ਮਾਲੇਰਕੋਟਲਾ, (ਏ. ਰਿਖੀ) -ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੀਆਂ ਤਰੱਕੀਆਂ ਵਿੱਚ ਪਦਉਨਤ ਹੋਏ ਡਾ. ਮੁਕੇਸ਼ ਚੰਦਰ ਨੇ ਬਤੌਰ ਸਿਵਲ ਸਰਜਨ ਮਾਲੇਰਕੋਟਲਾ ਅਹੁੱਦਾ ਸੰਭਾਲ ਲਿਆ ਹੈ ਇਸ ਮੌਕੇ ਉਹਨਾਂ ਦਾ ਸੁਆਗਤ ਸਮੂਹ ਦਫ਼ਤਰ ਅਤੇ ਜ਼ਿਲ੍ਹੇ ਦੇ ਸਿਹਤ ਕਰਮਚਾਰੀਆਂ ਵੱਲੋਂ ਕੀਤਾ ਗਿਆ ਆਪਣਾ ਚਾਰਜ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਮੁਕੇਸ਼ ਚੰਦਰ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਉਹ ਸਮੂਹ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਯੋਗ ਉਪਰਾਲੇ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹਰ ਸਿਹਤ ਸਹੂਲਤ ਲੋਕਾਂ ਤੱਕ ਪੁੱਜਦੀ ਹੋਵੇਗੀ ਇਸ ਮੌਕੇ ਡੀ. ਐਫ. ਪੀ. ਓ ਡਾ. ਬਿੰਦੂ ਨਲਵਾ, ਐਸ. ਐਮ ਓ. ਡਾ. ਮੁਹੰਮਦ ਅਖਤਰ, ਐਪੀਡਾਈਮੇਲੋ ਜਿਸਟ ਡਾ. ਮੁਨੀਰ ਮੁਹੰਮਦ ਜਸਵੀਰ ਸਿੰਘ, ਪਰਸਨ ਸਿੰਘ ਮਪਸ, ਨਿਰਭੈ ਸਿੰਘ ਲੱਡਾ,ਬੂਟਾ ਖਾਂ ਸਮੇਤ ਦਫ਼ਤਰ ਦੇ ਸਮੂਹ ਕਰਮਚਾਰੀ ਹਾਜ਼ਰ ਸਨ
Boota Singh Basi
President & Chief Editor