ਸਾਹਿਤਕ ਰਸਾਲੇ ‘ਹੁਣ ‘ ਦਾ 47ਵਾਂ ਅੰਕ ਲੋਕ ਅਰਪਿਤ ਕੀਤਾ

0
87

ਅਮ੍ਰਿਤਸਰ, ਰਾਜਿੰਦਰ ਰਿਖੀ
ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਲੋਂ ਪੰਜਾਬੀ ਦੇ ਬਹੁ -ਮਿਆਰੀ ਸਾਹਿਤਕ ਰਸਾਲੇ ‘ਹੁਣ’ ਦਾ 47ਵਾਂ ਅੰਕ ਲੋਕ ਅਰਪਿਤ ਕੀਤਾ ਗਿਆ।

ਪ੍ਰਿੰ.ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ‘ਹੁਣ’ ਨੂੰ ਕੇਂਦਰ ਬਿੰਦੂ ਵਿਚ ਰੱਖ ਕੇ ਕਿਹਾ ਕਿ ਉੱਤਮ ਦਰਜੇ ਦਾ ਲੋਕ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇਕ ਤੰਦ ਵਿਚ ਪਰੋਣ ਲਈ ਸਾਹਿਤਕ ਰਸਾਲੇ ਸਭ ਤੋਂ ਉੱਤਮ ਜਰੀਆ ਹਨ ਜਿਹੜੇ ਨਵੇਂ ਲੇਖਕਾਂ ਦੀ ਸਥਾਪਤੀ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਆਏ ਡਾ ਹੀਰਾ ਸਿੰਘ ਨੇ ਕਿਹਾ ਕਿ ਜਿੱਥੇ ‘ਹੁਣ’ ਵਰਗੇ ਮਿਆਰੀ ਰਸਾਲੇ ਦੁਨੀਆਂ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ ਉਥੇ ਦੁਨੀਆਂ ਭਰ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ ,ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਤ ਕਰਨ ਵਿਚ ਸਹਾਈ ਹੁੰਦੇ ਹਨ। ਨਾਵਲਕਾਰ ਵਜੀਰ ਸਿੰਘ ਰੰਧਾਵਾ ਨੇ ਕਿਹਾ ਕਿ ਮਿਆਰੀ ਸਾਹਿਤ ਨੂੰ ਲੋਕ ਉਡੀਕਦੇ ਵੀ ਨੇ ਅਤੇ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਵੀ ਰਖਦੇ ਹਨ । ਸਕੂਲ ਦੇ ਪ੍ਰਿੰ ਅੰਕਿਤਾ ਸਹਿਦੇਵ ਨੇ ਕਿਹਾ ਕਿ ਅਜਿਹੇ ਮੈਗਜ਼ੀਨ ਮਨੁੱਖ ਨੂੰ ਕਵਿਤਾ, ਕਹਾਣੀ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਨਾਲ- ਨਾਲ ਬਹੁ -ਮੁੱਲੀਆਂ ਇਨਸਾਨੀ ਕਦਰਾਂ ਕੀਮਤਾਂ ਨਾਲ ਵੀ ਜੋੜਦੇ ਹਨ। ਮੋਹਿਤ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਧੰਨਵਾਦ ਕਰਦਿਆਂ “ਹੁਣ” ਆਮਦ ਦੀ ਸਭ ਨੂੰ ਵਧਾਈ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪਰਮਜੀਤ ਕੌਰ, ਪੂਨਮ ਸ਼ਰਮਾ, ਤ੍ਰਿਪਤਾ ਮੈਮ, ਬਲਜਿੰਦਰ ਕੌਰ, ਮੀਨਾਕਸ਼ੀ, ਸ਼ਮੀ ਅਤੇ ਗੀਤਾ ਭਗਤ ਆਦਿ ਹਾਜਰ ਸਨ

LEAVE A REPLY

Please enter your comment!
Please enter your name here