਕਾਲਾ ਘੜਕਾ ਡਾਇਰੈਕਟਰ, ਜਸਵਿੰਦਰ ਸਿੰਘ ਮੋਹਨਪੁਰ,ਅਵਤਾਰ ਸਿੰਘ ਸਾਬਕਾ ਸਰਪੰਚ ਕੌੜੇ ਵਧਾਨ,ਮੈਂਬਰ ਪੰਚਾਇਤ ਪਿਆਰਾ ਸਿੰਘ ਆੜਤੀ ਚੋਹਲਾ ਸਾਹਿਬ,ਮੈਂਬਰ ਪੰਚਾਇਤ ਜੱਜ ਚੋਹਲਾ ਸਾਹਿਬ,ਪਹਿਲਵਾਨ ਲਾਲੀ ਰੱਤੋਕੇ,ਸੋਨੂੰ ਮੁਨੀਮ,ਰਣਜੀਤ ਸਿੰਘ ਰਾਣਾ ਪਵਾਰ ਪੀਏ ਹਲਕਾ ਵਿਧਾਇਕ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here