* ਅੰਤਿਮ ਅਰਦਾਸ ਤੇ ਭੋਗ 6 ਜਨਵਰੀ ਨੂੰ ਮਿੱਠੇਵਾਲ ਵਿਖੇ
ਸੰਦੌੜ (ਏ. ਰਿਖੀ ) – ਇਲਾਕੇ ਵਿੱਚ ਉਸ ਮੌਕੇ ਸੋਗ ਦੀ ਲਹਿਰ ਪੈਦਾ ਹੋ ਗਈ ਜਦੋਂ ਬਹੁਤ ਹੀ ਨੇਕ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਾਬਕਾ ਸਰਪੰਚ ਪਰਮਜੀਤ ਸਿੰਘ ਮਿੱਠੇਵਾਲ ਦੇ ਦੇਹਾਂਤ ਦੀ ਖ਼ਬਰ ਆਈ, ਸਵ. ਪਰਮਜੀਤ ਸਿੰਘ ਧਾਲੀਵਾਲ ਜੋ ਇੱਕ ਸਮਾਜ ਵਿੱਚ ਵਧ ਚੜ੍ਹ ਕੇ ਵਿਚਰਨ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਮੂਹਰੇ ਹੋ ਕੇ ਖੜਨ ਵਾਲੇ ਸੱਜਣ ਸਨ, ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ, ਜਿੱਥੇ ਸਾਰਾ ਨਗਰ ਉਹਨਾਂ ਦਾ ਸੁਭਚਿੰਤਕ ਸੀ ਉੱਥੇ ਨਾਲ ਲੱਗਦੇ ਵੱਡੀ ਗਿਣਤੀ ਦੇ ਪਿੰਡਾਂ ਵਿੱਚ ਵੀ ਉਹਨਾਂ ਦੇ ਹਜ਼ਾਰਾਂ ਹਮਦਰਦੀ ਹਨ, ਪਰ ਆਪਣੀ ਉਮਰ ਦੇ 50 ਵਰਿ੍ਹਆਂ ਤੋਂ ਪਹਿਲਾਂ ਵੀ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਬੁਲਾਵਾ ਆ ਗਿਆ ਜਿਸ ਕਰਕੇ ਸਾਰੇ ਇਲਾਕੇ ਦੇ ਹਿਰਧੇ ਵਲੂੰਧਰੇ ਗਏ, ਸਾਬਕਾ ਸਰਪੰਚ ਪਰਮਜੀਤ ਸਿੰਘ ਦੀ ਮੌਤ ’ਤੇ ਸਰਪੰਚ ਹਰਪਾਲ ਸਿੰਘ, ਸਮੁੱਚੀ ਗ੍ਰਾਂਮ ਪੰਚਾਇਤ ਮਿੱਠੇਵਾਲ, ਪੰਜਗਰਾਈਆਂ, ਬਾਪਲਾ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ, ਧਾਰਮਿਕ ਅਤੇ ਸਿਆਸੀ ਆਗੂਆਂ ਨੇ ਦੁੱਖ ਸਾਂਝਾ ਕੀਤਾ ਹੈ, ਸਵ. ਪਰਮਜੀਤ ਸਿੰਘ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਮਿੱਠੇਵਾਲ ਜਿਲ੍ਹਾ ਮਾਲੇਰਕੋਟਲਾ ਵਿਖੇ 6 ਜਨਵਰੀ ਨੂੰ ਗੁਰੂ ਘਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ, ਸਰਪੰਚ ਹਰਪਾਲ ਸਿੰਘ ਮਿੱਠੇਵਾਲ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਾਣਮੱਤੀ ਸਖ਼ਸੀਅਤ ਨੂੰ ਸਰਧਾ ਦੇ ਫੁੱਲ ਅਰਪਿਤ ਕਰਨ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ।
Boota Singh Basi
President & Chief Editor