ਸਿਆਟਲ ਦੇ ਸ਼ਹਿਰ ਬੋਥਲ ਵਿਚ ਭੁੱਲਰ ਦੇ ਬੱਚਿਆਂ ਨੇ ਮਾਂ-ਬਾਪ ਦੀ 25 ਵੀਂ ਵਿਆਹ ਵਰ੍ਹੇ ਗੰਢ ਮਨਾਈ

0
518

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਅੰਮ੍ਰਿਤਸਰ ਦੇ ਪਿੰਡ ਵਿਛੋਆ ਦੇ ਚੇਅਰਮੈਨ ਸਵ. ਅਮਰਜੀਤ ਸਿੰਘ ਵਿਛੋੜਾ ਦੇ ਹੋਣਹਾਰ ਬੋਇੰਗ ਦੇ ਇੰਜੀਨੀਅਰ ਅਮਨਦੀਪ ਸਿੰਘ ਭੁੱਲਰ ਤੇ ਨੀਤੂ ਭੁੱਲਰ ਦੀ 25ਵੀਂ ਵਿਆਹ ਵਰੇ੍ਹ ਢੰਗ ਗੁਪਤ ਢੰਗ ਨਾਲ ਮਨਾ ਕੇ ਮਾਂ-ਬਾਪ ਨੂੰ ਹੈਰਾਨ ਕਰ ਦਿੱਤਾ। ਸ਼ੁੱਭ ਭੁੱਲਰ ਤੇ ਜੁਗਾਧ ਭੁੱਲਰ ਨੇ ਬੋਥਲ ਦੇ ਅੰਮਪਾਇਰ ਬੈਂਕੂਇਟ ਹਾਲ ਨੂੰ ਸਜਾ ਕੇ ਨਜ਼ਦੀਕੀ ਦੋਸਤ-ਮਿੱਤਰ ਤੇ ਰਿਸ਼ਤੇਦਾਰ ਬੁਲਾ ਕੇ ਢੋਲ ਫੋਟੋਗ੍ਰਾਫਰ ਤਿਆਰ ਕਰਕੇ ਆਪਣੇ ਮਾਂ-ਬਾਪ ਅਮਨਦੀਪ ਸਿੰਘ ਭੁੱਲਰ ਤੇ ਨੀਤੂ ਭੁੱਲਰ ਦਾ ਬੇਸਬਰੀ ਨਾਲ ਇੰਤਜਾਰ ਖਤਮ ਹੁੰਦਿਆਂ ਦੋਨੋਂ ਨੇ ਹਾਲ ’ਚ ਪ੍ਰਵੇਸ਼ ਕੀਤਾ ਤਾਂ ਢੋਲ ਵੱਜਣੇ ਸ਼ੁਰੂ ਹੋ ਗਏ। ਵੀਡੀਓਗ੍ਰਾਫੀ ਹੋਣ ਲੱਗੀ ਤਾਂ ਮੀਆ-ਬੀਵੀ ਹੈਰਾਨ ਸਨ ਕਿ ਕੀ ਹੋ ਰਿਹਾ ਹੈ। ਜਿਉਂ ਹੀ ਅਮਨਦੀਪ ਸਿੰਘ ਭੁੱਲਰ ਤੇ ਨੀਤੂ ਭੁੱਲਰ ਦੀ 25ਵੀਂ ਵਿਆਹ ਵਰੇ੍ਹ ਗੰਢ ਦੇ ਸ਼ੁਭ ਅਵਸਰ ਦਾ ਐਲਾਨ ਕੀਤਾ ਤਾਂ ਸਾਊਂਡ ਵਾਲਿਆਂ ਉੱਚੀ ਉੱਚੀ ਮਨ ਮੋਹਣੇ ਗੀਤ ਲਾ ਦਿੱਤੇ ਅਤੇ ਜੋੜੀ ਨੂੰ ਸਟੇਜ ’ਤੇ ਸਜਾਏ ਗਏ ਸੋਫੇ ’ਤੇ ਬਿਠਾਇਆ ਤਾਂ ਅਮਨਦੀਪ ਸਿੰਘ ਭੁੱਲਰ ਤੇ ਉਨ੍ਹਾਂ ਦੀ ਪਤਨੀ ਨੀਤੂ ਭੁੱਲਰ ਹੈਰਾਨ ਸਨ ਕਿ ਸਾਰੇ ਨਜ਼ਦੀਕੀ ਦੋਸਤ=ਮਿੱਤਰ ਪਰਿਵਾਰ ਸਮੇਤ ਪਹੁੰਚ ਕੇ ਸਵਾਗਤ ਵਿਚ ਤਾੜੀਆਂ ਮਾਰ ਰਹੇ ਸਨ। ਭੁੱਲਰ ਦੇ ਬੱਚੇ ਤੇ ਨਵਦੀਪ ਸਿੰਘ ਹੁੰਦਲ ਪੂਰੇ ਖੁਸ਼ ਸਨ ਕਿ ਸਕੀਮ ਸਹੀ ਰਹੀ ਹੈ। ਅਮਨਦੀਪ ਸਿੰਘ ਭੁੱਲਰ ਤੇ ਨੀਤੂ ਭੁੱਲਰ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਆਪਣੀ 25ਵੀਂ ਸ਼ਾਦੀ ਸ਼ਾਲਗ੍ਰਾਹ ਦਾ ਕੇਕ ਕੱਟਿਆ ਜਿਥੇ ਸਾਰੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਵਧਾਈਆਂ ਦਿੱਤੀਆਂ। ਬੱਚਿਆਂ ਨੇ ਸੱਦੇ ਪ੍ਰਹੁਣਿਆਂ ਨਾਲ ਖੀਣ-ਪੀਣ ਦਾ ਸ਼ਾਨਦਾਰ ਇੰਤਜ਼ਾਮ ਕੀਤਾ ਹੋਇਆ ਸੀ ਜਿਸ ਦਾ ਸਾਰਿਆਂ ਖੂਬ ਆਨੰਦ ਮਾਣਿਆ। ਏਵੇਂ ਲੱਗ ਰਿਹਾ ਸੀ ਕਿ ਜਿਵੇਂ ਅੰਬਰਾਂ ’ਚੋਂ ਸਵਰਗੀ ਅਮਰਜੀਤ ਸਿੰਘ ਵਿਛੋਆ ਅਸ਼ੀਰਵਾਦ ਦੇ ਰਹੇ ਹੋਣ। ਅਮਨਦੀਪ ਸਿੰਘ ਭੁੱਲਰ ਤੇ ਨੀਤੂ ਭੁੱਲਰ ਦੀ 25ਵੀਂ ਮੈਰਿਜ ਐਨਵਰਸਿਰੀ ਹੈਰਾਨੀ ਜਨਕ ਨਾਲ ਮਨਾ ਕੇ ਜ਼ਿੰਦਗੀ ਨੂੰ ਹੋਰ ਸੁਹਾਵਣਾ ਬਣਾ ਕੇ ਚੱਲਣ ਦਾ ਅਸ਼ੀਰਵਾਦ ਲੈ ਕੇ ਸਭ ਨੂੰ ਵਿਦਾ ਕੀਤਾ।

LEAVE A REPLY

Please enter your comment!
Please enter your name here