ਬਾਬਾ ਬਕਾਲਾ ਸਾਹਿਬ 28 ਮਾਰਚ (ਬਲਰਾਜ ਸਿੰਘ ਰਾਜਾ)
ਕਸਬਾ ਰਈਆ ਨੇੜੇ ਪੈਂਦੇ ਇਤਿਹਾਸਕ ਨਗਰ ਕਾਲੇਕੇ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਚਰਨ ਛੋਹ ਪ੍ਰਾਪਤ ਧਰਤੀ ਹੈ । ਪਿੰਡ ਕਾਲੇਕਾ ਦੇ ਸਰਪੰਚ ਗੁਰਚਰਨ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ਦੇ ਬਜ਼ੁਰਗ ਅਤੇ ਇਤਿਹਾਸਕਾਰਾਂ ਵੱਲੋਂ ਦੱਸਿਆ ਜਾਂਦਾ ਹੈ , ਕਿ ਕਿਸੇ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਕੁੱਝ ਸਿੱਖਾਂ ਸਮੇਤ ਅੰਮ੍ਰਿਤਸਰ ਤੋਂ ਆਉਂਦਿਆਂ ਹੋਇਆਂ ਪਿੰਡ ਕਾਲੇਕੇ ਇਕ ਬੱਚੇ ਨੂੰ ਵੇਖ ਕੇ ਜੋ ਖੇਤਾਂ ਵਿਚੋਂ ਚਿੜੀਆਂ ਉਡਾਉਣ ਦੀ ਬਜਾਏ ਸਗੋਂ ਬੱਬਰਾਂ ਚ ਪਾਣੀ ਭਰ ਕੇ ਰੱਖ ਦਿਆਂ ਵੇਖ ਕੇ ਗੁਰੂ ਜੀ ਉਸ ਦੇ ਕੋਲ ਗਏ ਅਤੇ ਉਸ ਦਾ ਨਾਮ ਪੁੱਛਿਆ ਉਸ ਨੇ ਆਪਣਾ ਨਾਂ ਨਾਰੂ ਦੱਸਿਆ ਉਸ ਦੀ ਸੇਵਾ ਭਾਵਨਾ ਨੂੰ ਵੇਖਦੇ ਹੋਏ ਗੁਰੂ ਜੀ ਉਸਨੂੰ ਆਪਣੇ ਨਾਲ ਲੈ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਨਾਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਉਸ ਨੂੰ ਨਾਰੂ ਤੋਂ ਨਾਹਰ ਸਿੰਘ ਬਣਾ ਦਿੱਤਾ ਬਣਾ ਦਿੱਤਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਜੀ ਨੇ ਨਾਹਰ ਸਿੰਘ ਜੀ ਨੂੰ ਆਪਣਾ ਰੇਸ਼ਮੀ ਚੋਲਾ ਅਤੇ ਤੀਰ ਦੀ ਮੁਖੀ ਨਾਲ ਆਪਣੇ ਦਸਖਤ ਅਤੇ ਹੁਕਮ ਨਾਮਾ ਭੇਟ ਕੀਤਾ ਜੋ ਅੱਜ ਵੀ ਗੁਰਦੁਆਰਾਸ੍ਰੀ ਚੋਲਾ ਸਾਹਿਬ ਵਿਖੇ ਸੁਸ਼ੋਭਿਤ ਹੈ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 28 ,29ਮਾਰਚ ਨੂੰ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਪਿੰਡ ਕਾਲੇਕੇ, ਜਸਪਾਲ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ,ਇਸ ਦੌਰਾਨ ਪੰਥ ਦੇ ਮਹਾਨ ਰਾਗੀ, ਢਾਡੀ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਕਾਰ ਸੇਵਾ ਖਡੂਰ ਸਾਹਿਬ ਅਤੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ।