ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਕਰਮਚਾਰੀਆਂ ਦੀ ਹੜਤਾਲ ਕਾਰਨ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ
ਸੰਗਰੂਰ, (ਏ. ਰਿਖੀ) -ਲੌਂਗੋਵਾਲ ਵਿਖੇ ਸਰਕਾਰੀ ਹਸਪਤਾਲ ਵਿੱਚ ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ’ਤੇ ਕਈ ਦਿਨਾਂ ਤੋਂ ਚੱਲੀ ਆ ਰਹੀ ਪੈਨ ਡਾਊਨ ਟੂਲ ਡਾਊਨ ਹੜਤਾਲ ਕਾਰਨ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਜਿਸ ਦੇ ਚਲਦੇ ਲੋੜਵੰਦ ਵਿਅਕਤੀਆਂ ਨੂੰ ਕਾਰੋਨਾ ਵੈਕਸੀਨ ਲਗਵਾਉਣ ਤੋਂ ਬਿਨਾਂ ਹੀ ਵਾਪਸ ਜਾਣਾ ਪਿਆ। ਇਸ ਮੌਕੇ ਬਲਾਕ ਲੌਂਗੋਵਾਲ ਦੇ ਸਮੂਹ ਕਰਮਚਾਰੀਆਂ ਵੱਲੋਂ ਪੀ.ਐਚ.ਸੀ ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਹਰੇਬਾਜੀ ਕੀਤੀ। ਇਸ ਮੌਕੇ ਬੋਲਦਿਆਂ ਜੁਆਇੰਟ ਐਕਸ਼ਨ ਕਮੇਟੀ ਬਲਾਕ ਲੌਂਗੋਵਾਲ ਦੇ ਕਨਵੀਨਰ ਚੰਦਰ ਭਾਨ ਦਵਿੰਦਰ ਕੌਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਕੱਟੇ ਭੱਤੇ ਬਹਾਲ ਨਹੀਂ ਕੀਤੇ ਜਾਂਦੇ ਉਸ ਸਮੇਂ ਤੱਕ ਇਹ ਬਾਈਕਾਟ ਜਾਰੀ ਰਹੇਗਾ। ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਬਲਾਕ ਲੌਂਗੋਵਾਲ ਵੱਲੋਂ ਰਣਬੀਰ ਗਰਗ ਚੀਫ ਫਾਰਮੇਸੀ ਅਫਸਰ ਯਾਦਵਿੰਦਰ ਬੀ.ਈ.ਈ ਅਮ੍ਰਿਤਪਾਲ ਸੀਨੀਅਰ ਲੈਬਾਰਟਰੀ ਟੈਕਨੀਸ਼ੀਅਨ ਰਾਜਿੰਦਰ ਕੁਮਾਰ ਮਪਹਵ ਭੁਪਿੰਦਰਪਾਲ ਮਪਹਵ ਬਾਲਕ੍ਰਿਸ਼ਨ ਮਪਹਵ ਮਨਜੀਤ ਸਿੰਘ ਮਪਹਵ ਬਰਿੰਦਰਪਾਲ ਮਪਹਵ ਇੰਦਰਜੀਤ ਸਿੰਘ ਮਪਹਵ ਗੁਰਪ੍ਰੀਤ ਸਿੰਘ ਮਪਹਵ ਅਕਰਮ ਮਪਹਵ ਅਮਨਦੀਪ ਸਿੰਘ ਮਪਹਵ ਸਰਬਜੀਤ ਸਿੰਘ ਮਪਹਵ ਹਰਜੀਤ ਸਿੰਘ ਮਪਹਵ ਜਸਵੀਰ ਸਿੰਘ ਮਪਹਵ ਕਿਰਨਜੀਤ ਕੌਰ ਮਪਹਵ ਬਲਜੀਤ ਕੌਰ ਮਪਹਵ ਕਮਲੇਸ਼ ਰਾਣੀ ਮਪਹਵ ਕਮਲੇਸ਼ ਕੌਰ ਮਪਹਵ ਮਨਜਿੰਦਰ ਸਿੰਘ ਮਪਹਵ ਬਲਜੀਤ ਕੌਰ ਐਲ.ਐਚ.ਵੀ ਸੁਖਵੰਤ ਕੌਰ ਐਲ.ਐਚ.ਵੀ ਸੁਖਪਾਲ ਸਿੰਘ ਹੈਲਥ ਇੰਸਪੈਕਟਰ ਬਲਕਾਰ ਸਿੰਘ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ਹੈਲਥ ਇੰਸਪੈਕਟਰ ਧਰਨੇ ਵਿੱਚ ਹਾਜਰ ਸਨ।
Boota Singh Basi
President & Chief Editor